ਕੈਨੇਡਾ ਸਰਕਾਰ ਨੇ 1 ਅਕਤੂਬਰ ਤੋਂ ਸਾਰੀਆਂ ਕੋਵਿਡ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ ਹੁਣ ਯਾਤਰੀ ਬਿਨਾਂ ਮਾਸਕ ਦੇ ਫਲਾਈਟਾਂ ਵਿਚ ਸਫਰ ਕਰ ਸਕਣਗੇ। ਇੰਨਾ ਹੀ ਨਹੀਂ ਟਰੇਨਾਂ ‘ਚ ਐਂਟਰੀ ਲਈ ਮਾਸਕ ਦੀ ਜ਼ਰੂਰਤ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਟਰਾਂਸਪੋਰਟ ਕੈਨੇਡਾ ਨੇ ਕਿਹਾ ਕਿ ਮਾਸਕ ਨਾਲ ਸਬੰਧਤ ਮੌਜੂਦਾ ਨਿਯਮ 1 ਅਕਤੂਬਰ ਤੋਂ ਖਤਮ ਕਰ ਦਿੱਤੇ ਜਾਣਗੇ। ਯਾਨੀ 1 ਅਕਤੂਬਰ ਤੋਂ ਨਾਗਰਿਕ ਹੁਣ ਫਲਾਈਟਾਂ ਅਤੇ ਟਰੇਨਾਂ ‘ਚ ਬਿਨਾਂ ਮਾਸਕ ਦੇ ਸਫਰ ਕਰ ਸਕਣਗੇ।
ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਕਿਹਾ ਕਿ 1 ਅਕਤੂਬਰ ਤੋਂ ਉਨ੍ਹਾਂ ਨੂੰ ਵੀ ਕੋਵਿਡ ਪਾਬੰਦੀਆਂ ਤੋਂ ਛੋਟ ਦਿੱਤੀ ਜਾਵੇਗੀ, ਜੋ ਦੂਜੇ ਦੇਸ਼ਾਂ ਤੋਂ ਕੈਨੇਡਾ ਆਉਣਗੇ । ਬਾਹਰੋਂ ਆਉਣ ਵਾਲੇ ਲੋਕਾਂ ਨੂੰ ਹੁਣ ਕੈਨੇਡਾ ‘ਚ ਐਂਟਰੀ ਲੈਣ ਲਈ ਕੋਰੋਨਾ ਟੀਕਾਕਰਨ ਦੀ ਲੋੜ ਨਹੀਂ ਪਵੇਗੀ।
ਹੁਣ ਕੈਨੇਡਾ ਜਾਣ ਵਾਲਿਆਂ ਨੂੰ ਕਿਸੀ ਵੀ ਤਰਾਂ ਦੇ covid vaccination ਦੇ ਸਬੂਤ ਨਾਲ ਰੱਖਣ ਦੀ ਲੋੜ ਨਹੀਂ ਹੋਵੇਗੀ। ਉਡਾਣ ਭਰਨ ਤੋਂ ਪਹਿਲਾ ਅਤੇ ਬਾਅਦ ‘ਚ covid ਟੈਸਟ ਕਰਾਉਣ ਦੀ ਵੀ ਨਹੀਂ ਲੋੜ। ਕੈਨੇਡਾ ਪਹੁੰਚਣ ਤੋਂ ਬਾਅਦ ISOLATE ਨਹੀਂ ਹੋਣਾ ਪਵੇਗਾ ਤੇ ਨਾਲ ਹੀ ਉਡਾਣ ‘ਚ ਮਾਸਕ ਪਾਉਣ ਦੀ ਵੀ ਹੁਣ ਲੋੜ ਨਹੀਂ ਪਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਹਾਲਾਂਕਿ ਮਾਸਕ ਦੀ ਜ਼ਰੂਰਤ ਨੂੰ ਹਟਾਇਆ ਜਾ ਰਿਹਾ ਹੈ, ਪਰ ਸਾਰੇ ਯਾਤਰੀਆਂ ਨੂੰ ਉਨ੍ਹਾਂ ਦੀਆਂ ਯਾਤਰਾਵਾਂ ਦੌਰਾਨ ਉੱਚ ਗੁਣਵੱਤਾ ਵਾਲੇ ਅਤੇ ਚੰਗੀ ਤਰ੍ਹਾਂ ਫਿੱਟ ਕੀਤੇ ਮਾਸਕ ਪਹਿਨਣ ਦੀ ਜ਼ੋਰਦਾਰ ਸਿਫਾਰਸ਼ ਕੀਤੀ ਜਾਂਦੀ ਹੈ।