‘ਚੱਲ ਜਿੰਦੀਏ’ ਪੰਜਾਬੀ ਇੰਡਸਟਰੀ ਦੀ ਅਜਿਹੀ ਫਿਲਮ ਏ, ਜੋ ਪੰਜਾਬੀ ਸਿਨੇਮਾ ਨੂੰ ਇਕ ਵੱਡੇ ਲੈਵਲ ‘ਤੇ ਲੈ ਕੇ ਗਈ, ਜਿਸ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਤੇ ਇਕ ਵਾਰ ਫੇਰ ਇਹ ਤੁਹਾਡੀ ਮਨਪਸੰਦ ਫਿਲਮ ਤੁਹਾਡੇ ਰੂਬਰੂ ਹੋਣ ਜਾ ਰਹੀ ਹੈ।
‘ਚਲ ਜਿੰਦੀਏ’ ਹੁਣ OTT ਪਲੇਟਫਾਰਮ ਚੌਪਾਲ ‘ਤੇ 9 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ OTT ਰਿਲੀਜ਼ ਦੀ ਜਾਣਕਾਰੀ ਨੀਰੂ ਬਾਜਵਾ ਵਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਗਈ ਹੈ।
ਫਿਲਮ ਦੀ ਰਿਲੀਜ਼ ਨੇ ਸਾਰਿਆਂ ਦਾ ਦਿਲ ਖੁਸ਼ ਕਰ ਦਿੱਤਾ ਹੈ ਕਿਉੱਕਿ ਫ਼ਿਲਮ ਹਰ ਪੰਜਾਬੀ ਦੀ ਕਹਾਣੀ ਦਰਸਾਉਂਦੀ ਹੈ ਜੋ ਆਪਣਾ ਘਰ ਛੱਡ ਕੇ ਦੂਜੇ ਮੁਲਕ ‘ਚ ਆਪਣੇ ਪੈਰਾਂ ਤੇ ਖੜ੍ਹੇ ਹੋਣ ਜਾਂਦੇ ਨੇ।
ਉਦੈ ਪ੍ਰਤਾਪ ਸਿੰਘ ਵਲੋਂ ਡਾਇਰੈਕਟ ਕੀਤੀ ਫਿਲਮ ‘ਏਸ ਜਹਾਨੋਂ ਦੂਰ ਕਿਤੇ ਚਲ ਜਿੰਦੀਏ’ 7 ਅਪ੍ਰੈਲ 2023 ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਈ ਸੀ, ਜਿਸ ‘ਚ ਆਪਣੀ ਉਮਦਾ ਐਕਟਿੰਗ ਨਾਲ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲ, ਅਦਿਤੀ ਸ਼ਰਮਾ, ਜੱਸ ਬਾਜਵਾ ਅਤੇ ਰੁਪਿੰਦਰ ਰੂਪੀ ਨੇ ਸਾਰਿਆਂ ਦਾ ਦਿਲ ਜਿੱਤਿਆ। ਹੁਣ ਉਡੀਕ ਹੋਵੇਗੀ, ਜਦੋਂ ‘ਚਲ ਜਿੰਦੀਏ’ 9 ਜੂਨ ਨੂੰ ਚੌਪਾਲ ‘ਤੇ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੀ ‘ਕੈਰੀ ਆਨ ਜੱਟਾ 3’ ਦੀ ਸਟਾਰ ਕਾਸਟ, ਫਿਲਮ ਦਾ ਟ੍ਰੇਲਰ ਅੱਜ ਹੋਵੇਗਾ ਰਿਲੀਜ਼
ਵੀਡੀਓ ਲਈ ਕਲਿੱਕ ਕਰੋ -: