ਪੰਜਾਬ ਵਿੱਚ ਆਮ ਆਦਮੀ ਪਾਰਟੀ ਪਾਰਟੀ ਇਤਿਹਾਸਕ ਜਿੱਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਪਹਿਲੀ ਵਾਰ ਸੱਤਾ ਵਿੱਚ ਆ ਰਹੀ ਆਮ ਆਦਮੀ ਪਾਰਟੀ ਨੂੰ ਮਿਲੀਆਂ 92 ਸੀਟਾਂ ‘ਤੇ ਹਰ ਕੋਈ ਹੈਰਾਨ ਹੈ, ਉਥੇ ਹੀ ਕਾਂਗਰਸ ਵੱਲੋਂ ਪੂਰੀ ਕੋਸ਼ਿਸਾਂ ਦੇ ਬਾਵਜੂਦ ਸਿਰਫ 18 ਸੀਟਾਂ ਜਿੱਤੀਆਂ ਗਈਆਂ। ਬੀਜੇਪੀ ਨੇ ਇਸ ਨੂੰ ਲੋਕਾਂ ਦਾ ਕਾਂਗਰਸ ਪ੍ਰਤੀ ਗੁੱਸਾ ਦੱਸਿਆ।
ਆਮ ਆਦਮੀ ਪਾਰਟੀ ਨੂੰ ਮਿਲੀ ਬੰਪਰ ਜਿੱਤ ਨੂੰ ਲੈ ਕੇ ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀਆਂ ਵੋਟਾਂ ਦਰਅਸਲ ਉਥੇ ਦੀ ਸਰਕਾਰ ਖਿਲਾਫ ਲੋਕਾਂ ਦਾ ਗੁੱਸਾ ਸਨ।
ਜਿਤੇਂਦਰ ਨੇ ਕਿਹਾ ਕਿ ਪੰਜਾਬ ਵਿੱਚ ਬੀਜੇਪੀ ਸਰਕਾਰ ਵਿੱਚ ਨਹੀਂ ਸੀ। ਉਨ੍ਹਾਂ ਦਾਅਵਾ ਕੀਾਤ ਕਿ ਬੀਜੇਪੀ ਨੇ ਅਕਾਲੀਆਂ ਨਾਲ ਨਾਤਾ ਨਹੀਂ ਤੋੜਿਆ ਸੀ, ਸਗੋਂ ਅਕਾਲੀ ਦਲ ਨੇ ਤੋੜਿਆ ਸੀ।
ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਦੀ ਬੁਰੀ ਹਾਰ ਤੋਂ ਬਾਅਦ ਕੁਝ ਕਾਂਗਰਸੀ ਨੇਤਾਵਾਂ ਨੇ ਹਾਈਕਮਾਨ ਖਿਲਾਫ ਆਵਾਜ਼ਾਂ ਚੁੱਕੀਆਂ ਹਨ, ਇਸ ਬਾਰੇ ਉਨ੍ਹਾਂ ਕਿਹਾ ਕਿ ਪੀ.ਐੱਮ.ਮੋਦੀ ਦੀ ਅਗਵਾਈ ਵਿੱਚ ਬੀਜੇਪੀ ਨੇ ਨਵੀਂ ਸਿਆਸੀ ਸੰਸਕ੍ਰਿਤੀ ਤੇ ਕਾਰਜਸ਼ੈਲੀ ਨੂੰ ਜਨਮ ਦਿੱਤਾ ਹੈ ਉਹ ਵਿਰੋਧੀ ਧਿਰ ਨੂੰ ਵੀ ਆਪਣੀ ਕਾਰਜਸ਼ੈਲੀ ‘ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਉਨ੍ਹਾਂ ਕਿਹਾ ਕਿ ਪਿਛਲੇ 50 ਸਾਲਾਂ ਤੱਕ ਕਾਂਗਰਸ ਨੇ ਇਸ ਦੇਸ਼ ਵਿੱਚ ਇਹ ਰੁਝਾਨ ਪੈਦਾ ਕਰ ਦਿੱਤਾ ਹੈ ਕਿ ਚੋਣਾਂ ਨੂੰ ਜਾਤ-ਪਾਤ, ਧਰਮ ‘ਤੇ ਜਿੱਤਿਆ ਜਾ ਸਕੇ। ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਦਾ ਫੈਸਲਾ ਚੋਣ ਕਮਿਸ਼ਨ ਕਰੇਗਾ, ਪਰ ਭਾਰਤੀ ਜਨਤਾ ਪਾਰਟੀ ਹਰ ਵੇਲੇ ਹਰ ਚੋਣ ਲਈ ਤਿਆਰ ਰਹਿੰਦੀ ਹੈ।