ਅਮਰੀਕਾ ਦੇ ਸਭ ਤੋਂ ਵੱਡੇ ਸੂਬਿਆਂ ਵਿਚੋਂ ਇਕ ਕੈਲੀਫੋਰਨੀਆ ਸਟੇਟ ਵਿਚ ਜਾਤੀ ਭੇਦਭਾਵ ‘ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ ਕੀਤਾ ਗਿਆ ਹੈ। ਇਸ ਦੇ ਨਾਲ, ਕੈਲੀਫ਼ੋਰਨੀਆ ਅਪਣੇ ਭੇਦਭਾਵ ਵਿਰੋਧੀ ਕਾਨੂੰਨਾਂ ਵਿਚ ਨਸਲ ਨੂੰ ਸੁਰੱਖਿਅਤ ਸ਼੍ਰੇਣੀ ਵਜੋਂ ਸ਼ਾਮਲ ਕਰਨ ਵਾਲਾ ਪਹਿਲਾ ਅਮਰੀਕੀ ਰਾਜ ਬਣ ਗਿਆ ਹੈ।ਨਸਲਵਾਦ ਵਿਰੋਧੀ ਕਾਨੂੰਨ ਨੂੰ ਰਾਜ ਦੀ ਸੈਨੇਟ ਵਿਚ 34-1 ਵੋਟਾਂ ਨਾਲ ਪਾਸ ਕਰ ਦਿਤਾ ਗਿਆ ਹੈ।
ਕੈਲੀਫੋਰਨੀਆ ਅਮਰੀਕਾ ਦੇ ਪੱਛਮੀ ਕਿਨਾਰੇ ‘ਤੇ ਸਥਿਤ ਹੈ। ਇਹ ਉਥੋਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ। ਖੇਤਰਫਲ ਵਿਚ ਇਹ ਅਲਾਸਕਾ ਤੇ ਟੈਕਸਾਸ ਦੇ ਬਾਅਦ ਤੀਜਾ ਸਭ ਤੋਂ ਵੱਡਾ ਅਮਰੀਕੀ ਸੂਬਾ ਹੈ। ਕੈਲੀਫੋਰਨੀਆ ਦੇ ਉੱਤਰ ਵਿਚ ਓਰੀਗਨ ਤੇ ਦੱਖਣ ਵਿਚ ਮੈਕਸੀਕੋ ਹੈ। ਇਸ ਸੂਬੇ ਦੀ ਰਾਜਧਾਨੀ ਸੈਕਰਾਮੈਂਟੋ ਹੈ। ਕੈਲੀਫੋਰਨੀਆ ਸਟੇਟ ਦੀ ਸੀਨੇਟ ਨੇ ਸੀਨੇਟਰ ਆਯਸ਼ਾ ਵਹਾਬ ਵੱਲੋਂ ਪੇਸ਼ ਕੀਤੇ ਗਏ ਐਂਟੀ ਕਾਸਟ ਬਿਲ ਐੱਸਬੀ-402 ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਥੇ ਹੋਈ ਵੋਟਿੰਗ ਵਿਚ ਇਸ ਬਿੱਲ ਦੇ ਪ4ਖ ਵਿਚ 34 ਤੇ ਬਿੱਲ ਦੇ ਖਿਲਾਫ ਸਿਰਫ 1 ਵੋਟ ਪਿਆ। ਹੁਣ ਇਹ ਬਿੱਲ ਅਸੈਂਬਲੀ ਵਿਚ ਪੇਸ਼ ਹੋਵੇਗਾ ਤੇ ਫਿਰ ਗਵਰਨਰ ਦੇ ਹਸਤਾਖਰ ਹੋਣ ਦੇ ਬਾਅਦ ਇਹ ਕਾਨੂੰਨ ਬਣ ਜਾਵੇਗਾ।
ਐਂਟੀ ਕਾਸਟ ਬਿੱਲ ਐੱਸਬੀ-403 ਦੇ ਪਾਸ ਹੋਣ ‘ਤੇ ਕੈਲੀਫੋਰਨੀਆ ਸਟੇਟ ਵਿਚ ਸਾਰੇ ਲੋਕਾਂ ਨੂੰ ਬਰਾਬਰ ਰਿਹਾਇਸ਼, ਲਾਭ, ਸਹੂਲਤਾਂ ਮਿਲ ਸਕਣਗੀਆਂ। ਐੱਸਬੀ-403 ਉਨ੍ਹਾਂ ਲੋਕਾਂ ਨੂੰ ਸਪੱਸ਼ਟ ਸੁਰੱਖਿਆ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੇ ਜਾਤੀ ਪੱਖਪਾਤ ਅਤੇ ਪੱਖਪਾਤ ਕਾਰਨ ਯੋਜਨਾਬੱਧ ਤੌਰ ‘ਤੇ ਨੁਕਸਾਨ ਪਹੁੰਚਾਇਆ ਗਿਆ ਹੈ। ਸੈਨੇਟ ‘ਚ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਕੈਲੀਫੋਰਨੀਆ ਹੁਣ ਅਮਰੀਕਾ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਨਸਲ ਦੇ ਆਧਾਰ ‘ਤੇ ਭੇਦਭਾਵ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਏਅਰ ਇੰਡੀਆ ਨੇ ਸ਼ੁਰੂ ਕੀਤੀ ਅੰਮ੍ਰਿਤਸਰ-ਮੁੰਬਈ ਫਲਾਈਟ, ਗੋ ਫਸਟ ਦੀਆਂ 2 ਉਡਾਣਾਂ ਬੰਦ ਹੋਣ ਦੇ ਬਾਅਦ ਲਿਆ ਫੈਸਲਾ
ਐਂਟੀ ਕਾਸਟ ਬਿਲ ਐੱਸਬੀ-402 ਦੇ ਪਾਸ ਹੋਣ ਦੇ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਵਿਚ ਇਸ ਦੀ ਚਰਚਾ ਹੋ ਰਹੀ ਹੈ। ਹੁਣ ਜੇਕਰ ਕੈਲੀਫੋਰਨੀਆ ਵਿਚ ਕੋਈ ਜਾਤੀਵਾਦ ਕਰਦਾ ਹੈ ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: