ਪੰਜਾਬ ਸਰਕਾਰ ਨੇ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਾਂ (ਐਚਐਸਆਰਪੀ) ਵਿੱਚ ਦਿੱਤੀ ਗਈ ਛੋਟ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਅੰਤਿਮ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ 30 ਜੂਨ ਤੋਂ ਬਾਅਦ HSRP ਫਿੱਟ ਨਾ ਹੋਣ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ ਜਾਂ ਉਨ੍ਹਾਂ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਅਜਿਹੇ ਵਾਹਨਾਂ ‘ਤੇ ਸ਼ਿਕੰਜਾ ਕੱਸਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਅਹਿਮ ਗੱਲ ਇਹ ਹੈ ਕਿ ਕੇਂਦਰੀ ਮੋਟਰ ਵਹੀਕਲ ਰੂਲਜ਼ 1989 ਦੇ ਨਿਯਮ 50 ਮੁਤਾਬਕ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਲਈ HSRP ਲਗਾਉਣਾ ਲਾਜ਼ਮੀ ਹੈ। ਇਹ ਨਿਯਮ 1 ਅਪ੍ਰੈਲ 2019 ਤੋਂ ਲਾਜ਼ਮੀ ਕਰ ਦਿੱਤਾ ਗਿਆ ਸੀ ਪਰ ਪੰਜਾਬ ਸਰਕਾਰ ਵਾਰ-ਵਾਰ ਇਸ ਵਿੱਚ ਢਿੱਲ ਦੇ ਰਹੀ ਹੈ। ਪਰ ਹੁਣ ਸਰਕਾਰ ਨੇ ਤਰੀਕ ਵਧਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ 30 ਜੂਨ 2023 ਤੱਕ HSRP ਅਪਲਾਈ ਕਰਨਾ ਜ਼ਰੂਰੀ ਕਰ ਦਿੱਤਾ ਹੈ। ਹਰ ਪੁਰਾਣੇ ਅਤੇ ਨਵੇਂ ਵਾਹਨ ‘ਤੇ HSRP ਲਗਾਉਣਾ ਜ਼ਰੂਰੀ ਹੋਵੇਗਾ।
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਆਖਰੀ ਸੂਚਨਾ ਮੁਤਾਬਕ HSRP ਨਾ ਪਾਉਣ ਵਾਲੇ ਵਾਹਨਾਂ ਨੂੰ ਪਹਿਲਾਂ 2 ਹਜ਼ਾਰ ਰੁਪਏ ਤੱਕ ਦਾ ਚਲਾਨ ਭਰਨਾ ਪੈ ਸਕਦਾ ਹੈ। ਜੇ ਉਹੀ ਗਲਤੀ ਦੁਬਾਰਾ ਹੁੰਦੀ ਹੈ ਤਾਂ 3,000 ਰੁਪਏ ਦਾ ਚਲਾਨ ਭਰਨਾ ਪਵੇਗਾ।
ਪੰਜਾਬ ਵਿੱਚ ਰਜਿਸਟਰਡ ਵਾਹਨਾਂ ਦੀ ਸੂਚੀ (ਵਾਹਨ 4.0) HSRP ਫਿਟਮੈਂਟ ਪੈਂਡਿੰਗ ਲੰਬਿਤ ਵੈੱਬਸਾਈਟ http://www.punjabtransport.org ‘ਤੇ ਉਪਲਬਧ ਹੈ। 1 ਅਪ੍ਰੈਲ 2019 ਤੋਂ ਪਹਿਲਾਂ ਵੇਚੇ ਗਏ ਵਾਹਨਾਂ ਨੂੰ http://www.punjabhsrp.in ‘ਤੇ ਅਪਲਾਈ ਕਰਨਾ ਹੋਵੇਗਾ। ਇਸ ਤੋਂ ਬਾਅਦ ਐਫੀਕੇਸ਼ਨ ਕਰਵਾਉਣ ਲਈ ਮਿਤੀ, ਸਮਾਂ ਅਤੇ ਕੇਂਦਰ ਦੀ ਚੋਣ ਕਰਨੀ ਹੋਵੇਗੀ।
ਇਹ ਵੀ ਪੜ੍ਹੋ : ਮਹਿੰਦਰ ਭਗਤ ਦਾ BJP ‘ਤੇ ਨਿਸ਼ਾਨਾ, ਬੋਲੇ- ‘ਆਪ’ ਦਾ ਕੰਮ ਪਸੰਦ ਆਇਆ, ਪਾਰਟੀ ਬਦਲ ਗੁਨਾਹ ਨਹੀਂ ਕੀਤਾ’
ਇਸ ਵੈੱਬਸਾਈਟ ‘ਤੇ ਹੋਮ ਫਿਟਮੈਂਟ ਵੀ ਉਪਲਬਧ ਹੈ ਪਰ ਵਾਧੂ ਕੀਮਤ ‘ਤੇ। ਇਸ ਦੇ ਨਾਲ ਹੀ 1 ਅਪ੍ਰੈਲ, 2019 ਤੋਂ ਬਾਅਦ ਨਿਰਮਿਤ ਵਾਹਨਾਂ ਨੂੰ ਮੋਟਰ ਵਾਹਨ ਡੀਲਰ ਨਾਲ ਸੰਪਰਕ ਕਰਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: