‘ਆਪ’ ਵਰਕਰ ਹਰਿੰਦਰ ਸਿੰਘ ਨੇ ਪੰਜਾਬ ‘ਚ ਵੱਧ ਰਹੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਇਹ ਮੁੱਦਾ ਪਿੰਡ ਰਾਮਗੜ੍ਹ ਜੰਗੀਆ ਵਿਖੇ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਸਾਹਮਣੇ ਉਠਾਇਆ। ਮੰਤਰੀ ਬੀਤੀ 17 ਦਸੰਬਰ ਨੂੰ ਪਿੰਡ ਪੁੱਜੇ ਸਨ। ਇਸ ਦੌਰਾਨ ਹਰਿੰਦਰ ਨੇ ਉਨ੍ਹਾਂ ਨੂੰ ਆਪਣੀ ਤਕਲੀਫ਼ ਸੁਣਾਈ।
‘ਆਪ’ ਵਰਕਰ ਹਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਨੂੰ 14 ਮਹੀਨੇ ਬੀਤ ਚੁੱਕੇ ਹਨ। ਪਰ ਕਾਨੂੰਨੀ ਵਾਰਿਸ ਹੋਣ ਕਾਰਨ ਜਦੋਂ ਉਹ ਇੰਤਕਾਲ ਕਰਵਾਉਣ ਗਿਆ ਤਾਂ ਉਸ ਕੋਲੋਂ 500 ਰੁਪਏ ਪ੍ਰਤੀ ਕਿੱਲਾ ਮੰਗਿਆ ਗਿਆ। ਪਿਤਾ ਦੀ ਮੌਤ ਤੋਂ ਬਾਅਦ ਵੀ ਅਫਸਰ ਉਨ੍ਹਾਂ ਤੋਂ ਪਾਰਟੀ ਮੰਗ ਰਹੇ ਸਨ।
ਹਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਮੌਤ ‘ਤੇ ਪਾਰਟੀ ਦੇਣ ਦੀ ਇਥੇ ਕੋਈ ਮਾੜੀ ਪ੍ਰਥਾ ਨਹੀਂ ਹੈ। ਹਰਿੰਦਰ ਨੇ ਇਹ ਗੱਲ ਰਿਸ਼ਵਤ ਦੀ ਮੰਗ ਕਰਨ ਵਾਲੇ ਅਧਿਕਾਰੀ ਦੇ ਸਾਹਮਣੇ ਕਹੀ। ਇਸ ਤੋਂ ਬਾਅਦ ਪਟਵਾਰੀ ਨਾਲ ਗੱਲ ਕੀਤੀ ਗਈ ਪਰ ਕੋਈ ਹੱਲ ਨਹੀਂ ਹੋਇਆ। ਇਸ ਤੋਂ ਬਾਅਦ ਨਾਇਬ ਤਹਿਸੀਲਦਾਰ ਨੇ 600 ਰੁਪਏ ਫੀਸ ਲੈ ਕੇ ਹੱਲ ਦੀ ਗੱਲ ਕੀਤੀ। ਪਰ ਇਸ ਦਾ ਹੱਲ ਹੋਣਾ ਅਜੇ ਬਾਕੀ ਹੈ।
ਹਰਿੰਦਰ ਸਿੰਘ ਨੇ ਆਪਣੀ ਗੱਲ ਦੀ ਸ਼ੁਰੂਆਤ ਕਰਦੇ ਹੋਏ ਮੰਤਰੀ ਡਾ. ਬਲਜੀਤ ਕੌਰ ਨੂੰ ਕਿਹਾ ਕਿ 21 ਜੁਲਾਈ 2022 ਨੂੰ ਉਹ ਪਿੰਡ ਦੇ ਦੌਰੇ ‘ਤੇ ਆਏ। ਪਰ ਕੁਝ ਸਮੇਂ ਬਾਅਦ ਹੀ ਪਰਤ ਗਏ। ਜਦਕਿ ਉਨ੍ਹਾਂ ਨੇ ਪਿੰਡ ਵਾਲਿਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿਵਾਇਆ।
ਇਹ ਵੀ ਪੜ੍ਹੋ : ਵਿਆਹ ਤੋਂ ਇੱਕ ਦਿਨ ਪਹਿਲਾਂ ਬਲਾਤਕਾਰੀ ਲਾੜਾ ਗ੍ਰਿਫ਼ਤਾਰ, ਪੁਲਿਸ ਨੂੰ ਪਾਵੇ ਮਿੰਨਤਾਂ- ‘ਵਿਆਹ ਮਗਰੋਂ ਲੈ ਜਾਈਓ’
ਹਰਿੰਦਰ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਪੀਣ ਵਾਲੇ ਪਾਣੀ ਅਤੇ ਸਿੰਚਾਈ ਦੇ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਹੈ। ਉਨ੍ਹਾਂ ਮੰਤਰੀ ਨੂੰ ਇਸ ਸਮੱਸਿਆ ਦਾ ਹੱਲ ਕਰਨ ਲਈ ਕਿਹਾ।
ਪਾਰਟੀ ਵਰਕਰ ਹਰਿੰਦਰ ਸਿੰਘ ਨੇ ਦੱਸਿਆ ਕਿ ਸੰਗਰੂਰ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇੱਕ ਅਰਜ਼ੀ ਸੌਂਪੀ ਸੀ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਿੱਚ ਪੀਣ ਵਾਲੇ ਪਾਣੀ ਅਤੇ ਸਿੰਚਾਈ ਦੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਪਰ ਅੱਜ ਤੱਕ ਸਮੱਸਿਆ ਉਹੀ ਹੈ। ਇਸ ਤੋਂ ਇਲਾਵਾ ਹਰਿੰਦਰ ਸਿੰਘ ਨੇ ਮੰਤਰੀ ਅੱਗੇ ਹੋਰ ਵੀ ਪਿੰਡ ਨੂੰ ਲੈ ਕੇ ਕਈ ਮੁੱਦੇ ਚੁੱਕੇ, ਜੋ ਅਜੇ ਤੱਕ ਪੂਰੇ ਨਹੀਂ ਹੋਏ।
ਵੀਡੀਓ ਲਈ ਕਲਿੱਕ ਕਰੋ -: