ਕੈਪਟਨ ਨੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਚੰਡੀਗੜ੍ਹ ਵਿੱਚ ਆਪਣਾ ਦਫਤਰ ਵੀ ਖੋਲ੍ਹ ਲਿਆ ਹੈ। ਹਾਲ ਹੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਐਲਾਨ ਕੀਤਾ ਸੀ। ਹੁਣ ਉਹ ਕੰਮ ਸ਼ੁਰੂ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕਾਂਗਰਸ ਵਿੱਚ ਉਨ੍ਹਾਂ ਦੇ ਵਾਪਿਸ ਜਾਣ ਦੀਆਂ ਅਟਕਲਾਂ ਪੂਰੀ ਤਰ੍ਹਾਂ ਸਮਾਪਤ ਹੋ ਗਈਆਂ ਹਨ।
ਹੁਣ ਜਲਦ ਹੀ ਇਹ ਸਾਫ ਹੋ ਜਾਏਗਾ ਕਿ ਉਹ ਬੀਜੇਪੀ ਨਾਲ ਗਠਜੋੜ ਪਾਉਂਦੇ ਹਨ ਜਾਂ ਨਹੀਂ। ਹਾਲਾਂਕਿ ਕੈਪਟਨ ਖੁਦ ਬੀਜੇਪੀ ਨਾਲ ਜਾਣ ਦੀ ਕਾਫੀ ਇੱਛਾ ਜਤਾ ਚੁੱਕੇ ਹਨ ਪਰ ਅਜੇ ਤੱਕ ਇਸ ‘ਤੇ ਗੱਲ ਅੱਗੇ ਨਹੀਂ ਵਧੀ ਹੈ। ਇਸ ਸਬੰਧੀ ਕੈਪਟਨ ਜਲਦ ਹੀ ਬੀਜੇਪੀ ਲੀਡਰਸ਼ਿਪ ਨਾਲ ਮੁਲਾਕਾਤ ਕਰ ਕੇ ਸੀਟਾਂ ਦੀ ਵੰਡ ਦਾ ਫਾਰਮੂਲਾ ਤਿਆਰ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਪੰਜਾਬ ਲੋਕ ਕਾਂਗਰਸ ਪਾਰਟੀ ਨਾਲ ਜੁੜਣ ਲਈ ਕੈਪਟਨ ਪਹਿਲਾਂ ਹੀ ਇੱਕ ਨੰਬਰ ਜਾਰੀ ਕਰ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਨਾਲ ਕਾਂਗਰਸ ‘ਚੋਂ ਕੌਣ-ਕੌਣ ਨਾਲ ਆ ਕੇ ਖੜ੍ਹਾ ਹੁੰਦਾ ਹੈ। ਕੈਪਟਨ ਹੁਣ ਬਸ ਟਿਕਟਾਂ ਦੀ ਵੰਡ ਸਮੇਂ ਕਾਂਗਰਸ ‘ਚ ਰੁੱਸਣ ਵਾਲਿਆਂ ਦੀ ਉਡੀਕ ਵਿੱਚ ਹਨ। ਉਹ ਇਹ ਵੀ ਕਹਿ ਚੁੱਕੇ ਹਨ ਕਿ ਕਾਂਗਰਸ ਦੇ ਕਈ ਐੱਮ.ਐੱਲ.ਏ. ਉਨ੍ਹਾਂ ਦੇ ਨਾਲ ਆਉਣ ਲਈ ਤਿਆਰ ਹਨ, ਖ਼ੈਰ ਇਹ ਤਾਂ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ : ‘ਡੈਲਟਾ ਤੋਂ 5 ਗੁਣਾ ਖ਼ਤਰਨਾਕ ਓਮੀਕ੍ਰੋਨ, ਭਾਰਤ ‘ਚ ਹੋ ਚੁੱਕੀ ਹੈ ਐਂਟਰੀ, ਲਾਕਡਾਊਨ ਦੀ ਅਜੇ ਲੋੜ ਨਹੀਂ’- ਸਰਕਾਰ