ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨਾਲ ਅਰੂਸਾ ਆਲਮ ਦੀ ਇੱਕ ਫੋਟੋ ਸ਼ੇਅਰ ਕਰਕੇ ਕਾਂਗਰਸ ਵਿੱਚ ਖਲਬਲੀ ਮਚਾ ਦਿੱਤੀ ਹੈ। ਇਹ ਫੋਟੋ ਉਸ ਵੇਲੇ ਸਾਂਝੀ ਕੀਤੀ ਗਈ ਜਦੋਂ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਵੱਲੋਂ ਕੈਪਟਨ ਦੀ ਮਹਿਲਾ ਮਿੱਤਰ ਅਰੂਸਾ ਆਲਮ ਦੇ ਆਈਐਸਆਈ ਨਾਲ ਸਬੰਧਾਂ ਦੇ ਪੰਜਾਬ ਦੇ ਡੀਜੀਪੀ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਇਸ ਦੌਰਾਨ ਇਸ ਫੋਟੋ ਨਾਲ ਕੈਪਟਨ ਨੇ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਅਰੂਸਾ ਨੂੰ ਲੈ ਕੇ ਜਾਂਚ ਹੁੰਦੀ ਹੈ। ਇਹ ਤਸਵੀਰ ਸ਼ੇਅਰ ਕਰਕੇ ਕੈਪਟਨ ਇਹ ਦੱਸਣਾ ਚਾਹ ਰਹੇ ਹਨ ਕਿ ਸੋਨੀਆ ਗਾਂਧੀ ਅਰੂਸਾ ਆਲਮ ਨੂੰ ਮਿਲਦੇ ਰਹੇ ਹਨ। ਕੈਪਟਨ ਇਸ ਮਾਮਲੇ ਵਿੱਚ ਹੋਰ ਵੀ ਕਈ ਖੁਲਾਸੇ ਕਰ ਸਕਦੇ ਹਨ।
ਦੱਸ ਦੇਈਏ ਕਿ ਅਰੂਸਾ ਨੂੰ ਲੈ ਕੇ ਕਾਂਗਰਸ ਦੀ ਸਿਆਸਤ ਕਾਫੀ ਗਰਮਾ ਗਈ ਹੈ। ਕੈਪਟਨ ਵੱਲੋਂ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਰੰਧਾਵਾ ‘ਤੇ ਜਵਾਬੀ ਹਮਲੇ ਬੋਲੇ ਗਏ ਹਨ। ਕੈਪਟਨ ਨੇ ਰੰਧਾਵਾ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਤੁਸੀਂ ਕਦੇ ਮੈਨੂੰ ਇੰਨੇ ਸਾਲਾਂ ਵਿੱਚ ਪ੍ਰੇਸ਼ਾਨ ਵੇਖਿਆ ਸੀ। ਦਰਅਸਲ ਮੈਨੂੰ ਤਾਂ ਤੁਸੀਂ ਪ੍ਰੇਸ਼ਾਨ ਤੇ ਕਨਫਿਊਜ਼ ਲੱਗ ਰਹੇ ਹੋ। ਤੁਸੀਂ ਅਰੂਸਾ ਖਿਲਾਫ ਕਥਿਤ ਜਾਂਚ ‘ਤੇ ਆਪਣਾ ਮਨ ਕਿਉਂ ਨਹੀਂ ਬਣਾ ਲੈਂਦੇ?
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਅਰੂਸਾ ਦੇ ਵੀਜ਼ੇ ‘ਤੇ ਠੋਕਵਾਂ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਹਾਂ ਮੈਂ ਹੀ 16 ਸਾਲਾਂ ਲਈ ਅਰੂਸਾ ਦਾ ਵੀਜ਼ਾ ਸਪਾਂਸਰ ਕੀਤਾ ਸੀ। ਅਜਿਹੇ ਵੀਜ਼ਿਆਂ ਲਈ ਪਹਿਲਾਂ ਭਾਰਤੀ ਹਾਈਕੋਰਟ ਵੱਲੋਂ ਵਿਦੇਸ਼ ਮੰਤਰਾਲਾ ਨੂੰ ਬੇਨਤੀਆਂ ਭੇਜੀਆਂ ਜਾਂਦੀਆਂ ਹਨ, ਜਿਸ ਨੂੰ ਪਹਿਲਾਂ ‘ਰਾਅ’ ਤੇ ‘ਆਈਬੀ’ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਜੇ ਅਰੂਸਾ ਦੀ ਜਾਂਚ ਹੋਈ ਤਾਂ ਸਭ ਤੋਂ ਪਹਿਲਾਂ ਡਿਪਟੀ CM ਹੀ ਟੰਗਿਆ ਜਾਣਾ : ਮਜੀਠੀਆ
ਹੋਰ ਤਾਂ ਹੋਰ 2007 ਵਿੱਚ ਜਦੋਂ ਮੈਂ ਮੁੱਖ ਮੰਤਰੀ ਨਹੀਂ ਸੀ ਉਦੋਂ ਅਰੂਸਾ ਆਲਮ ਨੂੰ ਵੀਜ਼ਾ ਦੇਣ ਤੋਂ ਪਹਿਲਾਂ ਯੂਪੀਏ ਪ੍ਰਧਾਨ ਮੰਤਰੀ ਦੇ ਹੁਕਮਾਂ ‘ਤੇ ਐੱਨ.ਐੱਸ.ਏ. ਵੱਲੋਂ ਪੂਰੀ ਜਾਂਚ ਕੀਤੀ ਗਈ ਸੀ। ਜੇ ਤੁਸੀਂ ਅਜੇ ਵੀ ਪੰਜਾਬ ਦੇ ਸੋਮਿਆਂ ਨੂੰ ਬਰਬਾਦ ਕਰਨਾ ਚਾਹੁੰਦੇ ਹੋ ਤਾਂ ਕਰੋ, ਮੈਂ ਤੁਹਾਡੀ ਮਦਦ ਕਰਾਂਗਾ।