ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਵਾਰ ਆਪਣਾ ਪਹਿਲਾ ਬਜਟ ਪੇਸ਼ ਕੀਤਾ ਜਾਣਾ ਹੈ। ਮਾਨ ਸਰਕਾਰ ਆਉਣ ਵਾਲੇ ਬਜਟ ਦੀਆਂ ਤਿਆਰੀਆਂ ਵਿੱਚ ਜੁਟ ਗਈ ਹੈ। ਇਸ ਨੂੰ ਲੈਕੇ ਉਨ੍ਹਾਂ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਵਿੱਤ ਵਿਭਾਗ ਦੇ ਅਫਸਰਾਂ ਨਾਲ ਬਜਟ ‘ਤ ਚਰਚਾ ਕੀਤੀ।
ਮੁਲਾਕਾਤ ਮਗਰੋਂ ਸੀ.ਐੱਮ. ਮਾਨ ਨੇ ਕਿਹਾ ਕਿ ਇਤਿਹਾਸ ‘ਚ ਪਹਿਲੀ ਵਾਰ ਜਨਤਾ ਦੇ ਸੁਝਾਵਾਂ ਨਾਲ ਬਜਟ ਬਣ ਰਿਹਾ ਹੈ…ਵਿੱਤ ਮੰਤਰੀ ਪੰਜਾਬ ਭਰ ਤੋਂ ਕਾਰੋਬਾਰੀ ਤੇ ਉਦਯੋਗਪਤੀ ਸਾਥੀਆਂ ਦੇ ਸੁਝਾਅ ਵੀ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਦੋਸਤੋ ਇਹ ਤੁਹਾਡੀ ਆਪਣੀ ਸਰਕਾਰ ਹੈ, ਹਰ ਫੈਸਲੇ ‘ਚ ਤੁਹਾਡੀ ਆਵਾਜ਼ ਗੂੰਜੇਗੀ।
ਦੱਸਣਯੋਗ ਹੈ ਕਿ ਇਸ ਵਾਰ ਪੰਜਾਬ ਦੇ ਲੋਕ ਬਜਟ ‘ਤੇ ਆਪਣੀ ਰਾਏ ਰੱਖ ਸਕਣਗੇ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਸਬੰਧੀ ਪੋਰਟਲ ਲਾਂਚ ਕਰ ਦਿੱਤਾ ਗਿਆ ਹੈ। ਖਜ਼ਾਨਾ ਮੰਤਰੀ ਦਾ ਕਹਿਣਾ ਹੈ ਕਿ ਇਸ ਵਾਰ ਜਨਤਾ ਬਜਟ ‘ਤੇ ਆਪਣੀ ਰਾਏ ਦੇ ਸਕੇਗੀ ਅਤੇ ਆਪਣੇ ਹਿਸਾਬ ਨਾਲ ਖ਼ੁਦ ਆਪਣਾ ਬਜਟ ਬਣਾ ਸਕੇਗੀ।
ਇਸ ਨੂੰ ਲੈ ਕੇ ਉਦਯੋਗਪਤੀਆਂ ਨਾਲ ਤੋਂ ਵੀ ਰਾਏ ਲਈ ਜਾ ਰਹੀ ਹੈ। ਬੀਤੇ ਦਿਨ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਆਦਿ ਜ਼ਿਲ੍ਹਿਆਂ ਦੇ ਉਦਯੋਗਪਤੀਆਂ ਨਾਲ ਬਜਟ ਸੰਬੰਧੀ ਅਹਿਮ ਵਿਚਾਰਾਂ ਵੀ ਕੀਤੀਆਂ।
ਵੀਡੀਓ ਲਈ ਕਲਿੱਕ ਕਰੋ -: