ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਜ਼ਬਰਦਸਤ ਉਤਸ਼ਾਹ ਹੈ। ਐਤਵਾਰ ਸਵੇਰ ਤੋਂ ਹੀ ਪੋਲਿੰਗ ਬੂਥਾਂ ‘ਤੇ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ ‘ਤੇ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਪੋਲਿੰਗ ਬੂਥਾਂ ‘ਤੇ ਨੌਜਵਾਨਾਂ ਵਿੱਚ ਵੱਖਰਾ ਹੀ ਜੋਸ਼ ਵਿਖਾਈ ਦੇ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਪੋਲਿੰਗ ਬੂਥਾਂ ‘ਤੇ ਵਿਆਹ ਦੇ ਜੋੜੇ ਪਹਿਨੀਂ ਮੁੰਡੇ-ਕੁੜੀਆਂ ਵੋਟਰਾਂ ਦੀ ਲਾਈਨ ਵਿੱਚ ਲੱਗੇ ਨਜ਼ਰ ਆਏ।
ਕਿਤੇ ਲਾੜਾ ਤਾਂ ਕਿਤੇ ਲਾੜੀ ਆਪਣੇ ਵਿਆਹ ਵਾਲੇ ਦਿਨ ਵੋਟ ਪਾਉਣ ਲਈ ਪਹੁੰਚੇ। ਉਹ ਪੂਰੀ ਤਰ੍ਹਾਂ ਸਜੇ-ਧਜੇ ਹੋਏ ਸਨ ਪਰ ਉਹ ਇਸ ਦਿਨ ਆਪਣਾ ਕੀਮਤੀ ਵੋਟ ਖਰਾਬ ਨਹੀਂ ਕਰਨਾ ਚਾਹੁੰਦੇ ਸਨ, ਇਸ ਲਈ ਉਹ ਵਿਆਹ ਤੋਂ ਪਹਿਲਾਂ ਪੋਲਿੰਗ ਬੂਥ ‘ਤੇ ਪਹੁੰਚੇ ਤੇ ਵੋਟ ਪਾਈ।
ਪਟਿਆਲਾ ਵਿੱਚ ਬੂਥ ਨੰਬਰ 115 ‘ਤੇ ਲਾੜੀ ਸਵੇਰੇ ਹੀ ਪੋਲਿੰਗ ਬੂਥ ‘ਤੇ ਪਹੁੰਚ ਗਈ ਤੇ ਆਪਣਾ ਕੀਮਤੀ ਵੋਟ ਪਾਇਆ। ਡੇਰਾ ਬੱਸੀ ਵਿੱਚ ਬਲਵਿੰਦਰ ਸਿੰਘ ਨੇ ਵੀ ਬਾਰਾਤ ਲਿਜਾਣ ਤੋਂ ਪਹਿਲਾਂ ਪੋਲਿੰਗ ਬੂਥ ‘ਤੇ ਪਹੁੰਚ ਕੇ ਵੋਟ ਪਾਈ।
ਕਪੂਰਥਲਾ ਵਿੱਚ ਲਾੜਾ ਬਣੇ ਸੁਮਿਤ ਪਾਲ ਸਿੰਘ ਆਪਣੇ ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਵੋਟ ਪਾਉਣ ਤੋਂ ਬਾਅਦ ਹੀ ਫੇਰੇ ਲੈਣਗੇ। ਇਸੇ ਤਰ੍ਹਾਂ ਅਰਸ਼ਪ੍ਰਤੀ ਕੌਰ ਵੀ ਲਾੜੀ ਦੇ ਲਿਬਾਸ ਵਿੱਚ ਜ਼ੀਰਕਪੁਰ ਦੇ ਨਾਭਾ ਪਿੰਡ ਵਿੱਚ ਵੋਟ ਪਾਉਣ ਪਹੁੰਚੀ। ਪਰਿਵਾਰ ਨਾਲ ਪੋਲਿੰਗ ਬੂਥ ਪਹੁੰਚੀ ਅਰਸ਼ਦੀਪ ਵਿੱਚ ਜ਼ਬਰਦਸਤ ਉਤਸ਼ਾਹ ਸੀ। ਉਸ ਨੇ ਹਰ ਕਿਸੇ ਨੂੰ ਵੋਟ ਪਾਉਣ ਦੀ ਅਪੀਲ ਕੀਤੀ।