ਸੀ. ਬੀ. ਐੱਸ. ਈ. ਵੱਲੋਂ 10ਵੀਂ, 12ਵੀਂ ਦੀ ਟਰਮ-2 ਦੀਆਂ ਪ੍ਰੀਖਿਆ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। CBSE ਵੱਲੋਂ ਜਾਰੀ ਅਧਿਕਾਰਕ ਬਿਆਨ ਮੁਤਾਬਕ 10ਵੀਂ ਤੇ 12ਵੀਂ ਕਲਾਸ ਲਈ ਟਰਮ-II ਦੀਆਂ ਪ੍ਰੀਖਿਆਵਾਂ 26 ਅਪ੍ਰੈਲ ਤੋਂ ਹੋਣਗੀਆਂ। ਇਸ ਵਾਰ ਪ੍ਰੀਖਿਆ ਦਾ ਸਮਾਂ ਸਵੇਰੇ 10.30 ਵਜੇ ਹੋਵੇਗਾ।
ਪ੍ਰੀਖਿਆ ਦੋ ਸ਼ਿਫਟਾਂ ‘ਚ ਨਹੀਂ ਹੋਵੇਗੀ। ਦੱਸ ਦੇਈਏ ਕਿ CBSE ਦੀ ਟਰਮ-1 ਬੋਰਡ ਦੀ ਪ੍ਰੀਖਿਆ ਨਵੰਬਰ-ਦਸੰਬਰ ‘ਚ ਹੋਈ ਸੀ। ਬੋਰਡ ਵੱਲੋਂ ਜਾਰੀ ਸ਼ੈਡਿਊਲ ਮੁਤਾਬਕ 10ਵੀਂ ਦੀ ਗਣਿਤ ਦੀ ਪ੍ਰੀਖਇਆ 5 ਮਈ ਨੂੰ ਹੋਵੇਗੀ। ਸਾਇੰਸ ਦਾ ਪੇਪਰ 10 ਮਈ ਨੂੰ ਹੋਵੇਗਾ। 10ਵੀਂ ਬੋਰਡ ਦੀ ਹਿੰਦੀ ਦੀ ਪ੍ਰੀਖਿਆ 18 ਮਈ ਨੂੰ ਹੋਵੇਗੀ। ਦੂਜੇ ਪਾਸੇ 12ਵੀਂ ਬੋਰਡ ਦੀ ਗਣਿਤ ਦੀ ਪ੍ਰੀਖਿਆ 7 ਜੂਨ ਨੂੰ ਹੋਵੇਗੀ। ਇਸ ਤੋਂ ਇਲਾਵਾ 15 ਜੂਨ ਨੂੰ ਪ੍ਰੀਖਿਆ ਖਤਮ ਹੋਣਗੀਆਂ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਸੀਬੀਐੱਸਈ ਮੁਤਾਬਕ ਵਿਦਿਆਰਥੀ ਵਿਸਤ੍ਰਿਤ ਡੇਟਸ਼ੀਟ ਯਾਨੀ ਟਾਈਮ ਟੇਬਲ ਨੂੰ CBSE ਦੀ ਅਧਿਕਾਰਕ ਵੈੱਬਸਾਈਟ ‘ਤੇ ਜਾ ਕੇ ਚੈੱਕ ਜਾਂ ਡਾਊਨਲੋਡ ਕਰ ਸਕਦੇ ਹਨ। ਪ੍ਰੀਖਿਆ ਦੀ ਡੇਟਸ਼ੀਟ ਨੂੰ ਜੇਈਈ ਮੇਨ ਪ੍ਰੀਖਿਆ ਨੂੰ ਧਿਆਨ ‘ਚ ਰੱਖਦੇ ਹੋਏ ਬਣਾਇਆ ਗਿਆ ਹੈ। ਸੀਬੀਐੱਸਈ ਦੀ ਕਲਾਸ 12ਵੀਂ ਦੀ ਪ੍ਰੀਖਿਆ ਤਰੀਕਾਂ ਜੇਈਈ ਮੇਨ 2022 ਦੀਆਂ ਤਰੀਕਾਂ ਨਾਲ ਕਲੈਸ਼ ਨਾ ਹੋਵੇ, ਇਸ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਦਾ ਨੁਕਸਾਨ ਨਾ ਹੋਵੇ।