ਟਵਿੱਟਰ ਜੰਗ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ‘ਤੇ ਪਲਟਵਾਰ ਕਰਦੇ ਹੋਏ ਮੋੜਵਾਂ ਜਵਾਬ ਦਿੱਤਾ। ਕੈਪਟਨ ਨੇ ਕਿਹਾ ਕਿ ”ਜੇਕਰ ਬੈਲਟ ਪੇਪਰ ‘ਤੇ ਸਿਰਫ਼ ਮੇਰਾ ਨਾਮ ਹੋਣ ਨਾਲ ਹੀ 856 ਵੋਟਾਂ ਮਿਲ ਸਕਦੀਆਂ ਹਨ ਤਾਂ ਜੇ ਮੈਂ ਚੋਣ ਮੈਦਾਨ ‘ਚ ਉਤਰਿਆ ਤਾਂ ਕਿੰਨੀਆਂ ਵੋਟਾਂ ਮਿਲਣਗੀਆਂ, ਇਹ ਦੱਸਣ ਦੀ ਲੋੜ ਨਹੀਂ। ਸਾਰਾ ਪੰਜਾਬ ਜਾਣਦਾ ਹੈ ਕਿ ਮੈਂ ਦੋ ਵਾਰ ਲੋਕ ਸਭਾ ਚੋਣਾਂ ਤੇ 6 ਵਾਰ ਵਿਧਾਨ ਸਭਾ ਚੋਣਾਂ ਜਿੱਤ ਚੁੱਕਾ ਹਾਂ।
ਉਨ੍ਹਾਂ ਸਿੱਧੂ ਨੂੰ ਨਸੀਹਤ ਦਿੰਦਿਆਂ ਅੱਗੇ ਕਿਹਾ ਕਿ ਤੁਸੀਂ ਸਾਰਾ ਦਿਨ ਮੇਰੇ ‘ਤੇ ਹਮਲੇ ਕਰਨ ਦੀ ਬਜਾਏ ਆਪਣੇ ਕੰਮ ‘ਤੇ ਧਿਆਨ ਕਿਉਂ ਨਹੀਂ ਦਿੰਦੇ? ਸ਼ਾਇਦ ਤੁਸੀਂ ਸੋਚ ਲਿਆ ਹੈ ਕਿ ਜਦੋਂ ਤੱਕ ਪੰਜਾਬ ਕਾਂਗਰਸ ਨੂੰ ਬਰਬਾਦ ਨਾ ਕਰ ਲਓ, ਤੁਸੀਂ ਚੈਨ ਨਾਲ ਨਹੀਂ ਬੈਠੋਗੇ। ਜੇ ਇਸੇ ਤਰ੍ਹਾਂ ਹੈ ਤਾਂ ਤੁਸੀਂ ਮੇਰਾ ਕੰਮ ਸੌਖਾ ਕਰ ਰਹੇ ਹੋ।”
ਕੈਪਟਨ ਨੇ ਅੱਗੇ ਕਿਹਾ ਕਿ ਜਿਨ੍ਹਾਂ 856 ਵੋਟਾਂ ਦਾ ਤੁਸੀਂ ਮਜ਼ਾਕ ਉਡਾ ਰਹੇ ਹੋ, ਉਹ ਖਰੜ ਤੋਂ ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ ਆਈਆਂ ਸਨ ਕਿਉਂਕਿ ਮੈਂ ਸਮਾਣਾ ਤੋਂ ਬਿਨਾਂ ਮੁਕਾਬਲਾ ਜਿੱਤਿਆ ਸੀ। ਤਾਂ ਇਸ ਤੋਂ ਕੀ ਪਤਾ ਲੱਗਦਾ ਹੈ? ਜਾਂ ਤੁਸੀਂ ਇਹ ਸਮਝਣ ਲਈ ਬਹੁਤ ਬੇਵਕੂਫ ਹੋ।’
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਦੱਸ ਦੇਈਏ ਕਿ ਪਾਰਟੀ ਦੇ ਐਲਾਨ ‘ਤੇ ਤੰਜ ਕਸਦਿਆਂ ਸਿੱਧੂ ਨੇ ਕੈਪਟਨ ‘ਤੇ ਨਿਸ਼ਾਨਾ ਸਾਧਦਿਆਂ ਟਵੀਟ ਕੀਤਾ ਸੀ ਕਿ ਪਿਛਲੀ ਵਾਰ ਜਦੋਂ ਤੁਸੀਂ ਆਪਣੀ ਪਾਰਟੀ ਬਣਾਈ ਸੀ, ਤੁਸੀਂ ਸਿਰਫ 856 ਵੋਟਾਂ ਹਾਸਿਲ ਕਰਕੇ ਆਪਣੀ ਜ਼ਮਾਨਤ ਵੀ ਜ਼ਬਤ ਕਰਵਾ ਲਈ ਸੀ… ਪੰਜਾਬ ਦੇ ਲੋਕ ਫਿਰ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਲਈ ਤੁਹਾਨੂੰ ਸਜ਼ਾ ਦੇਣ ਦੀ ਉਡੀਕ ਕਰ ਰਹੇ ਹਨ।