ਅੰਗ ਦਾਨ ਇੱਕ ਮਹਾਨ ਦਾਨ ਹੈ ਅਤੇ ਇਹ ਗੱਲ ਸਿਰਫ ਵੱਡੇ ਹੀ ਨਹੀਂ, ਸਗੋਂ ਬੱਚੇ ਵੀ ਕਈ ਵਾਰ ਸਾਬਤ ਕਰ ਜਾਂਦੇ ਨੇ। ਇਨ੍ਹਾਂ ਬੱਚਿਆਂ ਵਿੱਚ ਹਰਿਆਣਾ ਦੇ ਮੇਵਾਤ ਦੇ ਪੁਨਹਾਣਾ ਦਾ ਰਹਿਣ ਵਾਲਾ 9 ਸਾਲਾ ਸਲੀਮ ਵੀ ਆਉਂਦਾ ਹੈ, ਜਿਸ ਨੇ ਛੋਟੀ ਉਮਰ ਵਿੱਚ 8 ਅੰਗ ਦਾਨ ਕਰਕੇ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਦਿੱਲੀ ਵਿਖੇ ਬ੍ਰੇਨ ਡੈੱਡ ਐਲਾਨੇ ਗਏ ਸਲੀਮ ਦੀ ਕਿਡਨੀ ਤੇ ਲਿਵਰ ਨਾਲ ਦੋ ਨੌਜਵਾਨ ਮਰੀਜ਼ਾਂ ਨੂੰ ਜ਼ਿੰਦਗੀ ਮਿਲੀ ਹੈ। ਦੂਜੇ ਪਾਸੇ ਕੁਝ ਅੰਗ ਏਮਸ ਦੀ ਆਰਗਨ ਬੈਂਕ ਵਿੱਚ ਸੁਰੱਖਿਅਤ ਹਨ।
ਆਰਗਨ ਕਰਨ ਵਾਲੇ ਸਲੀਮ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ 15 ਅਪ੍ਰੈਲ 2023 ਨੂੰ ਪੈਦਲ ਸੜਕ ਪਾਰ ਕਰਦੇ ਸਮੇਂ ਇੱਕ ਦੋਪਹੀਆ ਵਾਹਨ ਸਵਾਰ ਨੇ ਸਲੀਮ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ‘ਚ ਸਲੀਮ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ ਸੀ. ਸਲੀਮ ਦੀ ਹਾਲਤ ਨਾਜ਼ੁਕ ਹੋਣ ‘ਤੇ 16 ਅਪ੍ਰੈਲ ਨੂੰ ਏਮਜ਼ ਦਿੱਲੀ ਦੇ ਟਰੌਮਾ ਸੈਂਟਰ ‘ਚ ਦਾਖਲ ਕਰਵਾਇਆ ਗਿਆ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਡਾਕਟਰਾਂ ਨੇ ਸਲੀਮ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। .
ਸਲੀਮ ਨੂੰ ਬ੍ਰੇਨ ਡੈੱਡ ਐਲਾਨੇ ਜਾਣ ਤੋਂ ਬਾਅਦ ਏਮਜ਼ ਦੇ ਆਰਬੋ (ਆਰਗਨ ਰੀਟ੍ਰੀਵਲ ਬੈਂਕਿੰਗ ਆਰਗੇਨਾਈਜ਼ੇਸ਼ਨ) ਨੇ ਉਸਦੇ ਮਾਤਾ-ਪਿਤਾ ਨੂੰ ਅੰਗ ਦਾਨ ਲਈ ਬੇਨਤੀ ਕੀਤੀ। ਜਿਸ ਤੋਂ ਬਾਅਦ ਮਾਪਿਆਂ ਨੇ ਗੁਰਦਾ, ਜਿਗਰ, ਦਿਲ, ਫੇਫੜਾ, ਪੈਨਕ੍ਰੀਅਸ, ਅੰਤੜੀ, ਦੋਵੇਂ ਕੋਰਨੀਆ, ਦਿਲ ਦੇ ਵਾਲਵ ਅਤੇ ਹੱਡੀਆਂ ਦਾਨ ਕਰਨ ਦੀ ਇਜਾਜ਼ਤ ਦਿੱਤੀ। ਹਾਲਾਂਕਿ ਸਲੀਮ ਕੋਲ ਜਨਮ ਤੋਂ ਹੀ ਇੱਕ ਕਿਡਨੀ ਸੀ। ਇਸ ਦੇ ਨਾਲ ਹੀ ਉਸ ਦਾ ਦਿਲ ਅਤੇ ਫੇਫੜੇ ਵੀ ਅੰਗਦਾਨ ਲਈ ਯੋਗ ਨਹੀਂ ਪਾਏ ਗਏ, ਜਦਕਿ ਹੋਰ ਅੰਗ ਸੰਪੂਰਨ ਸਨ।
ਆਰਬੋ ਏਮਜ਼ ਦੀ ਮੁਖੀ ਡਾ. ਆਰਤੀ ਵਿੱਜ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਮਰੀਜ਼ਾਂ ਦੀ ਲੋੜ ਨੂੰ ਦੇਖਦਿਆਂ ਸਲੀਮ ਦੀ ਇੱਕ ਕਿਡਨੀ ਨੂੰ ਏਮਜ਼ ਦੇ ਹੀ ਇੱਕ 20 ਸਾਲਾਂ ਮਰੀਜ਼ ਵਿੱਚ ਟਰਾਂਸਪਲਾਂਟ ਕੀਤਾ ਗਿਆ ਸੀ, ਜਦੋਂ ਕਿ ਉਸ ਦਾ ਲੀਵਰ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਸਥਾ (ਨੋਟੋ) ਵੱਲੋਂ ਇੰਡੀਅਨ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼ (ਆਈ.ਐਲ.ਬੀ.ਐਸ.) ਵਿਖੇ 16 ਸਾਲਾਂ ਨੌਜਵਾਨ ਨੂੰ ਦਿੱਤਾ ਗਿਆ ਸੀ। ਦੂਜੇ ਪਾਸੇ ਸਲੀਮ ਦੇ ਹੋਰ ਅੰਗ ਜਿਵੇਂ ਕੋਰਨੀਆ ਅਤੇ ਦਿਲ ਦੇ ਵਾਲਵ ਆਦਿ ਨੂੰ ਆਰਗਨ ਬੈਂਕ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : PM ਮੋਦੀ ਨੂੰ ਧਮਕੀ ਦੇਣ ਵਾਲਾ ਚੜਿਆ ਪੁਲਿਸ ਦੇ ਹੱਥੇ, ਸਾਹਮਣੇ ਆਈ ਹੈਰਾਨ ਕਰਨ ਵਾਲੀ ਵਜ੍ਹਾ
ਏਮਜ਼ ਦਿੱਲੀ ਦੇ ਜੇਪੀਐਨ ਐਪੈਕਸ ਟਰਾਮਾ ਸੈਂਟਰ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਪਿਛਲੇ ਸਾਲ 6 ਸਾਲਾਂ ਰੋਲੀ ਪ੍ਰਜਾਪਤੀ ਨੇ ਅੰਗ ਦਾਨ ਕੀਤਾ ਸੀ। ਨੋਇਡਾ, ਯੂਪੀ ਵਿੱਚ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ ਸੀ। ਇੱਕ ਸਾਲ ਦੇ ਅੰਦਰ ਇਹ ਪੀਡਆਟ੍ਰਿਕ ਡੋਨੇਸ਼ਨ ਹੈ, ਜਦੋਂ ਕਿ ਕੁੱਲ 19 ਅੰਗ ਦਾਨ ਹੋ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਜਿਨ੍ਹਾਂ ਬੱਚਿਆਂ ਨੇ ਆਪਣੇ ਅੰਗ ਦਾਨ ਕੀਤੇ ਹਨ, ਉਨ੍ਹਾਂ ਦੀ ਉਮਰ 1 ਤੋਂ 6 ਸਾਲ ਦੇ ਵਿਚਕਾਰ ਸੀ।
ਵੀਡੀਓ ਲਈ ਕਲਿੱਕ ਕਰੋ -: