ਮੈਕਸੀਕੋ ਦੇ ਪੱਛਮੀ ਇਲਾਕੇ ਵਿਚ ਇਕ ਬੱਸ ਦੇ ਖੱਡ ਵਿਚ ਡਿੱਗ ਜਾਣ ਨਾਲ 18 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 11 ਔਰਤਾਂ ਤੇ 7 ਪੁਰਸ਼ ਸ਼ਾਮਲ ਹਨ। ਇਸ ਤੋਂ ਇਲਾਵਾ ਲਗਭਗ 11 ਨਾਬਾਲਗਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਬੱਸ ਗੁਆਯਾਬਿਟੋਸ ਜਾ ਰਹੀ ਸੀ।
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਰਾਜ ਦੀ ਰਾਜਧਾਨੀ ਟੇਪਿਕ ਅਤੇ ਪੋਰਟੋ ਵਾਲਾਰਟਾ ਦੇ ਟੂਰਿਸਟ ਰਿਜ਼ੋਰਟ ਨੂੰ ਜੋੜਨ ਵਾਲੇ ਹਾਈਵੇਅ ਤੋਂ ਬੀਤੀ ਰਾਤ ਨੂੰ ਬੱਸ ਲਗਭਗ 15 ਮੀਟਰ (49.21 ਫੁੱਟ) ਡੂੰਘੀ ਖੱਡ ਵਿੱਚ ਡਿੱਗ ਗਈ। ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਮੈਕਸੀਕੋ ਦੇ ਵਾਸੀ ਸਨ।
ਇਹ ਵੀ ਪੜ੍ਹੋ : ਅਫਜ਼ਾਲ ਅੰਸਾਰੀ ਦੀ ਸੰਸਦ ਮੈਂਬਰਸ਼ਿਪ ਰੱਦ, ਯੂਪੀ ਦੇ ਗਾਜੀਪੁਰ ਤੋਂ ਬਸਪਾ ਸਾਂਸਦ ਸਨ
ਸਰਕਾਰ ਵੱਲੋਂ ਇਸ ਮਾਮਲੇ ਵਿਚ ਟਵੀਟ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਕਿ ਹਾਦਸੇ ਦੇ ਤਤਕਾਲ ਬਾਅਦ ਰਾਹਤ ਕਰਮੀਆਂ ਨੇ ਬਚਾਅ ਕੰਮ ਸ਼ੁਰੂ ਕੀਤਾ। ਇਸ ਕੰਮ ਵਿਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਗਿਆ। ਸਰਕਾਰ ਵੱਲੋਂ ਕਿਹਾ ਗਿਆ ਕਿ ਹਾਦਸੇ ਵਿਚ ਲਗਭਗ 11 ਨਾਬਾਲਗਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: