ਕੋਰੋਨਾ ਕਾਰਨ ਪਿਛਲੇ ਦੋ ਸਾਲਾਂ ਵਿਚ ਹਰੇਕ ਦੇਸ਼ ਦੀ ਅਰਥ ਵਿਵਸਥਾ ਕਾਫੀ ਪ੍ਰਭਾਵਿਤ ਹੋਈ ਹੈ ਤੇ ਕਾਰੋਬਾਰ ਬਿਲਕੁਲ ਠੱਪ ਹੋ ਗਏ ਹਨ। ਕੋਰੋਨਾ ਤੋਂ ਬਾਅਦ ਹੁਣ ਵਿਕਸਿਤ ਦੇਸ਼ ਸਕਿੱਲਡ ਵਰਕਰ ਦੀ ਭਾਲ ਵਿਚ ਹਨ। ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਹੋਰ ਵਿਕਸਿਤ ਦੇਸ਼ਾਂ ਹੁਣ ਸਿੱਖਿਅਤ ਕਾਮਿਆਂ ਦੀ ਘਾਟ ਮਹਿਸੂਸ ਕਰ ਰਹੇ ਹਨ। ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਸਾਲਾਨਾ ਆਵਾਸ ਵੀਜਿਆਂ ‘ਤੇ ਲਗਾਈ ਰੋਕ ਹਟਾਉਣੀ ਸ਼ੁਰੂ ਕਰ ਦਿੱਤੀ ਗਈ ਹੈ।
ਐੱਨਐੱਸਡਬਲਯੂ ਦੇ ਪ੍ਰੀਮੀਅਰ ਡੌਮੀਨਿਕ ਪੇਰੋਟੈਟ ਨੇ ਪ੍ਰਵਾਸੀਆਂ ਦੇ ਵੱਡੇ ਦਾਖ਼ਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਆਉਣ ਵਾਲੇ ਪੰਜ ਸਾਲਾਂ ਵਿੱਚ 20 ਲੱਖ ਪ੍ਰਵਾਸੀਆਂ ਦੀ ਗਿਣਤੀ ਵਧਾਉਣ ਨੂੰ ਹਰੀ ਝੰਡੀ ਦਿੱਤੀ ਹੈ। ਇਸ ਮੰਤਵ ਲਈ ਉਨ੍ਹਾਂ ਆਵਾਸ ਨੂੰ ਸਰਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਆਵਾਸ ਨਾਲ ਸਬੰਧਤ ਵੈੱਬਸਾਈਟਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਆਸਟਰੇਲੀਆ ਵਿੱਚ 1,75,000, ਨਿਊਜ਼ੀਲੈਂਡ ਵਿੱਚ 70,000, ਇਟਲੀ ਵਿੱਚ 2,85,500, ਕੈਨੇਡਾ ਵਿੱਚ 3,21,045, ਯੂਕੇ ਵਿੱਚ 4,86,452, ਸਪੇਨ ਵਿੱਚ 5,60,000, ਅਮਰੀਕਾ ਵਿੱਚ 11,00,000, ਜਰਮਨੀ ਵਿੱਚ 14,00,000 ਵੀਜ਼ੇ ਦੇਣ ਦਾ ਸਾਲਾਨਾ ਪ੍ਰੋਗਰਾਮ ਹੈ।
ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

ਆਸਟਰੇਲੀਆ ਨੇ ਪਿਛਲੇ ਦੋ ਸਾਲਾਂ ਦੇ ਬੈਕਲਾਗ ਤੇ ਚਾਲੂ ਸਾਲ ਨੂੰ ਮਿਲਾ ਕਿ ਲਗਪਗ ਛੇ ਲੱਖ ਵੀਜ਼ੇ ਦੇਣੇ ਹਨ। ਆਸਟ੍ਰੇਲੀਆ ਨੇ 674 ਸਕਿਲਡ ਵਰਕਰਾਂ ਦੀ ਨਵੀਂ ਸੂਚੀ ਬਣਾਈ ਹੈ ਤੇ 44 ਵੱਧ ਹੁਨਰਮੰਦ ਕਿੱਤਿਆਂ ਦੀ ਵੱਖ ਤੋਂ ਸੂਚੀ ਬਣਾਈ ਗਈ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਨਰਸਾਂ, ਫਾਰਮਾਸਿਸਟ, ਪ੍ਰੋਗਰਾਮ ਡਿਵੈਲਪਰ, ਇੰਜੀਨੀਅਰ ਤੇ ਹੋਰ ਟਰੇਡ ਕਿੱਤਾਕਾਰ ਹਨ। ਇਹ ਪੂਰੀ ਲਿਸਟ ਰਾਸ਼ਟਰੀ ਹੁਨਰ ਕਮਿਸ਼ਨ ਤੇ ਰਾਸ਼ਟਰ ਮੰਡਲ ਦੇ ਵਿਭਾਗਾਂ ਵੱਲੋਂ ਵਿਚਾਰ-ਚਰਚਾ ਤੋਂ ਬਾਅਦ ਬਣਾਈ ਗਈ ਹੈ।






















