ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਦੇ ਮਨਸੂਬਿਆਂ ‘ਤੇ ਇੱਕ ਵਾਰ ਫਿਰ ਨਾਕਾਮ ਕਰ ਦਿੱਤਾ। ਬੀ.ਐੱਸ.ਐੱਫ. ਨੇ ਸਰਹੱਦ ਪਾਰ ਤੋਂ ਭੇਜੀ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ।
ਚੌਕਸ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਰਹੱਦੀ ਪਿੰਡ ਰਾਓ-ਕੇ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਨੇੜੇ ਖੇਤਰ ਵਿੱਚ ਸਤਲੁਜ ਦਰਿਆ ਦੇ ਨਾਲੇ ਵਿੱਚ ਸ਼ੱਕੀ ਵਸਤੂਆਂ ਤੈਰਦੀਆਂ ਦੇਖੀਆਂ। ਜਵਾਨ ਤੁਰੰਤ ਸ਼ੱਕੀ ਤੈਰਦੀਆਂ ਵਸਤੂਆਂ ਨੂੰ ਨਦੀ ਦੇ ਕਿਨਾਰੇ ਲਿਆਉਣ ਵਿਚ ਕਾਮਯਾਬ ਹੋ ਗਏ।
ਇਹ ਵੀ ਪੜ੍ਹੋ : ਪੰਜਾਬੀ ਲੋਕ ਗਾਇਕ ਰਣਜੀਤ ਸਿੱਧੂ ਨੇ ਚੁੱਕਿਆ ਖੌਫਨਾਕ ਕਦਮ, ਰੇਲ ਦੀ ਪੱਟੜੀ ਤੋਂ ਮਿਲੀ ਲਾ.ਸ਼
ਜਦੋਂ ਇਨ੍ਹਾਂ ਨੂੰ ਵੇਖਿਆ ਤਾਂ ਖੇਪ ਵਿੱਚ ਹੈਰੋਇਨ ਨਾਲ ਭਰੀਆਂ 02 ਪਲਾਸਟਿਕ ਦੀਆਂ ਬੋਤਲਾਂ ਸਨ, ਜਿਸ ਦਾ ਕੁਲ ਭਾਰ ਡੇਢ ਕਿਲੋ ਦੇ ਲਗਭਗ ਹੈ। ਚੌਕਸ BSF ਜਵਾਨਾਂ ਨੇ ਇੱਕ ਵਾਰ ਫਿਰ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: