ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਮਜੀਠੀਆ ਉਤੇ ਦਰਜ ਐੱਫ. ਆਈ. ਆਰ ਨੂੰ ਲੈ ਕੇ ਕਾਂਗਰਸ ਸਰਕਾਰ ‘ਤੇ ਹਮਲਾ ਬੋਲਿਆ ਤੇ 5 ਸਵਾਲ ਕੀਤੇ। ਰੋਮਾਣਾ ਨੇ ਸਰਕਾਰ ਤੋਂ ਪਹਿਲਾ ਸਵਾਲ ਕਰਦਿਆਂ ਕਿਹਾ ਕਿ ਜਿਸ ਪੁਲਿਸ ਅਧਿਕਾਰੀ ਨੂੰ ਯੂ. ਪੀ. ਐੱਸ. ਸੀ. ਸਹੀ ਨਹੀਂ ਮੰਨਦਾ, ਉਸ ਨੂੰ ਕੁਝ ਦਿਨ ਲਈ ਡੀ. ਜੀ. ਪੀ. ਕਿਉਂ ਲਗਾਇਆ ਗਿਆ।
ਦੂਜੇ ਸਵਾਲ : ਬੰਟੀ ਰੋਮਾਣਾ ਨੇ ਕਿਹਾ ਕਿ ਹਾਈਕੋਰਟ ਵੱਲੋਂ ਚਟੋਪਾਧਿਆਏ ਨੂੰ ਡੀ. ਜੀ. ਪੀ. ਲਗਾਉਣ ਤੋਂ ਇਨਕਾਰ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਉਹ DGP ਲੱਗਣ ਦੀਆਂ 5 ਸ਼ਰਤਾਂ ਨੂੰ ਉਹ ਪੂਰਾ ਨਹੀਂ ਕਰਦੇ। ਇਹ ਪੰਜ ਸ਼ਰਤਾਂ ਹਨ, ਇੰਟੈਲੀਜੈਂਸ ਦਾ ਤਜਰਬਾ, ਲਾਅ ਐਂਡ ਆਰਡਰ ਦਾ ਤਜਰਬਾ, ਇਨਵੈਸਟੀਗੇਸ਼ਨ ਦਾ ਤਜਰਬਾ, ਸਕਿਓਰਿਟੀ ਦਾ ਤਜਰਬਾ ਤੇ ਐਕਸਪੀਰੀਅਸ ਇਨ ਐਡਮਿਨੀਸਟ੍ਰੇਸ਼ਨ ਦਾ ਤਜਰਬਾ ਪਰ ਇਨ੍ਹਾਂ ਸਭ ਦੇ ਬਾਵਜੂਦ ਚਟੋਪਾਧਿਆਏ ਨੂੰ ਡੀ. ਜੀ. ਪੀ. ਲਗਾਇਆ ਗਿਆ ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ ਤੇ ਪੰਜਾਬ ਵਿਚ ਅਮਨ ਤੇ ਸ਼ਾਂਤੀ ਦਾ ਮਾਹੌਲ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਯੂ.ਪੀ. ਐੱਸ. ਸੀ. ਤੇ ਹਾਈਕੋਰਟ ਨੇ ਚਟੋਪਾਧਿਆਏ ਨੂੰ DGP ਦੀ ਜ਼ਿੰਮੇਵਾਰੀ ਸੰਭਾਲਣ ਲਈ ਠੀਕ ਨਹੀਂ ਮੰਨਿਆ ਤਾਂ ਪੰਜਾਬ ਦੀ ਸੁਰੱਖਿਆ ਨੂੰ ਕਿਉਂ ਦਾਅ ‘ਤੇ ਕਿਉਂ ਰੱਖਿਆ।
ਤੀਜਾ ਸਵਾਲ : ਕਾਂਗਰਸ ਦੇ ਵਿਧਾਇਕ ਪਿੰਕੀ ਨੇ ਦੋਸ਼ ਲਗਾਏ ਤੇ ਜਾਨ ਨੂੰ ਖਤਰਾ ਦੱਸਿਆ ਤਾਂ ਉਸ ‘ਚ ਹੁਣ ਤੱਕ ਐੱਮ. ਐੱਲ. ਦੀ ਮੰਗ ‘ਤੇ ਜਾਂਚ ਕਿਉਂ ਨਹੀਂ ਕਰਵਾਈ ਗਈ, ਕਿਸੇ ਬਾਹਰੀ ਏਜੰਸੀ ਤੋਂ।
ਚੌਥਾ ਸਵਾਲ : ਇੰਟੈਲੀਜੈਂਸ ਏਜੰਸੀ ਨੇ ਜੋ ਪੰਜਾਬ ਸਰਕਾਰ ਨੂੰ ਇਨਪੁੱਟ ਦਿੱਤਾ ਤਾਂ ਉਸ ‘ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਤੇ ਐਕਸ਼ਨ ਕਿਉਂ ਨਹੀਂ ਲਿਆ ਗਿਆ।
ਪੰਜਵਾਂ ਸਵਾਲ : ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਦੋਂ ਜੇਲ੍ਹਾਂ ‘ਚ ਹੱਤਿਆਵਾਂ ਹੋਈਆਂ, ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਪਟਿਆਲਾ ਜੇਲ੍ਹ ਵਿਚ ਡਰੱਗ ਰੈਕੇਟ ਚਲਾਇਆ ਜਾ ਰਿਹਾ ਹੈ ਤੇ ਇਸ ਦੀ ਪੁਸ਼ਟੀ ਖੁਦ ਪੁਲਿਸ ਵੱਲੋਂ ਕੀਤੀ ਗਈ ਹੈ ਪਰ ਫਿਰ ਵੀ ਜੇਲ੍ਹ ਮੰਤਰੀ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ ਤੇ ਇਲਜ਼ਾਮ ਬਿਕਰਮ ਸਿੰਘ ਮਜੀਠੀਆ ‘ਤੇ ਲਗਾਏ ਜਾ ਰਹੇ ਹਨ। ਮਜੀਠੀਆ ਨੇ ਤਾਂ ਸਗੋਂ ਇਨ੍ਹਾਂ ਗੈਂਗਸਟਰਾਂ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਤੇ ਹੁਣ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਬੰਟੀ ਰੋਮਾਣਾ ਨੇ ਕਿਹਾ ਕਿ ਮਜੀਠੀਆ ਉਤੇ ਮਨਘੜਤ, ਝੂਠੀ ਤੇ ਬੇਬੁਨਿਆਦ ਐੱਫ. ਆਈ.ਆਰ. ਦਰਜ ਕੀਤੀ ਗਈ ਹੈ। ਸਰਕਾਰ ਆਪਣੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਝੂਠੀ ਬੇਬੁਨਿਆਦ ਐਫ.ਆਈ.ਆਰ. ਦਰਜ ਕਰ ਕੇ 3 ਸਾਲ ਪਹਿਲਾਂ ਬੰਦ ਕੀਤੇ ਗਏ ਮਾਮਲੇ ਨੂੰ ਮੁੜ ਰੰਜ਼ਿਸ਼ ਲਈ ਉਠਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਦੇ ਅਕਸ ਨੂੰ ਖਰਾਬ ਕਰਨ ਲਈ ਸਰਕਾਰ ਵਲੋਂ ਕੁਝ ਚੋਣਵੀਂਆਂ ਰਿਪੋਰਟਾਂ ਲੀਕ ਕੀਤੀਆਂ ਗਈਆਂ ਹਨ।