ਫਿਲੌਰ ਵਿਖੇ ਨਸ਼ਾ ਤਸਕਰ ਨੂੰ ਫੜ੍ਹਨ ਗਈ ਪੁਲਿਸ ਪਾਰਟੀ ‘ਤੇ ਤਸਕਰ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਗੋਲੀ ਲੱਗਣ ਨਾਲ ਹੌਲਦਾਰ ਮਨਦੀਪ ਜ਼ਖਮੀ ਹੋ ਗਿਆ। ਜ਼ਖਮੀ ਹੋਣ ਦੇ ਬਾਵਜੂਦ ਵੀ ਹੌਲਦਾਰ ਨੇ ਪੂਰੀ ਬਹਾਦਰੀ ਵਿਖਾਈ ਅਤੇ ਤਸਕਰ ਨੂੰ ਧਰ ਦਬੋਚਿਆ। ਤਸਕਰ ਕੋਲੋਂ ਪੁਲਿਸ ਨੂੰ ਇਕ ਪਿਸਟਲ ਅਤੇ ਵੱਡੀ ਮਾਤਰਾ ਵਿਚ ਨਸ਼ੀਲੇ ਪਾਊਡਰ ਬਰਾਮਦ ਹੋਇਆ।
ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਪਤਾ ਲੱਗਾ ਸੀ ਕਿ ਪਿੰਡ ਪੰਜ ਢੇਰਾ ਦਾ ਰਹਿਣ ਵਾਲਾ ਤਸਕਰ ਗੁਰਦੀਪ ਵੱਡੀ ਮਾਤਰਾ ਵਿਚ ਨਸ਼ੇ ਦੀ ਖੇਪ ਲਿਆਉਣ ਜਾ ਰਿਆ ਹੈ। ਗੁਰਦੀਪ ਦੀ ਪਤਨੀ ਨੀਤੀ ਨੂੰ ਪੁਲਿਸ ਨੇ ਪਹਿਲਾਂ ਹੀ ਪੁਲਿਸ ਅਕੈਡਮੀ ਦੇ ਮੁਲਾਜ਼ਮਾਂ ਨੂੰ ਨਸ਼ੀਲਾ ਪਾਊਡਰ ਵੇਚਣ ਦੇ ਜੁਰਮ ਵਿੱਚ ਗ੍ਰਿਫਤਾਰ ਕੀਤਾ ਹੋਇਆ ਸੀ।
ਬੀਤੇ ਦਿਨ ਥਾਣਾ ਮੁਖੀ ਸੁਰਿੰਦਰ ਕੁਮਾਰ ਨੇ ਜਿਵੇਂ ਹੀ ਤਸਕਰ ਗੁਰਦੀਪ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਨੇ ਦੱਸਿਆ ਕਿ ਨਸ਼ੇ ਦੀ ਖ਼ੇਪ ਉਸ ਦੇ ਸਾਥੀ ਗਗਨਦੀਪ ਜੋਕਿ ਮੋਗਾ ਦੇ ਕੋਲ ਲੁਕ ਕੇ ਬੈਠਾ ਹੋਇਆ ਹੈ, ਉਸ ਦੇ ਕੋਲ ਹੈ, ਜਿਸ ‘ਤੇ ਥਾਣਾ ਮੁਖੀ ਸੁਰਿੰਦਰ ਕੁਮਾਰ ਆਪਣੀ ਪੁਲਿਸ ਪਾਰਟੀ ਨਾਲ ਤਸਕਰ ਗਗਨਦੀਪ ਨੂੰ ਫੜਨ ਲਈ ਮੋਗਾ ਪੁੱਜੇ। ਤਸਕਰ ਗਗਨਦੀਪ ਨੇ ਪੁਲਿਸ ਪਾਰਟੀ ਵੱਲੋਂ ਘੇਰਾਬੰਦੀ ਹੁੰਦੀ ਵੇਖ ਉਨ੍ਹਾਂ ਉਪਰ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੈਰੀਐਂਟ ਨੇ ਵਧਾਈ ਚਿੰਤਾ, ਤਿਓਹਾਰਾਂ ਤੋਂ ਪਹਿਲਾਂ BMC ਨੇ ਜਾਰੀ ਕੀਤੀ ਐਡਵਾਈਜਰੀ
ਇਕ ਗੋਲੀ ਉਨ੍ਹਾਂ ਦੇ ਸਾਥੀ ਹੌਲਦਾਰ ਮਨਦੀਪ ਸਿੰਘ ਦੇ ਲੱਗੀ। ਹੌਲਦਾਰ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਬਹਾਦਰੀ ਵਿਖਾਉਂਦੇ ਹੋਏ ਤਸਕਰ ਨੂੰ ਫੜ ਲਿਆ, ਜਿਸ ਕੋਲੋ ਪੁਲਿਸ ਨੂੰ ਇਕ ਰਿਵਾਲਵਰ ਅਤੇ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ ਪੁਲਿਸ ਦੋਹਾਂ ਨੂੰ ਫੜ ਕੇ ਥਾਣੇ ਲੈ ਆਈ। ਮੁਕੱਦਮਾ ਦਰਜ ਕਰਕੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜ਼ਖਮੀ ਹੌਲਦਾਰ ਅਮਨਦੀਪ ਨੂੰ ਇਲਾਜ ਲਈ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: