ਦੇਸ਼ ਦੇ ਪਹਿਲੇ CDS ਜਨਰਲ ਬਿਪਿਨ ਰਾਵਤ ਨੇ ਅੱਜ ਇੰਡੀਆ ਗੇਟ ‘ਤੇ ਹੋਣ ਵਾਲੇ ‘ਵਿਜੇ ਪਰਵ’ ‘ਚ ਸ਼ਾਮਲ ਹੋਣਾ ਸੀ। ਇਸ ਖਾਸ ‘ਪਰਵ’ ਲਈ ਉਨ੍ਹਾਂ ਦੀਆਂ ਤਿਆਰੀਆਂ ਵੀ ਖਾਸ ਸਨ। ਉਹ ਪੂਰੇ ਦੇਸ਼ ਨੂੰ ਇਸ ਤਿਉਹਾਰ ‘ਚ ਹਿੱਸਾ ਲੈਣ ਲਈ ਸੱਦਾ ਦੇਣ ਵਾਲੇ ਸਨ। ਇਸ ਦੇ ਲਈ ਜਨਰਲ ਰਾਵਤ ਨੇ ਮੌਤ ਤੋਂ ਇੱਕ ਦਿਨ ਪਹਿਲਾਂ ਵੀਡੀਓ ਸੰਦੇਸ਼ ਵੀ ਰਿਕਾਰਡ ਕੀਤਾ ਸੀ। ਇਸ ਵਿੱਚ ਉਹ ਪੂਰੇ ਦੇਸ਼ ਵਾਸੀਆਂ ਨੂੰ ਇਸ ‘ਵਿਜੇ ਪਰਵ’ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਨ ਪਰ ਉਨ੍ਹਾਂ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ‘ਵਿਜੇ ਪਰਵ’ ‘ਚ ਸ਼ਾਮਲ ਨਹੀਂ ਹੋਣਗੇ।
ਉਨ੍ਹਾਂ ਵੱਲੋਂ ਅੱਜ ਇੰਡੀਆ ਗੇਟ ਦੇ ਲਾਅਨ ਵਿੱਚ ਆਯੋਜਿਤ ਕੀਤੇ ਗਏ ਪ੍ਰੋਗਰਾਮ ਵਿੱਚ CDS ਰਾਵਤ ਵੱਲੋਂ ਰਿਕਾਰਡ ਕੀਤਾ ਗਿਆ ਵੀਡੀਓ ਚਲਾਇਆ ਗਿਆ, ਜਿਸ ਨੂੰ ਸੁਣ ਕੇ ਉਥੇ ਮੌਜੂਦ ਜਵਾਨ ਭਾਵੁਕ ਹੋ ਗਏ। ਵੀਡੀਓ ਵਿੱਚ ਉਹ ਕਹਿ ਰਹੇ ਹਨ–
”ਸਵਰਨਿਮ ਵਿਜੇ ਪਰਵ’ ਦੇ ਮੌਕੇ ‘ਤੇ ਮੈਂ ਭਾਰਤੀ ਫੌਜ ਦੇ ਸਾਰੇ ਬਹਾਦਰ ਜਵਾਨਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਭਾਰਤੀ ਫੌਜ ਦੀ 1971 ਦੀ ਲੜਾਈ ਵਿੱਚ ਜਿੱਤ ਦੀ 50ਵੀਂ ਵਰ੍ਹੇਗੰਢ ਨੂੰ ਅਸੀਂ ‘ਵਿਜੇ ਪਰਵ’ ਵਜੋਂ ਮਨਾ ਰਹੇ ਹਾਂ। ਮੈਂ ਇਸ ਪਾਵਨ ਪਰਵ ‘ਤੇ ਹਥਿਆਰਬੰਦ ਫੌਜ ਦੇ ਵੀਰ ਜਵਾਨਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਬਲਿਦਾਨ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। 12 ਤੋਂ 14 ਦਸੰਬਰ ਤੱਕ ਇੰਡੀਆ ਗੇਟ ‘ਤੇ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਬੜੀ ਹੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ‘ਵਿਜੇ ਪਰਵ’ ਅਮਰ ਜਵਾਨ ਜੋਤੀ ਦੀ ਲੋਅ ਦੀ ਛਾਂ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ ਜੋਕਿ, ਸਾਡੇ ਵੀਰ ਸ਼ਹੀਦਾਂ ਦੀ ਯਾਦ ਵਿੱਚ ਸਥਾਪਤ ਕੀਤੀ ਗਈ ਸੀ। ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਇਸ ‘ਵਿਜੇ ਪਰਵ’ ਦੇ ਜਸ਼ਨ ਵਿੱਚ ਸ਼ਾਮਲ ਹੋਣ ਦੀ ਸੱਦਾ ਦਿੰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਇਸ ਤੋਂ ਬਾਅਦ ਸੀਡੀਐਸ ਜਨਰਲ ਬਿਪਿਨ ਰਾਵਤ ਨੇ ਜਨਤਾ ਨੂੰ ਅਪੀਲ ਕਰਦੇ ਹੋਏ ਵੀਡੀਓ ‘ਚ ਕਿਹਾ-
ਸਾਨੂੰ ਆਪਣੀਆਂ ਫੌਜਾਂ ‘ਤੇ ਮਾਣ ਹੈ
ਆਓ ਮਿਲ ਕੇ ਜਿੱਤ ਦਾ ਜਸ਼ਨ ਮਨਾਈਏ
.ਜੈ ਹਿੰਦ!
ਇਹ ਵੀ ਪੜ੍ਹੋ : ਰਾਜਮੀਤ ਕੌਰ ਨੇ ਧਰਮ ਬਦਲ ਕੇ ਗੁਆਂਢ ‘ਚ ਰਹਿੰਦੇ ਜ਼ੁਨੈਦ ਨਾਲ ਕਰਾਇਆ ਨਿਕਾਹ, ਪਿਓ ਦੀ ਦੁਨੀਆ ਉੱਜੜੀ