ਪੰਜਾਬ ਵਿਚ ਕਾਂਗਰਸੀ ਆਗੂਆਂ ਵੱਲੋਂ ਲਗਾਤਾਰ ਕੈਪਟਨ ‘ਤੇ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤੇ ਗਏ ਹਮਲੇ ਪਿੱਛੋਂ ਕੈਪਟਨ ਨੇ ਵੀ ਹੁਣ ਤਿੱਖਾ ਪਲਟਵਾਰ ਕੀਤਾ ਹੈ।
ਕੈਪਟਨ ਨੇ ਕਿਹਾ ਕਿ ਸਿੱਧੂ ਕਿੰਨਾ ਝੂਠਾ ਤੇ ਧੋਖੇਬਾਜ਼ ਹੈ। ਇਸ ਨੂੰ ਫਸਲੀ ਵਿਭਿੰਨਤਾ ਤੇ ਖੇਤੀ ਕਾਨੂੰਨਾਂ ਵਿੱਚ ਫਰਕ ਵੀ ਨਹੀਂ ਪਤਾ। ਕਿਸਾਨਾਂ ਦੇ ਹਿੱਤਾਂ ਤੋਂ ਅਣਜਾਨ ਹੈ, ਖੇਤੀ ਦਾ ਡਕਾ ਨਹੀਂ ਪਤਾ ਤੇ ਪੰਜਾਬ ਨੂੰ ਲੀਡ ਕਰਨ ਦੇ ਸੁਪਨੇ ਵੇਖ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਨੂੰ ਪੰਜਾਬ ਦੀ ਕੁਰਸੀ ਮਿਲ ਗਈ ਤਾਂ ਇਹ ਸੂਬੇ ਲਈ ਬਹੁਤ ਖਤਰਨਾਕ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਟਵਿੱਟਰ ‘ਤੇ ਵੱਡਾ ਹਮਲਾ ਬੋਲਦਿਆਂ ਕੈਪਟਨ ਨੇ ਸਿੱਧੂ ਨੂੰ ਕਿਹਾ ਕਿ ਤੁਸੀਂ ਮੇਰੇ 15 ਸਾਲ ਪੁਰਾਣੇ ਫਸਲੀ ਵਿਭਿੰਨਤਾ ਦੀ ਮੁਹਿੰਮ ਨੂੰ ਖੇਤੀ ਕਾਨੂੰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ, ਜਿਨ੍ਹਾਂ ਖਿਲਾਫ ਮੈਂ ਅਜੇ ਵੀ ਲੜ ਰਿਹਾ ਹਾਂ ਅਤੇ ਜਿਸ ਨਾਲ ਮੈਂ ਆਪਣੇ ਰਾਜਨੀਤਕ ਭਵਿੱਖ ਨੂੰ ਜੋੜਿਆ ਹੈ। ਸਾਫ਼ ਜ਼ਾਹਿਰ ਹੈ ਕਿ ਤੁਹਾਨੂੰ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਬਾਰੇ ਵੀ ਨਹੀਂ ਸਮਝ।
ਇਹ ਵੀ ਪੜ੍ਹੋ : ਬਠਿੰਡਾ ਦੀ ਅਜੀਤ ਰੋਡ ‘ਤੇ ਚੱਲੀਆਂ ਗੋਲੀਆਂ, ਇੱਕ ਦੀ ਮੌਤ, ਦੋ ਜ਼ਖਮੀ
ਦੱਸ ਦੇਈਏ ਕਿ ਸਿੱਧੂ ਨੇ ਕੈਪਟਨ ‘ਤੇ ਹਮਲਾ ਬੋਲਦਿਆਂ ਕਿਹਾ ਸੀ ਕਿ ਤਿੰਨਾਂ ਖੇਤੀ ਕਾਨੂੰਨਾਂ ਦਾ ਕਰਤਾ-ਧਰਤਾ ਕੈਪਟਨ ਅਮਰਿੰਦਰ ਸਿੰਘ ਹਨ। ਇਹੀ ਬੰਦਾ ਹੈ ਜਿਸ ਨੇ ਪੰਜਾਬ ਦੀ ਕਿਸਾਨੀਂ ਵਿਚ ਅੰਬਾਨੀ ਵਾੜੇ। ਸਿੱਧੂ ਨੇ ਆਪਣੇ ਟਵੀਟ ਨਾਲ ਕੈਪਟਨ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ।