ਕਪਿਲ ਸ਼ਰਮਾ ਆਪਣੇ ਟਵੀਟਸ ਲਈ ਪਹਿਲਾਂ ਵੀ ਸੁਰਖੀਆਂ ਵਿਚ ਰਹਿ ਚੁੱਕੇ ਹਨ। ਹੁਣ ਉਨ੍ਹਾਂ ਦਾ ਲੇਟੈਸਟ ਟਵੀਟ ਇੱਕ ਵਾਰ ਫਿਰ ਚਰਚਾ ਵਿਚ ਹੈ। ਕਪਿਲ ਨੇ ਟਵਿਟਰ ‘ਤੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਦੀ ਐਂਟੀ ਕਰੱਪਸ਼ਨ ਹੈਲਪਲਾਈਨ ਦੀ ਤਾਰੀਫ ਕੀਤੀ ਸੀ। ਉਨ੍ਹਾਂ ਲਿਖਿਆ ਸੀ, ਪਾਜੀ ਤੁਹਾਡੇ ‘ਤੇ ਮਾਣ ਹੈ। ਇਸ ਟਵੀਟ ‘ਤੇ ਇੱਕ ਸ਼ਖਸ ਨੇ ਉਨ੍ਹਾਂ ਨੂੰ ਟ੍ਰੋਲ ਕੀਤਾ। ਉਸ ਨੇ ਕਿਹਾ ਸੀ ਕਿ ਉਹ ਰਾਜ ਸਭਾ ਜਾਣ ਲਈ ਭਗਵੰਤ ਨੂੰ ਮੱਖਣ ਲਗਾ ਰਹੇ ਹਨ। ਇਸ ‘ਤੇ ਕਪਿਲ ਸ਼ਰਮਾ ਨੇ ਟ੍ਰੋਲਿੰਗ ਕਰਨ ਵਾਲੇ ਸ਼ਖਸ ਦਾ ਟਵੀਟ ਰੀਟਵੀਟ ਕਰਦੇ ਹੋਏ ਜਵਾਬ ਦਿੱਤਾ ਹੈ।
ਭਗਵੰਤ ਮਾਨ ਨੇ ਸ਼ਹੀਦ ਦਿਵਸ ਦੇ ਮੌਕੇ ‘ਤੇ ਟਵੀਟ ਕੀਤਾ ਸੀ ਕਿ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ਲਾਂਚ ਕੀਤਾ। ਜੇਕਰ ਕੋਈ ਰਿਸ਼ਵਤ ਮੰਗ ਤਾਂ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਟਵੀਟ ‘ਤੇ ਕਪਿਲ ਨੇ ਭਗਵੰਤ ਮਾਨ ਦੀ ਤਾਰੀਫ ਕੀਤੀ ਸੀ। ਨਾਲ ਹੀ ਹਾਰਟ ਇਮੋਜੀ ਅਤੇ ਕਲੈਪ ਇਮੋਜੀ ਵੀ ਬਣਾਏ ਸਨ। ਕਪਿਲ ਦੇ ਇਸ ਟਵੀਟ ‘ਤੇ ਮਨੋਜ ਕੁਮਾਰ ਮਿੱਤਲ ਨਾਂ ਦੇ ਵਿਅਕਤੀ ਨੇ ਟਵੀਟ ਕੀਤਾ ‘ਹਰਭਜਨ ਦੀ ਤਰ੍ਹਾਂ ਰਾਜ ਸਭਾ ਦੇ ਟਿਕਟ ਲਈ ਮੱਖਣ ਲਗਾ ਰਹੇ ਹੋ?’
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਸ ‘ਤੇ ਕਪਿਲ ਸ਼ਰਮਾ ਨੇ ਜਵਾਬ ਦਿੱਤਾ ਕਿ ਬਿਲਕੁਲ ਨਹੀਂ ਮਿੱਤਲ ਸਾਬ੍ਹ ਬਸ ਇੰਨਾ ਜਿਹਾ ਸੁਪਨਾ ਹੈ ਕਿ ਦੇਸ਼ ਤਰੱਕੀ ਕਰੇ। ਬਾਕੀ ਤੁਸੀਂ ਕਹੋ ਤਾਂ ਤੁਹਾਡੀ ਨੌਕਰੀ ਲਈ ਗੱਲ ਕਰਾਂ। ਕਪਿਲ ਤੇ ਭਗਵੰਤ ਮਾਨ ਦੋਵੇਂ ਵਿਚ ਕਈ ਚੀਜ਼ਾਂ ਕਾਮਨ ਹਨ। ਦੋਵੇਂ ਪੰਜਾਬ ਤੋਂ ਹਨ। ਸਿਆਸਤ ਵਿਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਕਾਮੇਡੀਅਨ ਰਹਿ ਚੁੱਕੇ ਹਨ। ਦੋਵੇਂ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਦੇ ਵੱਖ-ਵੱਖ ਸੀਜ਼ਨਸ ਵਿਚ ਦਿਖਾਈ ਦਿੱਤੇ ਸਨ।