ਬਟਾਲਾ ਵਿੱਚ ਪੁਲਿਸ ਦੇ ਪੀਸੀਆਰ ਵਿੰਗ ਵਿੱਚ ਤਾਇਨਾਤ ਇੱਕ ਏਐਸਆਈ ਦੀ ਆਪਣੇ ਹੀ ਰਿਵਾਲਵਰ ਤੋਂ ਸ਼ੱਕੀ ਹਾਲਾਤਾਂ ਵਿੱਚ ਗੋਲੀ ਚੱਲ ਗਈ। ਇਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਪਹਿਲਾਂ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਮਾਮਲਾ ਐਤਵਾਰ ਦੁਪਹਿਰ ਦਾ ਹੈ। ਜ਼ਖ਼ਮੀ ਏਐਸਆਈ ਦੀ ਪਛਾਣ ਅਜੈਬ ਸਿੰਘ ਵਾਸੀ ਪਿੰਡ ਮੂਲੇਵਾਲ ਵਜੋਂ ਹੋਈ ਹੈ। ਇਸ ਦੇ ਨਾਲ ਹੀ ਬਟਾਲਾ ਪੁਲਿਸ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਗੋਲੀ ਏ.ਐਸ.ਆਈ ਦੀ ਪੁੜਪੁੜੀ ‘ਤੇ ਲੱਗੀ।
ਇਹ ਵੀ ਪੜ੍ਹੋ : ਲਾਰੇਂਸ ਮਗਰੋਂ ਗੋਲਡੀ ਦੇ ਸਾਥੀ ਦੀ ਸਲਮਾਨ ਖਾਨ ਨੂੰ ਧਮਕੀ, ਕਿਹਾ- ‘ਹੁਣ ਗੱਲ ਕਰ ਲਓ ਨਹੀਂ ਤਾਂ…’
ਬਟਾਲਾ ਪੁਲਿਸ ਦੇ ਪੀਸੀਆਰ ਵਿੰਗ ਦੇ ਇੰਚਾਰਜ ਓਂਕਾਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਏਐਸਆਈ ਅਜੈਬ ਸਿੰਘ ਆਪਣੀ ਡਿਊਟੀ ਤੋਂ ਕੁਝ ਸਮੇਂ ਲਈ ਘਰ ਗਿਆ ਹੋਇਆ ਸੀ ਕਿ ਅਚਾਨਕ ਉਸ ਦੇ ਆਪਣੇ ਰਿਵਾਲਵਰ ਤੋਂ ਗੋਲੀ ਚੱਲ ਗਈ।
ਇਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਬਟਾਲਾ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਗੋਲੀ ਕਿਸ ਤਰ੍ਹਾਂ ਚੱਲੀ, ਇਸ ਘਟਨਾ ਬਾਰੇ ਸਪੱਸ਼ਟ ਨਹੀਂ ਹੋ ਸਕਿਆ ਹੈ। ਥਾਣਾ ਸਦਰ ਦੇ SHO ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: