ਵਿਧਾਨ ਸਭਾ ਚੋਣਾਂ ਦਾ ਸਮਾਂ ਬਿਲਕੁਲ ਨੇੜੇ ਹੈ। ਪਾਰਟੀਆਂ ਇਸ ਵੇਲੇ ਚੋਣ ਪ੍ਰਚਾਰ ਦੀਆਂ ਤਿਆਰੀਆਂ ਵਿੱਚ ਰੁਝੀਆਂ ਹੋਈਆਂ ਹਨ ਤੇ ਇਸੇ ਵਿਚਾਲੇ ਭਾਜਪਾ ਵੱਲੋਂ ਬਟਾਲਾ ਤੋਂ ਉਮੀਦਵਾਰ ਐਲਾਨੇ ਗਏ ਫਤਿਹਜੰਗ ਸਿੰਘ ਬਾਜਵਾ ‘ਤੇ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਸਿਟੀ ਦੀ ਪੁਲਿਸ ਨੇ ਧਾਰਾ 188 ਅਤੇ 51 ਡਿਸਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਇਸ ਦੇ ਨਾਲ ਹੀ 80/85 ਅਣਪਛਾਤੇ ਨੌਜਵਾਨਾਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਐੱਸਡੀਓ ਪੀਐਸਪੀਸੀਐਲ ਦੇ ਐਸਡੀਓ ਭਗਵੰਤ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਬੀਤੇ ਦਿਨ ਫਤਹਿਜੰਗ ਸਿੰਘ ਬਾਜਵਾ ਵੱਲੋਂ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਿਨਾਂ ਰੋਡ ਸ਼ੋਅ ਕੱਢਿਆ ਗਿਆ ਸੀ। ਇਹ ਰੋਡ ਸ਼ੋਅ ਨਹਿਰੂ ਗੇਟ ਤੋਂ ਲੈ ਕੇ ਗਾਂਧੀ ਚੌਕ ਤਕ ਕੱਢਿਆ ਗਿਆ ਤੇ ਇਸੇ ਦੌਰਾਨ ਭਾਜਪਾ ਦੇ ਦੋ ਸੀਨੀਅਰ ਆਗੂਆਂ ‘ਚ ਹੱਥੋਪਾਈ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਰਿਪੋਰਟ ਮੁਤਾਬਕ ਐੱਸਡੀਐੱਮ ਕਮ ਰਿਟਰਨਿੰਗ ਅਫ਼ਸਰ ਬਟਾਲਾ ਨੇ ਥਾਣਾ ਸਿਟੀ ਦੀ ਪੁਲਿਸ ਨੂੰ ਭਾਜਪਾ ਉਮੀਦਵਾਰ ਅਤੇ ਉਸ ਦੇ ਸਮਰਥਕਾਂ ਵਿਰੁੱਧ ਮਾਮਲਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ ਜਿਸ ਪਿੱਛੋਂ ਇਹ ਕੇਸ ਦਰਜ ਕੀਤਾ ਗਿਆ।