ਭਾਰਤ ਵਿਚ ਸੜਕਾਂ ‘ਤੇ ਟੋਏ ਦਿਸਣਾ ਆਮ ਗੱਲ ਹੈ, ਆਮ ਤੌਰ ‘ਤੇ ਅਸੀਂ ਉਨ੍ਹਾਂ ਟੋਇਆਂ ਨੂੰ ਅਣਗੌਲਿਆਂ ਕਰਕੇ ਨਿਕਲ ਜਾਂਦੇ ਹਨ ਪਰ ਸੜਕ ‘ਤੇ ਮਿਲਣ ਵਾਲੇ ਟੋਇਆਂ ਦੀ ਗੱਲ ਅੱਜ ਅਸੀਂ ਬ੍ਰਿਟੇਨ ਦੀ ਕਰ ਰਹੇ ਹਾਂ। ਦਰਅਸਲ ਇਥੇ ਮਾਰਕ ਮੋਰੇਲ ਨਾਂ ਦਾ ਇੱਕ ਰਿਟਾਇਰਡ ਬ੍ਰਿਟਿਸ਼ ਬੰਦਾ ਨੂਡਲਸ ਨਾਲ ਸੜਕਾਂ ‘ਤੇ ਮਿਲਣ ਵਾਲੇ ਟੋਇਆਂ ਨੂੰ ਭਰ ਰਿਹਾ ਹੈ। ਆਪਣੇ ਇਸ ਅੋਖੇ ਅੰਦਾਜ਼ ਕਰਕੇ ਇਹ ਬ੍ਰਿਟਿਸ਼ ਬੰਦਾ ਸੁਰਖੀਆਂ ਵਿੱਚ ਬਣਿਆ ਹੋਇਆ ਹੈ।
ਰਿਪੋਰਟ ਮੁਤਾਬਕ ਮਾਰਕ ਮੋਰੇਲ ਨੂੰ ਮਿਸਟਰ ਪੋਥੋਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਲੰਬੇ ਸਮੇਂ ਤੋਂ ਸੜਕ ‘ਤੇ ਕੰਮ ਕਰ ਰਹੇ ਹਨ। ਆਪਣੇ ਵੱਖਰੇ ਅੰਦਾਜ਼ ਕਾਰਨ ਉਹ ਜ਼ਿੰਮੇਵਾਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਉਹ ਸੜਕ ‘ਤੇ ਪਏ ਟੋਇਆਂ ਨੂੰ ਲੈ ਕੇ ਆਵਾਜ਼ ਬੁਲੰਦ ਕਰਦੇ ਰਹਿੰਦੇ ਹੈ ਪਰ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਉਹ ਆਪਣਾ ਹੀ ਵੱਖਰਾ ਅੰਦਾਜ਼ ਅਪਣਾਉਂਦਾ ਹੈ। ਇੱਕ ਵਾਰ ਫਿਰ ਕਝ ਅਜਿਹਾ ਹੀ ਹੋਇਆ ਹੈ।
ਦਰਅਸਲ ਮੋਰੇਲ ਖਰਾਬ ਸੜਕਾਂ ਨੂੰ ਲੈ ਕੇ ਆਵਾਜ਼ ਉਠਾ ਰਹੇ ਹਨ ਪਰ ਜਦੋਂ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਉਨ੍ਹਾਂ ਨੇ ਅਨੋਖਾ ਤਰੀਕਾ ਅਪਣਾਇਆ। ਤੰਗ ਆ ਕੇ ਉਨ੍ਹਾਂ ਨੇ ਸੜਕ ਦੇ ਟੋਇਆਂ ਨੂੰ ਨੂਡਲਸ ਨਾਲ ਭਰਨਾ ਸ਼ੁਰੂ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਮੋਰੇਲ ਨੇ ਮੰਨੇ-ਪ੍ਰਮੰਨੇ ਨੂਡਲ ਬ੍ਰਾਂਡ ਨਾਲ ਮਿਲ ਕੇ ਸਰਕਾਰ ਨੂੰ ਟੋਇਆਂ ‘ਤੇ ਕਾਰਾਵਈ ਕਰਨ ਦੀ ਬੇਨਤੀ ਕੀਤੀ ਹੈ। ਸੜਕਾਂ ‘ਤੇ ਨੂਡਲਸ ਦੇ ਨਾਲ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਮੋਰੇਲ ਦੀ ਫੋਟੋ ‘ਤੇ ਤਰ੍ਹਾਂ-ਤਰ੍ਹਾਂ ਦੀ ਪ੍ਰਤਿਕਿਰਿਆ ਵੀ ਦੇ ਰਹੇ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਮੀਂਹ ਕਰੇਕ ਭਰੇ ਟੋਇਆਂ ਵਿੱਚ ਪਲਾਸਟਿਕ ਦੇ ਬੱਤਖ ਤੈਰਾ ਕੇ ਸਭ ਤਾ ਧਿਆਨ ਆਪਣਏ ਵੱਲ ਖਿੱਚਿਆ ਸੀ। ਰਿਪੋਰਟਾਂ ਮੁਤਾਬਕ ਮਾਰਕ ਮੋਰੇਲ ਕਰੀਬ ਦਸ ਸਾਲਾਂ ਤੋਂ ਸੜਕਾਂ ‘ਤੇ ਦਿਸਣ ਵਾਲੇ ਟੋਇਆਂ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦਾ ਮਕਸਦ ਜਾਗਰੂਕਾਤ ਫੈਲਾਉਣਾ ਹੈ। ਬਸ ਇਸੇ ਨੂੰ ਧਿਆਨ ਵਿੱਚ ਰਖ ਕੇ ਉਹ ਸਾਲਾਂ ਤੋਂ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਮੋਦੀ ਸਰਕਾਰ ਦਾ ਆਮ ਆਦਮੀ ਨੂੰ ਵੱਡਾ ਤੋਹਫਾ, ਸਮਾਲ ਸੇਵਿੰਗਸ ਸਕੀਮਸ ‘ਤੇ ਵਿਆਜ ਵਧਾਇਆ
ਰਿਪੋਰਟਾਂ ਮੁਤਾਬਕ ਉਹ ਸਾਈਕਲਿੰਗ ਕਰਨ ਵਾਲਿਆਂ ਨੂੰ ਲੈ ਕੇ ਬਹੁਤ ਚਿੰਤਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਟੋਇਆਂ ਕਰਕੇ ਲੋਕਾਂ ਦੀ ਮੌਤ ਹੋ ਜਾਂਦੀ ਹੈ। ਅਜਿਹੇ ਵਿੱਚ ਸਾਨੂੰ ਟੋਇਆਂ ਮੁਕਤ ਸੜਕਾਂ ਨੂੰ ਲੈ ਕੇ ਆਵਾਜ਼ ਉਠਾਉਂਦੇ ਰਹਿਣਾ ਹੋਵੇਗਾ। ਬ੍ਰਿਟੇਨ ਦੀ ਫ੍ਰੀਡਮ ਆਫ ਇਨਫਾਰਮੇਸ਼ਨ ਦੀ ਰਿਪੋਰਟ ਮੁਤਾਬਕ ਹਰ ਹਫਤੇ ਇੱਕ ਸਾਈਕਲ ਸਵਾਰ ਟੋਇਆਂ ਕਰਕੇ ਮਰ ਜਾਂਦਾ ਹੈ ਜਾਂ ਫਿਰ ਗੰਭੀਰ ਤੌਰ ‘ਤੇ ਜ਼ਖਮੀ ਹੋ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: