ਸਿੱਖ ਸ਼ਰਧਾਲੂਆਂ ਦਾ ਜਥਾ ਜੂਨ ਮਹੀਨੇ ਵਿਚ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾ ਰਿਹਾ ਹੈ ਪਰ ਇਸ ਜਥੇ ਦੇ ਜਾਣ ਤੋਂ ਪਹਿਲਾਂ ਮਨਿਸਟਰੀ ਆਫ ਹੋਮ ਅਫੇਅਰਸ ਨੇ ਇੱਕ ਐਡਵਾਈਜ਼ਰੀ ਸਾਰੇ ਸੂਬਿਆਂ ਨੂੰ ਜਾਰੀ ਕਰ ਦਿੱਤੀ ਹੈ ਜਿਸ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ ਮਹਿਮਾਨ ਨਿਵਾਜ਼ੀ ਤੋਂ ਦੂਰੀ ਬਣਾ ਕੇ ਰੱਖਣ।
ਕੇਂਦਰ ਵੱਲੋਂ ਜਾਰੀ ਐਡਵਾਈਜਰੀ ਮੁਤਾਬਕ ਪਾਕਿਸਾਨ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਪਾਕਿ ਨਾਗਰਿਕਾਂ ਵੱਲੋਂ ਪੇਸ਼ਕਸ਼ ਕੀਤੇ ਗਏ ਨਿੱਜੀ ਸੱਦੇ ਨੂੰ ਅਸਵੀਕਾਰ ਕਰਨ ਲਈ ਕਹਿ ਦਿੱਤਾ ਹੈ। ਕੋਈ ਵੀ ਸ਼ਰਧਾਲੂ ਪਾਕਿਸਤਾਨ ਵਿਚ ਕਿਸੇ ਦਾ ਮਹਿਮਾਨ ਨਾ ਬਣੇ ਤੇ ਮਹਿਮਾਨ ਨਿਵਾਜ਼ੀ ਨੂੰ ਸਵੀਕਾਰ ਨਾ ਕਰੇ। ਇਸ ਨਿਰਦੇਸ਼ ਨੂੰ ਐੱਸਜੀਪੀਸੀ ਵੱਲੋਂ ਸਾਰੇ ਜਥਿਆਂ ਦੇ ਸ਼ਰਧਾਲੂਆਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਸਾਬਕਾ CM ਫਾਰੂਕ ਅਬਦੁੱਲਾ ਨੂੰ ED ਨੇ ਕ੍ਰਿਕਟ ਘਪਲੇ ‘ਚ ਭੇਜਿਆ ਸੰਮਨ
ਮਨਿਸਟਰੀ ਆਫ ਹੋਮ ਅਫੇਅਰਸ ਨੇ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਯਾਤਰਾ ਦੌਰਾਨ ਪਾਕਿਸਤਾਨੀ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਤੇ ਏਜੰਟਾਂ ਨਾਲ ਵੀ ਤਾਲਮੇਲ ਵਧਾਉਣ ਤੋਂ ਮਨ੍ਹਾ ਕੀਤਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਪਾਕਿ ਏਜੰਟਸ ਭਾਰਤ ਤੋਂ ਜਾਣ ਵਾਲੇ ਸ਼ਰਧਾਲੂਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਭਾਰਤ ਖਿਲਾਫ ਹੀ ਇਸਤੇਮਾਲ ਵੀ ਕਰਦੇ ਹਨ। ਅਜਿਹੇ ਸ਼ਰਧਾਲੂਆਂ ਨੂੰ ਪਹਿਲਾਂ ਵੀ ਇਨ੍ਹਾਂ ਸਾਰਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: