ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਬਾਜ਼ ਆ ਰਿਹਾ ਹੈ ਪਰ BSF ਵੀ ਉਸ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਮੁਸਤੈਦ ਹੈ। ਅੰਮ੍ਰਿਤਸਰ ‘ਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਪਿੰਡ ਭੈਰੋਪਾਲ ਨੇੜੇ ਅੰਤਰਰਾਸ਼ਟਰੀ ਸਰਹੱਦ ‘ਤੇ ਨਸ਼ੀਲੇ ਪਦਾਰਥ, ਕਾਰਤੂਸ ਅਤੇ ਬਾਰੂਦ ਬਰਾਮਦ ਕੀਤਾ ਹੈ।
ਇਸ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਦੇ ਪਾਰ ਤੋਂ ਕੋਈ ਚੀਜ਼ ਸੁੱਟੇ ਜਾਣ ਦੀ ਆਵਾਜ਼ ਸੁਣੀ। ਜਵਾਨਾਂ ਨੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਖੇਤਾਂ ਵਿੱਚ ਇੱਕ ਪੀਲਾ ਪੈਕਟ ਦਿਖਾਈ ਦਿੱਤਾ।
ਇਸ ਪੈਕੇਟ ਵਿੱਚ 4 ਪੈਕਟ ਲੁਕਾਏ ਗਏ ਸਨ। ਇਨ੍ਹਾਂ ‘ਚੋਂ ਨਸ਼ੀਲੇ ਪਦਾਰਥ, ਕਾਰਤੂਸ ਅਤੇ ਬਾਰੂਦ ਬਰਾਮਦ ਹੋਇਆ ਹੈ। ਡਰੱਗਸ ਦਾ ਭਾਰ ਲਗਭਗ 2 ਕਿਲੋਗ੍ਰਾਮ ਹੈ। ਇਹ ਹੈਰੋਇਨ ਹੋ ਸਕਦੀ ਹੈ, ਮਾਮਲੇ ਦੀ ਬੀਐਸਐਫ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਕੁਝ ਸਮੇਂ ਵਿੱਚ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ।
ਇਹ ਵੀ ਪੜ੍ਹੋ : UP ‘ਚ TV ਫਟਣ ਨਾਲ ਮੁੰਡੇ ਦੀ ਮੌਤ, 500 ਮੀ. ਤੱਕ ਸੁਣਿਆ ਧਮਾਕਾ, ਕੰਧਾਂ ਟੁੱਟੀਆਂ, ਮਾਂ-ਪੁੱਤ ਫੱਟੜ
ਦੱਸ ਦਈਏ ਕਿ ਪਾਕਿਸਤਾਨ ‘ਚ ਬੈਠੇ ਤਸਕਰ ਭਾਰਤ ‘ਚ ਨਸ਼ਾ ਭੇਜਣ ਲਈ ਲਗਾਤਾਰ ਨਵੇਂ ਤਰੀਕੇ ਅਪਣਾ ਰਹੇ ਹਨ। ਹਾਲ ਹੀ ਵਿੱਚ ਤਸਕਰਾਂ ਨੇ ਸੁੱਕੇ ਮੇਵੇ ਦੇ ਭਰੇ ਇੱਕ ਟਰੱਕ ਹੇਠ ਨਸ਼ੀਲੇ ਪਦਾਰਥ ਭੇਜੇ ਸਨ ਜੋ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤੇ ਭਾਰਤ ਪਹੁੰਚਿਆ ਸੀ। ਅਟਾਰੀ ਸਰਹੱਦ ‘ਤੇ ਸਥਿਤ ਇੰਟੈਗਰੇਟਿਡ ਚੈੱਕ ਪੋਸਟ (ਆਈ.ਸੀ.ਪੀ.) ‘ਤੇ ਅਫਗਾਨਿਸਤਾਨ ਤੋਂ ਆਏ ਇਕ ਟਰੱਕ ‘ਚ 435 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ। ਸਮੱਗਲਰਾਂ ਨੇ ਇਸ ਨੂੰ ਕਾਲੇ ਲਿਫਾਫੇ ‘ਚ ਰੱਖਿਆ ਹੋਇਆ ਸੀ। ਲਿਫਾਫੇ ਨੂੰ ਮੈਗਨੇਟ ਰਾਹੀਂ ਲੋਹੇ ਦੀ ਚਾਦਰ ਦੀ ਮਦਦ ਨਾਲ ਟਰੱਕ ਦੇ ਹੇਠਾਂ ਮਡ ਗਾਰਡ ਨਾਲ ਚਿਪਕਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: