ਅੰਮ੍ਰਿਤਸਰ STF ਨੇ ਵੱਡੀ ਕਾਰਵਾਈ ਕਰਦੇ ਹੋਏ ਗੋਇੰਦਵਾਲ ਜੇਲ੍ਹ ਦੇ ਡਿਪਟੀ ਸੁਪਰਡੈਂਟ ਬਲਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਸ਼ ਹੈ ਕਿ ਬਲਬੀਰ ਸਿੰਘ ਜੇਲ੍ਹ ਵਿੱਚ ਬੈਠੇ ਗੈਂਗਸਟਰ ਨੂੰ ਮੋਬਾਈਲ ਫ਼ੋਨ ਪਹੁੰਚਾਉਂਦਾ ਸੀ। ਇਨ੍ਹਾਂ ਮੋਬਾਈਲ ਫੋਨਾਂ ਨਾਲ ਗੈਂਗਸਟਰ ਜੇਲ੍ਹ ‘ਚ ਬੈਠ ਕੇ ਨਸ਼ਾ ਤਸਕਰੀ ਅਤੇ ਫਿਰੌਤੀ ਮੰਗਣ ਦਾ ਕੰਮ ਕਰਦੇ ਸਨ।
ਐੱਸ.ਟੀ.ਐੱਫ. ਨੇ ਇਸ ਮਾਮਲੇ ਵਿੱਚ ਪਹਿਲਾਂ ਇੱਕ ਦੋਸ਼ੀ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਫਿਰ ਪੰਜ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਡਿਪਟੀ ਸੁਪਰਡੈਂਟ ਨੂੰ ਵੀ ਐਸਟੀਐਫ ਦਾ ਗ੍ਰਿਫਤਾਰ ਕਰ ਲਿਆ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਨਾਮਜ਼ਦ ਦੀਪਕ ਟੀਨੂੰ ਦੇ ਫਰਾਰ ਹੋਣ ਦੀ ਸਾਜ਼ਿਸ਼ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਰਚੇ ਜਾਣ ਦਾ ਖਦਸ਼ਾ ਹੈ। ਜੇਲ੍ਹ ਪ੍ਰਸ਼ਾਸਨ ਨੇ 13 ਸਤੰਬਰ ਨੂੰ ਇਸ ਕੇਸ ਵਿਚ ਬੰਦ ਅੱਧਾ ਦਰਜਨ ਗੈਂਗਸਟਰਾਂ ਕੋਲੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਸਨ। ਇਸੇ ਦੌਰਾਨ ਇਸ ਮਾਮਲੇ ਦਾ ਇਕ ਮੁਲਜ਼ਮ ਦੀਪਕ ਟੀਨੂੰ ਮਾਨਸਾ ਪੁਲਿਸ ਹੱਥੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਚੀਨ ਨੇ ਭਾਰਤੀ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ, 2 ਸਾਲ ਮਗਰੋਂ 1300 ਵਿਦਿਆਰਥੀਆਂ ਨੂੰ ਮਿਲਿਆ ਵੀਜ਼ਾ
ਦੱਸ ਦੇਈਏ ਕਿ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੀ ਵਾਰਡ ਨੰਬਰ 3 ਦੇ ਸੈੱਲ ਨੰਬਰ 9 ਵਿਚ ਦੀਪਕ ਉਰਫ ਟੀਨੂੰ ਵਾਸੀ ਭਿਵਾਨੀ ਹਰਿਆਣਾ, ਪ੍ਰਿਅਵ੍ਰਤ ਫੌਜੀ ਵਾਸੀ ਗਾਰੀ ਸਿਸਾਨਾ ਸੋਨੀਪਤ, ਕਸ਼ਿਸ਼ ਵਾਸੀ ਸਿਆਨ ਪਾਨਾ ਹਰਿਆਣਾ, ਅੰਕਿਤ ਲਾਟੀ ਵਾਸੀ ਸਿਰਸਾ ਸੋਨੀਪਤ, ਕੇਸ਼ਵ ਕੁਮਾਰ ਵਾਸੀ ਅਵਾ ਬਸਤੀ ਬਠਿੰਡਾ ਅਤੇ ਸਚਿਨ ਭਿਵਾਨੀ ਵਾਸੀ ਬੋਹਾਲ ਹਰਿਆਣਾ ਕੋਲੋਂ ਰੈੱਡਮੀ ਕੰਪਨੀ ਦਾ ਮੋਬਾਈਲ ਫੋਨ ਅਤੇ ਜੀਓ ਦੀ ਸਿਮ, ਇਕ ਸੈਮਸੰਗ ਕੰਪਨੀ ਦਾ ਫੋਨ ਅਤੇ ਏਅਰਟੈੱਲ ਦੀ ਸਿਮ ਬਰਾਮਦ ਹੋਈ ਸੀ ਜਿਸ ਨੂੰ ਕਬਜ਼ੇ ਵਿਚ ਲੈ ਕੇ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਸੌਂਪ ਦਿੱਤਾ। ਉਕਤ ਸਾਰੇ ਲੋਕਾਂ ਵਿਰੁੱਧ ਇਸ ਸਬੰਧੀ ਕੇਸ ਵੀ ਦਰਜ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: