ਸੀਮਾ ਸੁਰੱਖਿਆ ਬਲ ਨੇ ਪੱਛਮੀ ਬੰਗਾਲ ਦੇ ਉਤਰ 24 ਪਰਗਣਾ ਜ਼ਿਲ੍ਹੇ ਦੇ ਆਈਸੀਪੀ ਪੈਟ੍ਰਾਪੋਲ ਵਿਚ 4 ਕਰੋੜ ਰੁਪਏ ਤੋਂ ਵਧ ਕੀਮਤ ਦੇ 52 ਸੋਨੇ ਦੇ ਬਿਸਕੁਟ ਦੇ ਨਾਲ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਫੜਿਆ ਹੈ। ਫੜਿਆ ਗਿਆ ਬੱਸ ਡਰਾਈਵਰ ਮੁਸਤਫਾ ਤੇ ਉਸ ਦੇ ਸਹਾਇਕ ਮਤੂਰ ਰਹਿਮਾਨ ਅਕਾਂਡਾ, ਦੋਵੇਂ ਬੰਗਲਾਦੇਸ਼ ਦੇ ਵਾਸੀ ਹਨ।
ਆਈਸੀਪੀ ਪੈਟ੍ਰਾਪੋਲ 145 ਬਟਾਲੀਅਨ ਦੇ ਜਵਾਨਾਂ ਨੂੰ ਰਾਇਲ ਫ੍ਰੈਂਡਸ਼ਿਪ ਇੰਟਰਨੈਸ਼ਨਲ ਪੈਸੇਂਜਰ ਬੱਸ ਰਾਹੀਂ ਬੰਗਲਾਦੇਸ਼ ਤੋਂ ਭਾਰਤ ਵਿਚ ਸੋਨੇ ਦੀ ਤਸਕਰੀ ਬਾਰੇ ਇਨਪੁਟ ਮਿਲਿਆ ਸੀ। ਇਹ ਪੈਸੇਂਜਰ ਬੱਸ ਅਗਰਤਲਾ ਤੋਂ ਢਾਕਾ ਹੁੰਦੇ ਹੋਏ ਕੋਲਕਾਤਾ ਜਾ ਰਹੀ ਸੀ। ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਬੀਐੱਸਐੱਫ ਦੇ ਜਵਾਨਾਂ ਨੇ ਸਵੇਰੇ 6.40 ਮਿੰਟ ‘ਤੇ ਬੱਸ ਨੂੰ ਤਲਾਸ਼ੀ ਲਈ ਰੋਕ ਲਿਆ। BSF ਦੇ ਜਵਾਨ ਬੱਸ ਨੂੰ ਚੌਕੀ ਲੈ ਗਏ। ਸਰਚ ਟੀਮ ਨੇ ਬੱਸ ਦੀ ਤਲਾਸ਼ੀ ਲਈ। ਜਵਾਨਾਂ ਨੂੰ ਬੱਸ ਦੇ ਫਿਊਲ ਟੈਂਕ ਕੋਲੋਂ 6950 ਗ੍ਰਾਮ ਵਜ਼ਨ ਦੇ 52 ਸੋਨੇ ਦੇ ਬਿਸਕੁਟ ਮਿਲੇ।
ਇਹ ਵੀ ਪੜ੍ਹੋ : ਫਿਲਮ ‘ਦਿ ਕੇਰਲਾ ਸਟੋਰੀ’ ਪੱਛਮੀ ਬੰਗਾਲ ‘ਚ ਬੈਨ, ਸੂਬਾ ਸਰਕਾਰ ਨੇ ਲਿਆ ਫੈਸਲਾ
BSF ਨੇ ਬੱਸ ਚਾਲਕ ਮੁਸਤਫਾ ਤੇ ਉਸ ਦੇ ਸਹਾਇਕ ਮਤੂਰ ਰਹਿਮਾਨ ਅਕਾਂਡਾ ਨੂੰ ਫੜ ਲਿਆ ਹੈ। ਦੋਵੇਂ ਹੀ ਬੰਗਲਾਦੇਸ਼ ਦੇ ਨਾਗਰਿਕ ਹਨ। ਜ਼ਬਤ ਸੋਨੇ ਦੇ ਬਿਸਕੁਟ ਦੀ ਅਨੁਮਾਨਤ ਕੀਮਤ 4 ਕਰੋੜ 23 ਲੱਖ 64 ਹਜ਼ਾਰ 882 ਰੁਪਏ ਹੈ। ਫੜੇ ਗਏ ਤਸਕਰਾਂ ਤੇ ਜ਼ਬਤ ਸੋਨੇ ਦੇ ਬਿਸਕੁਟਾਂ ਨੂੰ ਡੀਆਰਆਈ ਕੋਲਕਾਤਾ ਨੂੰ ਸੌਂਪਿਆ ਜਾ ਰਿਹਾ ਹੈ।
BSF ਨੇ ਸਰਹੱਦ ‘ਤੇ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਨੇ ਦੀ ਤਸਕਰੀ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸੂਚਨਾ ਹੈਲਪਲਾਈਨ ਨੰਬਰ 14419 ‘ਤੇ ਦਿਓ। 9903472227 ਨੰਬਰ ‘ਤੇ ਵੀ ਵ੍ਹਟਸਐਪ ਮੈਸੇਜ ਜਾਂ ਵਾਇਸ ਮੈਸੇਜ ਰਾਹੀਂ ਅਜਿਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਤਸਕਰੀ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਉਚਿਤ ਇਨਾਮ ਦਿੱਤਾ ਜਾਵੇਗਾ। ਨਾਲ ਹੀ ਉਸ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: