ਕੈਨੇਡਾ ਸਰਕਾਰ ਵੱਲੋਂ ਹਿੰਦੂ ਪ੍ਰਤੀਕ ਸਵਾਸਤਿਕ ‘ਤੇ ਪਾਬੰਦੀ ਕਰਨ ਲਈ ਸੰਸਦ ਵਿੱਚ ਇੱਕ ਬਿੱਲ ਲਿਆਇਆ ਗਿਆ ਸੀ, ਜਿਸ ਪਿੱਛੋਂ ਹਿੰਦੂ ਸੰਗਠਨਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਇਸੇ ਨੂੰ ਲੈ ਕੇ ਕੈਨੇਡਾ ਦੇ ਭਾਰਤੀ ਮੂਲ ਦੇ ਸਾਂਸਦ ਚੰਦਰ ਆਰੀਆ ਨੇ ਸੰਸਦ ਵਿੱਚ ਭਾਰਤ ਵਿੱਚ ਸ਼ੁਭਤਾ ਦੇ ਪ੍ਰਤੀਕ ਚਿਨ੍ਹ ‘ਸਵਾਸਤਿਕ’ ਨੂੰ ਲੈ ਕੇ ਆਪਣੀ ਗੱਲ ਰੱਖੀ। ਚੰਦਰ ਆਰਿਆ ਨੇ ਕਿਹਾ ਕਿ ਕੈਨੇਡਾ ਵਿੱਚ ਜਿੱਥੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਦਸ ਲੱਖ ਤੋਂ ਵੱਧ ਲੋਕ ਰਹਿੰਦੇ ਹਨ, ਉਸ ਦੇਸ਼ ਦੀ ਸੰਸਦ ਵਿੱਚ ਕੈਨੇਡੀਆਈ ਹਿੰਦੂ ਹੋਣ ਦੇ ਨੇਤਾ ਮੈਂ ਹਰ ਕਿਸੇ ਨੂੰ ਅਪੀਲਕਰਦਾ ਹਾਂ ਕਿ ਉਹ ਹਿੰਦੂ ਧਰਮ ਦੇ ਪਵਿੱਤਰ ਪ੍ਰਤੀਕ ਚਿੰਨ੍ਹ ਸਵਾਸਤਿਕ ਦਾ ਸਹੀ ਮਤਲਬ ਸਮਝਦੇ ਹੋਏ ਉਸ ਦੀ ਤੁਲਨਾ ਨਾਜੀਆਂ ਦੇ ਨਿਸ਼ਾਨ ਨਾ ਕਰਨ ਜਿਸ ਨੂੰ ਜਰਮਨ ਭਾਸ਼ਾ ਵਿੱਚ ਹੇਂਕੇਂਕਰੂਜ਼ ਤੇ ਅੰਗਰਜ਼ੀ ਵਿੱਚ ਹੁਕਸ ਕ੍ਰਾਸ ਕਹਿੰਦੇ ਹਨ।
ਸਾਂਸਦ ਆਰਿਆ ਨੇ ਅੱਗੇ ਕਿਹਾ ਕਿ ਪ੍ਰਾਚੀਨ ਭਾਰਤੀ ਭਾਸ਼ਾ ਸੰਸਕ੍ਰਿਤ ਵਿੱਚ ਸਵਾਸਤਿਕ ਦਾ ਮਤਲਬ ਚੰਗੀ ਕਿਸਮਤ ਨੂੰ ਲਿਆਉਣ ਵਾਲਾ ਤੇ ਕਲਿਆਣਕਾਰੀ ਹੁੰਦਾ ਹੈ। ਹਿੰਦੂ ਧਰਮ ਦੇ ਇਸ ਪ੍ਰਾਚੀਨ ਤੇ ਮਹਾਨ ਸ਼ੁਭ ਪ੍ਰਤੀਕ ਦੀ ਵਰਤੋਂ ਅੱਜ ਵੀ ਹਿੰਦੂ ਮੰਦਰਾਂ ਤੇ ਘਰਾਂ ਵਿੱਚ ਹੋਣ ਵਾਲੇ ਧਾਰਮਿਕ ਤੇ ਸੰਸਕ੍ਰਿਤਕ ਕਾਰਜਾਂ ਵਿੱਚ ਪਮੁੱਖਤਾ ਨਾਲ ਹੁੰਦੀ ਹੈ। ਸਾਡੇ ਘਰਾਂ ਦੇ ਮੁੱਖ ਦੁਆਰ ‘ਤੇ ਇਸ ਨੂੰ ਪੂਰੀ ਆਸਥਾ ਨਾਲ ਸਥਾਪਿਤ ਕੀਤਾ ਜਾਂਦਾ ਹੈ। ਸਾਡੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇਸ ਦਾ ਜ਼ਿਕਰ ਹੋਣਾ ਤੇ ਦਿਸਣਾ ਆਮ ਪ੍ਰਕਿਰਿਆ ਹੈ। ਕਿਰਪਾ ਕਰੇਕ ਇਸ ਨੂੰ ਨਫ਼ਰਤ ਦਾ ਪ੍ਰਤੀਕ ਯਾਨੀ ਨਾਜੀ ਸਿੰਬਲ ਕਹਿਣਾ ਬੰਦ ਕਰੋ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਇਹ ਕਿਹਾ ਕਿ ਅਸੀਂ ਨਫਰਤ ਦੇ ਨਾਜੀ ਪ੍ਰਤੀਕ ਹੇਕੇਂਕ੍ਰੇਜ਼ ਜਾਂ ਹੁਕਟ ਕ੍ਰਾਸ ‘ਤੇ ਪਾਬੰਦੀ ਦਾ ਸਮਰਥਨ ਕਰਦੇ ਹਾਂ ਪਰ ਇਸ ਨੂੰ ਸਵਾਸਤਿਕ ਕਹਿਣਾ ਸਾਡੇ ਸਾਰੇ ਹਿੰਦੂ-ਕੈਨੇਡਾਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਅਜਿਹੀਆਂ ਗੱਲਾਂ ਦਾ ਜ਼ਿਕਰ ਕਰਨਾ ਯਾਨੀ ਸਾਨੂੰ ਸਾਡੇ ਧਾਰਮਿਕ ਅਧਿਕਾਰਾਂ ਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇਸ ਪਵਿੱਤਰ ਸਵਾਸਤਿਕ ਦੀ ਵਰਤੋਂ ਕਰਨ ਦੀ ਆਜ਼ਾਦੀ ਤੋਂ ਵਾਂਝਾ ਕਰਨਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਅਮਰੀਕਾ ਸਥਿਤ ਇੱਕ ਪ੍ਰਮੁੱਖ ਹਿੰਦੂ ਸੰਗਠਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਬਿੱਲ ਦੇ ਸਮਰਥਨ ਵਾਲੇ ਭਾਰਤੀ ਮੂਲ ਦੇ ਨੇਤਾ ਜਗਮੀਤ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਹਿੰਦੂਆਂ ਲਈ ਇੱਕ ਪ੍ਰਾਚੀਨ ਤੇ ਸ਼ੁਭ ਪ੍ਰਤੀਕ ‘ਸਵਾਸਤਿਕ’ ਨੂੰ ‘ਹਕੇਨਕ੍ਰੇਜ਼’ ਦੇ ਨਾਲ ਨਾ ਮਿਲਾਉਣ। ‘ਹਕੇਨਕ੍ਰੇਜ਼’ ਇੱਕ ਸਵਾਸਤਿਕ ਵਰਗਾ ਦਿਸਣ ਵਾਲਾ ਪ੍ਰਤੀਕ ਹੈ ਜੋ 20ਵੀਂ ਸਦੀ ਵਿੱਚ ਨਾਜ਼ੀਆਂ ਵੱਲੋਂ ਇਸਤੇਮਾਲ ਕੀਤਾ ਜਾਂਦਾ ਸੀ।