ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ‘ਤੇ ਕੈਂਪਸ ਵਿੱਚ ਸਥਿਤੀ ਕਾਫੀ ਤਣਾਅ ਵਾਲੀ ਬਣੀ ਹੋਈ ਹੈ। ਮੰਤਰੀ, ਸਿਆਸਤਦਾਨ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰ ਰਹੇ ਹਨ ਤੇ ਇਨਸਾਫ ਦਾ ਭਰੋਸਾ ਦੇ ਰਹੇ ਹਨ। ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਲੋਕਾਂ ਨੂੰ ਅਪੀਲ ਨੂੰ ਅੱਗੇ ਨਾ ਫੈਲਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਉਹ ਮੇਰੀ ਧੀ ਤੇ ਮੇਰੀ ਭੈਣ ਹੈ, ਉਹ ਤੁਹਾਡੀ ਧੀ ਤੇ ਤੁਹਾਡੀ ਭੈਣ ਹੈ। ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵੀਡੀਓ ਕਲਿੱਪਾਂ ਨੂੰ ਦੁਬਾਰਾ ਪੋਸਟ ਕਰਨ ਤੇ ਅੱਗੇ ਫਾਰਵਰਡ ਕਰਨ ਤੋਂ ਪਹਿਲਾਂ ਸੋਚੋ। ਆਓ, ਚੇਨ ਤੋੜੀਏ ਅਤੇ ਆਪਣੇ ਆਪ ਨੂੰ ਸ਼ਰਮਿੰਦਾ ਨਾ ਕਰੀਏ। ਇਸ ਕਲਿੱਪ ਨੂੰ ਫੈਲਾਉਣ ਵਾਲਿਆਂ ਦੀ ਪਛਾਣ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਨੇ ਵੀ ਇਸ ਘਟਨਾ ਨੂੰ ਬੇਹੱਦ ਸ਼ਰਮਨਾਕ ਦੱਸਿਆ ਅਤੇ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ। ਕੁੜੀਆਂ ਹਿੰਮਤ ਰੱਖਣ ਸਾਰੇ ਸਬਰ ਨਾਲ ਕੰਮ ਲਓ ਤੇ ਸ਼ਾਂਤ ਰਹੋ। ਪੰਜਾਬ ਸਰਕਾਰ ਇਨਸਾਫ ਦੇਵੇਗੀ।
ਮੰਤਰੀ ਗੁਰਮੀਤ ਹੇਅਰ ਨੇ ਇਸ ਮਾਮਲੇ ਦੀ ਜਾਂਚ ਲਈ ਡੀਸੀ ਮੋਹਾਲੀ ਤੇ ਐੱਸ.ਐੱਸ. ਨੂੰ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ। ਕੁੜੀਆਂ ਨੂੰ ਇਨਸਾਫ ਜ਼ਰੂਰ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਖੁਦਕੁਸ਼ੀ ਵਰਗੀਆਂ ਖਬਰਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਅਤੇ ਅਜਿਹੀਆਂ ਖਬਰਾਂ ਨਾ ਫੈਲਾਉਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਚੰਡੀਗੜ੍ਹ ਯੂਨੀਵਰਸਿਟੀ ਅਸ਼ਲੀਲ ਵੀਡੀਓ ਮਾਮਲਾ, FIR ਦਰਜ, ਰੰਗੇ ਹੱਥੀਂ ਫੜੀ ਗਈ ਸੀ ਦੋਸ਼ੀ ਕੁੜੀ
ਦੱਸ ਦੇਈਏ ਕਿ ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕੁੜੀਆਂ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਦੀ ਮੈਨੇਜਰ ਰੀਤੂ ਰਨੋਤ ਦੇ ਬਿਆਨਾਂ ‘ਤੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਫਿਲਹਾਲ ਕੁੜੀ ਪੁਲਿਸ ਹਿਰਾਸਤ ਵਿੱਚ ਹੈ। ਜਿਸ ਮੁੰਡੇ ਨੂੰ ਕੁੜੀ ਨੇ ਵੀਡੀਓ ਬਣਾ ਕੇ ਭੇਜੀ ਸੀ ਉਸ ਨੂੰ ਲੱਭਣ ਲਈ ਵੀ ਪੁਲਿਸ ਟੀਮ ਸ਼ਿਮਲਾ ਰਵਾਨਾ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: