ਕੈਪਟਨ ਤੇ ਕਾਂਗਰਸੀ ਆਗੂਆਂ ਵੱਲੋਂ ਇੱਕ-ਦੂਜੇ ‘ਤੇ ਹਮਲਿਆਂ ਦਾ ਸਿਲਸਿਲਾ ਜਾਰੀ ਹੈ। ਇਸੇ ਵਿਚਾਲੇ ਡਿਪਟੀ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ‘ਤੇ ਪਲਟਵਾਰ ਕੀਤੇ। ਰੰਧਾਵਾ ਨੇ ਕੈਪਟਨ ਨੂੰ ਸਵਾਲੀਆ ਲਹਿਜ਼ੇ ਵਿੱਚ ਕਿਹਾ ਕਿ ਤੁਸੀਂ ਅਰੂਸਾ ਅਤੇ ਆਈਐਸਆਈ ਦੇ ਸਬੰਧਾਂ ਦੀ ਜਾਂਚ ਨੂੰ ਲੈ ਕੇ ਇੰਨੇ ਪਰੇਸ਼ਾਨ ਕਿਉਂ ਹੋ? ਉਸ ਦਾ ਵੀਜ਼ਾ ਕਿਸ ਨੇ ਸਪਾਂਸਰ ਕੀਤਾ ਅਤੇ ਉਸ ਨਾਲ ਜੁੜੀ ਹਰ ਚੀਜ਼ ਦੀ ਪੂਰੀ ਜਾਂਚ ਕੀਤੀ ਜਾਵੇਗੀ। ਮੈਨੂੰ ਉਮੀਦ ਹੈ ਕਿ ਇਸ ਨਾਲ ਸੰਬੰਧਤ ਹਰ ਕੋਈ ਜਾਂਚ ਵਿੱਚ ਪੁਲਿਸ ਦਾ ਸਾਥ ਦੇਵੇਗਾ।
ਰੰਧਾਵਾ ਨੇ ਕਿਹਾ ਕਿ ਚੋਣ ਵਾਅਦਿਆਂ ਦੇ ਸੰਬੰਧ ਵਿੱਚ ਮੈਂ ਕੈਪਟਨ ਸਾਹਿਬ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਤੁਸੀਂ ਮੌੜ ਧਮਾਕੇ, ਬਰਗਾੜੀ ਬੇਅਦਬੀ ਅਤੇ ਨਸ਼ਿਆਂ ਦੇ ਮਾਮਲਿਆਂ ਨੂੰ ਤਰਕਸੰਗਤ ਸਿੱਟੇ ‘ਤੇ ਪਹੁੰਚਾਉਣ ਵਿੱਚ ਅਸਫਲ ਰਹੇ ਹੋ। ਇਨ੍ਹਾਂ ਸਾਰੇ ਮਾਮਲਿਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਸਿੱਟੇ ‘ਤੇ ਪਹੁੰਚਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਰੰਧਾਵਾ ਨੇ ਅੱਗੇ ਕਿਹਾ ਕਿ ਉਹ ਸਰਵਸ਼ਕਤੀਮਾਨ ਪ੍ਰਮਾਤਮਾ ਹਮੇਸ਼ਾ ਮਹਾਨ ਹੈ, ਤੁਸੀਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਗੁਰੂ ਸਾਹਿਬ ਅੱਗੇ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੇ, ਜਿਸ ਕਰਕੇ ਤੁਸੀਂ ਇਹ ਦੁੱਖ ਝੱਲਿਆ ਹੈ। ਪੰਜਾਬ ਹੁਣ ਕਾਂਗਰਸ ਸਰਕਾਰ ਦੇ ਹੱਥਾਂ ਵਿੱਚ ਸੁਰੱਖਿਤ ਰਹੇਗਾ।
ਇਹ ਵੀ ਪੜ੍ਹੋ : ਹੱਲੋਮਾਜਰਾ : ਔਰਤ ਦੇ ਕਤਲ ਮਾਮਲੇ ‘ਚ ਪਤੀ ਨੇ ਕੀਤਾ ਵੱਡਾ ਖੁਲਾਸਾ, ਆਸ਼ਿਕ ਹੀ ਸੀ ਕਤਲ
ਉਨ੍ਹਾਂ ਕਿਹਾ ਕਿ ਮੈਂ ਇੱਕ ਸੱਚਾ ਰਾਸ਼ਟਰਵਾਦੀ ਹਾਂ ਅਤੇ ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡੇ ਮਤਭੇਦ ਕਿੱਥੋਂ ਭੜਕੇ ਹਨ। ਉਥੇ ਹੀ ਤੁਸੀਂ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਚਿੰਤਾ ਨਾ ਕਰੋ ਕਿਉਂਕਿ ਅਸੀਂ ਪੰਜਾਬ ਸਰਕਾਰ ਨੂੰ ‘ਕਿਸੇ’ ਲਈ ਆਊਟਸੋਰਸ ਨਹੀਂ ਕੀਤਾ ਹੈ।