ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ‘ਚ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਬੱਸ ‘ਚ ਸਵਾਰ 6 ਯਾਤਰੀਆਂ ਦੀ ਮੌਤ ਹੋ ਗਈ ਹੈ, ਜਦਕਿ ਕਈ ਯਾਤਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ।
ਇਹ ਹਾਦਸਾ ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ ਵਾਪਰਿਆ ਹੈ। ਬੁੱਧਵਾਰ ਤੜਕੇ ਥਾਣਾ ਨਗਲਾ ਖਾਂਗਰ ਇਲਾਕੇ ‘ਚ ਐਕਸਪ੍ਰੈਸ ਵੇਅ ‘ਤੇ 61 ਮੀਲ ਪੱਥਰ ਨੇੜੇ ਡੀਸੀਐਮ ਬੱਸ ਦੀ ਟੱਕਰ ਹੋ ਗਈ, ਜਿਸ ਤੋਂ ਬਾਅਦ ਬੱਸ ਹੇਠਾਂ ਡਿੱਗ ਗਈ। ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। 22 ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸੈਫਈ ਰੈਫਰ ਕਰ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿੱਚ ਇੱਕ 14 ਮਹੀਨੇ ਦਾ ਬੱਚਾ, ਇੱਕ ਔਰਤ ਅਤੇ ਚਾਰ ਮਰਦ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਸਲੀਪਰ ਬੱਸ ਲੁਧਿਆਣਾ ਤੋਂ ਰਾਏਬਰੇਲੀ ਜਾ ਰਹੀ ਸੀ। ਬੱਸ ‘ਚ ਕਰੀਬ 60 ਯਾਤਰੀ ਸਵਾਰ ਸਨ। ਬੱਸ ਬੁੱਧਵਾਰ ਤੜਕੇ 4 ਵਜੇ ਨਗਲਾ ਖਾਂਗਰ ਇਲਾਕੇ ‘ਚ ਐਕਸਪ੍ਰੈਸ ਵੇਅ ‘ਤੇ ਡੀਸੀਐਮ ਨਾਲ ਟਕਰਾ ਗਈ। ਇਸ ਤੋਂ ਬਾਅਦ ਇਹ ਐਕਸਪ੍ਰੈੱਸ ਵੇਅ ‘ਤੇ ਪਲਟ ਗਈ। ਹਾਦਸੇ ਤੋਂ ਬਾਅਦ ਹਾਹਾਕਾਰ ਮੱਚ ਗਈ। ਸੂਚਨਾ ਮਿਲਣ ‘ਤੇ ਪੁਲਿਸ ਨੇ ਜ਼ਖਮੀਆਂ ਨੂੰ ਬੱਸ ‘ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਥਾਣਾ ਸਦਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ‘ਪੰਗਾ ਨਾ ਲਈਓ, ਅੰਕੜੇ ਦੱਸ ਰਹੇ ਅਸਲੀ ‘ਪੱਪੂ’ ਕੌਣ’, ਸੰਸਦ ‘ਚ ਮਹੁਆ ਮੋਇਤਰਾ ਦੀ ਸਪੀਚ ਵਾਇਰਲ
ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਸਹੀ ਇਲਾਜ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਯੋਗੀ ਨੇ ਟਵੀਟ ਕਰਕੇ ਲਿਖਿਆ, ‘ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ ਸੜਕ ਹਾਦਸੇ ‘ਚ ਜਾਨੀ ਨੁਕਸਾਨ ਬੇਹੱਦ ਦੁਖਦ ਹੈ। ਭਗਵਾਨ ਸ਼੍ਰੀ ਰਾਮ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਣ ਅਤੇ ਜ਼ਖਮੀਆਂ ਨੂੰ ਜਲਦੀ ਸਿਹਤਯਾਬ ਕਰਨ।
ਵੀਡੀਓ ਲਈ ਕਲਿੱਕ ਕਰੋ -: