ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਡੱਲੇਵਾਲ ਵਿਖੇ 23 ਸਾਲਾ ਨੌਜਵਾਨ ਦਾ ਅਣਪਛਾਤੇ ਲੋਕਾਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਜਿੰਦਰ ਕੁਮਾਰ ਉਰਫ ਰਵੀ ਵਜੋਂ ਹੋਈ ਹੈ। ਉਸ ਦੀ ਉਮਰ 23 ਸਾਲ ਸੀ। ਮ੍ਰਿਤਕ ਦੋ ਭੈਣਾਂ ਦਾ ਇਕੌਲਤਾ ਪਰਿਵਾਰ ਸੀ।
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਦੁਪਹਿਰ ਰਾਜਿੰਦਰ ਆਪਣੇ ਦੋਸਤਾਂ ਨਾਲ ਘਰੋਂ ਬਾਹਰ ਗਿਆ ਸੀ ਤੇ ਕੁਝ ਦੇਰ ਬਾਅਦ ਹੀ ਰਾਜਿੰਦਰ ਤੇ ਉਸ ਦੇ ਦੋਸਤਾਂ ਦਾ ਮੋਬਾਈਲ ਫੋਨ ਬੰਦ ਆਉਣ ਲੱਗਾ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਰਾਜਿੰਦਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ।
ਮ੍ਰਿਤਕ ਰਾਜਿੰਦਰ ਦੇ ਪਰਿਵਾਰ ਵਾਲਿਆਂ ਨੇ ਪੂਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸਵੇਰ ਤੱਕ ਪਿੰਡ ਦੇ ਲੜਕੇ ਰਾਜਿੰਦਰ ਨੂੰ ਲੱਭਦੇ ਰਹੇ ਤਾਂ ਉਨ੍ਹਾਂ ਨੂੰ ਤਾਂ ਮੈਹਿੰਦਵਾਣੀ ਪਿੰਡ ਤੋਂ ਕਰੈਸ਼ਰ ਨੂੰ ਜਾਂਦੇ ਰਸਤੇ ਵਿਚ ਹਿਮਾਚਲ ਪ੍ਰਦੇਸ਼ ਦੇ ਪਿੰਡ ਗੋਂਦਪੁਰ ਜੈ ਚੰਦ ਦੀ ਹੱਦ ’ਚ ਜੰਗਲ ਵਿਚ ਰਵੀ ਦਾ ਮੋਟਰਸਾਈਕਲ ਕੱਚੇ ਰਸਤੇ ’ਤੇ ਖੜ੍ਹਾ ਮਿਲਿਆ। ਲੜਕਿਆਂ ਨੇ ਜੰਗਲ ਵਿਚ ਜਾ ਕੇ ਦੇਖਿਆ ਤਾਂ ਉਥੇ ਰਾਜਿੰਦਰ ਕੁਮਾਰ ਉਰਫ ਰਵੀ ਦੀ ਲਾਸ਼ ਮਿਲੀ ਸੀ। ਇਸ ਦੇ ਬਾਅਦ ਪੰਜਾਬ ਪੁਲਿਸ ਪਹੁੰਚੀ ਤੇ ਹੱਤਿਆ ਵਾਲੀ ਜਗ੍ਹਾ ਹਿਮਾਚਲ ਪ੍ਰਦੇਸ਼ ਵਿਚ ਹੋਣ ਕਾਰਨ ਪੁਲਿਸ ਨੇ ਹਿਮਾਚਲ ਪ੍ਰਦੇਸ਼ ਨੂੰ ਸੂਚਿਤ ਕੀਤਾ। ਇਸ ਦੇ ਬਾਅਦ ਹੱਤਿਆ ਵਾਲੀ ਜਗ੍ਹਾ ‘ਤੇ ਹਿਮਾਚਲ ਪੁਲਿਸ ਦੇ ਅਧਿਕਾਰੀਆਂ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਮੁਲਾਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਵਾਸੀਆਂ ਨੂੰ ਮਿਲੇਗੀ ਰਾਹਤ, 360 ਕਰੋੜ ਦੀ ਲਾਗਤ ਨਾਲ ਜਲਦ ਬਣੇਗਾ ਮੈਡੀਕਲ ਕਾਲਜ
ਇਹ ਵੀ ਖਬਰ ਹੈ ਕਿ ਜੋ ਲੜਕੇ ਰਾਜਿੰਦਰ ਨੂੰ ਬਾਈਕ ‘ਤੇ ਲੈ ਕੇ ਗਏ ਸਨ ਉਹ ਵੀ ਗਾਇਬ ਹਨ ਤੇ ਉਨ੍ਹਾਂ ਦੇ ਮੋਬਾਈਲ ਵੀ ਬੰਦ ਆ ਰਹੇ ਹਨ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਰਾਜਿੰਦਰ ਦਾ ਕਤਲ ਉਸ ਨੂੰ ਲੈ ਕੇ ਗਏ ਦੋਵੇਂ ਨੌਜਵਾਨਾਂ ਨੇ ਹੀ ਕੀਤੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: