ਯੋਗਗੁਰੂ ਬਾਬਾ ਰਾਮਦੇਵ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਦੇਸ਼ ‘ਚ ਕੈਂਸਰ ਦੇ ਮਾਮਲੇ ਵਧੇ ਹਨ। ਬਾਬਾ ਰਾਮਦੇਵ ਨੇ ਸ਼ਨੀਵਾਰ ਸਵੇਰੇ ਗੋਆ ਦੇ ਮੀਰਾਮਾਰ ਬੀਚ ‘ਤੇ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਪਤੰਜਲੀ ਯੋਗ ਸਮਿਤੀ ਨੇ ਸ਼ਨੀਵਾਰ ਤੋਂ ਇੱਥੇ ਤਿੰਨ ਰੋਜ਼ਾ ਯੋਗ ਕੈਂਪ ਲਗਾਇਆ। ਇਸ ਪ੍ਰੋਗਰਾਮ ‘ਚ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵੀ ਮੰਚ ‘ਤੇ ਮੌਜੂਦ ਸਨ।
ਯੋਗਗੁਰੂ ਰਾਮਦੇਵ ਨੇ ਕਿਹਾ, ‘ਕੈਂਸਰ ਬਹੁਤ ਵਧ ਗਿਆ ਹੈ। ਕੋਵਿਡ-19 ਮਹਾਮਾਰੀ ਤੋਂ ਬਾਅਦ ਇਸ ਬੀਮਾਰੀ ਦੇ ਮਾਮਲੇ ਵਧੇ ਹਨ। ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ ਹੈ, ਸੁਣਨ ਦੀ ਸਮਰੱਥਾ ਪ੍ਰਭਾਵਿਤ ਹੋਈ ਹੈ।ਉਨ੍ਹਾਂ ਕਿਹਾ, ‘ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਭਾਰਤ ਵਿਸ਼ਵ ਸਿਹਤ ਕੇਂਦਰ ਬਣ ਜਾਵੇ। ਮੇਰਾ ਵੀ ਸੁਪਨਾ ਹੈ ਕਿ ਗੋਆ ਸਿਹਤ ਦਾ ਕੇਂਦਰ ਬਣ ਜਾਵੇ।
ਰਾਮਦੇਵ ਨੇ ਕਿਹਾ ਕਿ ਸੈਲਾਨੀਆਂ ਨੂੰ ਗੋਆ ਵਿਚ ਸਿਰਫ ਸੁੰਦਰ ਨਜ਼ਾਰੇ ਦੇਖਣ ਹੀ ਨਹੀਂ ਆਉਣੇ ਚਾਹੀਦੇ, ਸਗੋਂ ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਇਡ, ਕੈਂਸਰ ਅਤੇ ਹੋਰ ਬੀਮਾਰੀਆਂ ਦੇ ਇਲਾਜ ਲਈ ਵੀ ਆਉਣਾ ਚਾਹੀਦਾ ਹੈ। ਰਾਮਦੇਵ ਨੇ ਕਿਹਾ, “ਅਸੀਂ ਉਨ੍ਹਾਂ ਦੋ ਮਹੀਨਿਆਂ ਵਿੱਚ ਅਧਿਆਤਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰ ਸਕਦੇ ਹਾਂ ਜਦੋਂ ਰਾਜ ਵਿੱਚ ਸੈਲਾਨੀਆਂ ਦੀ ਗਿਣਤੀ ਘੱਟ ਹੋਵੇਗੀ। ਦੁਨੀਆਂ ਭਰ ਤੋਂ ਲੋਕ ਇੱਥੇ ਆਉਣਗੇ।
ਇਹ ਵੀ ਪੜ੍ਹੋ : ਪਾਕਿਸਤਾਨ ਦਾ ਕਾਰਾ, ਮਦਦ ਦੇ ਨਾਂ ‘ਤੇ ਭੇਜੀ ਤੁਰਕੀ ਵੱਲੋਂ ਹੀ ਆਈ ਰਾਹਤ ਸਮੱਗਰੀ!
ਉਧਰ, ਦੇਸ਼ ਦੇ ਪ੍ਰਸਿੱਧ ਓਨਕੋਲੋਜਿਸਟ (ਕੈਂਸਰ ਮਾਹਿਰ) ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਗੋਆ ਇਕਾਈ ਦੇ ਸਾਬਕਾ ਮੁਖੀ ਡਾ: ਸ਼ੇਖਰ ਸਲਕਰ ਨੇ ਯੋਗਗੁਰੂ ਰਾਮਦੇਵ ਦੇ ਇਸ ਦਾਅਵੇ ਦਾ ਖੰਡਨ ਕੀਤਾ ਹੈ ਕਿ ਵਿਸ਼ਵ ਭਰ ਵਿਚ ਆਬਾਦੀ ਵਧਣ ਨਾਲ ਕੈਂਸਰ ਦੇ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲਾਨਾ ਕੇਸਾਂ ਵਿੱਚ 5 ਫੀਸਦੀ ਦਾ ਵਾਧਾ ਹੋਇਆ ਹੈ।
ਗੋਆ ਬੀਜੇਪੀ ਦੇ ਮੈਡੀਕਲ ਸੈੱਲ ਦੇ ਮੁਖੀ ਡਾ. ਸਲਕਰ ਨੇ ਕਿਹਾ, “ਕੈਂਸਰ ਦੇ ਮਾਮਲੇ ਘੱਟ ਨਹੀਂ ਹੋਣ ਵਾਲੇ ਹਨ। ਪਰ ਤੁਸੀਂ ਇਸ ਲਈ ਕੋਵਿਡ -19 ਮਹਾਂਮਾਰੀ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਯੋਗਗੁਰੂ ਰਾਮਦੇਵ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ, “ਸੇਲਿਬ੍ਰਿਟੀਜ਼ ਨੂੰ ਜ਼ਿੰਮੇਵਾਰ ਬਿਆਨ ਦੇਣਾ ਚਾਹੀਦਾ ਹੈ ਕਿਉਂਕਿ ਲੋਕ ਉਨ੍ਹਾਂ ਦੇ ਸ਼ਬਦਾਂ ‘ਤੇ ਭਰੋਸਾ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: