ਰੂਸ-ਯੂਕਰੇਨ ਜੰਗ ਦੌਰਾਨ ਬ੍ਰੇਨ ਹੈਮਰੇਜ ਨਾਲ ਜਾਨ ਗੁਆਉਣ ਵਾਲੇ ਚੰਦਨ ਜਿੰਦਲ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਚੰਦਨ ਦੀ ਮ੍ਰਿਤਕ ਦੇਹ 10 ਦਿਨਾਂ ਯੂਕਰੇਨ ਤੋਂ ਪੰਜਾਬ ਦੇ ਬਰਨਾਲਾ ਸ਼ਹਿਰ ਪਹੁੰਚੀ। ਜਿਥੇ ਪਰਿਵਾਰ ਨੇ ਰਿਸ਼ਤੇਦਾਰਾਂ ਤੇ ਸ਼ਹਿਰਵਾਸੀਆਂ ਦੀ ਮੌਜੂਦਗੀ ਵਿੱਚ ਇਕਲੌਤੇ ਬੇਟੇ ਨੂੰ ਅੰਤਿਮ ਵਿਦਾਈ ਦਿੱਤੀ।
ਜਿਵੇਂ ਹੀ ਚੰਦਨ ਜਿੰਦਲ ਦੀ ਮ੍ਰਿਤਕ ਦੇਹ ਨੂੰ ਬਾਕਸ ਵਿੱਚ ਬੰਦ ਗੱਡੀ ਵਿੱਚੋਂ ਹੇਠਾਂ ਉਤਾਰਿਆ ਗਿਆ ਤਾਂ ਮਾਪੇ ਆਪਣੇ ਇਕਲੌਤੇ ਪੁੱਤ ਨੂੰ ਵੇਖ ਕੇ ਧਾਹਾਂ ਮਾਰ ਕੇ ਰੋਏ। ਉਨ੍ਹਾਂ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਸੀ।
ਚੰਦਨ ਦੀ ਮਾਂ ਕਿਰਨ ਜਿੰਦਲ ਰੋ-ਰੋ ਕੇ ਬਾਕਸ ਪਿੱਟ ਕੇ ਕਹਿ ਰਹੀ ਸੀ ਕਿ ਜਲਦੀ ਮੇਰੇ ਪੁੱਤ ਨੂੰ ਬਕਸੇ ਤੋਂ ਬਾਹਰ ਕੱਢੋ, ਉਸ ਦਾ ਸਾਹ ਘੁੱਟ ਰਿਹਾ ਹੋਵੇਗਾ। ਬਕਸੇ ਨੂੰ ਖੋਲ੍ਹਿਆ ਗਿਆ ਤਾਂ ਕਿਰਨ ਕੌਰ ਨੇ ਕਿਹਾ ਕਿ ਇੱਕ ਵਾਰ ਤਾਂ ਬਕਸੇ ਤੋਂ ਉਠ ਜਾ ਮੇਰੇ ਚੰਦਨ, ਤੈਨੂੰ ਭੇਜਿਆ ਕਿਵੇਂ ਸੀ ਤੇ ਤੂੰ ਕਿਵੇਂ ਪਰਤਿਆ ਹੈ। ਉਸ ਦੇ ਪਿਤਾ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ। ਬੋਲਦੀ-ਬੋਲਦੀ ਉਹ ਬੇਹੋਸ਼ ਹੋ ਗਈ।
ਸਾਬਕਾ ਫਾਰਮੇਸੀ ਅਫਸਰ ਸ਼ੀਸ਼ਨ ਜਿੰਦਲ ਦਾ ਬੇਟਾ ਚੰਦਨ ਜਿੰਦਲ ਯੂਕਰੇਨ ਵਿੱਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰਨ ਲਈ 2018 ਵਿੱਚ ਗਿਆ ਸੀ। ਉਹ ਚੌਥੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ। ਦੋ ਫਰਵਰੀ ਦੀ ਰਾਤ ਨੂੰ ਉਸ ਨੂੰ ਬ੍ਰੇਨ ਅਟੈਕ ਆਇਆ ਸੀ ਤੇ ਉਹ ਕੋਮਾ ਵਿੱਚ ਚਲਾ ਗਿਆ ਸੀ। ਚਾਰ ਫਰਵਰੀ ਨੂੰ ਡਾਕਟਰਾਂ ਨੇ ਉਸ ਦਾ ਆਪ੍ਰੇਸ਼ਨ ਕੀਤਾ। ਬੇਟੇ ਦੀ ਦੇਖਭਾਲ ਕਰਨ ਲਈ ਪਿਤਾ ਸ਼ੀਸ਼ਨ ਕੁਮਾਰ ਜਿੰਦਲ ਤੇ ਤਾਇਆ ਕ੍ਰਿਸ਼ਣ ਕੁਮਾਰ ਜਿੰਦਲ ਯੂਕਰੇਨ ਚਲੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਸੇ ਦੌਰਾਨ ਜੰਗ ਸ਼ੁਰੂ ਹੋ ਗਈ ਤੇ ਚੰਦਨ ਜਿੰਦਲ ਦੀ ਉਥੇ ਦੇ ਹਸਪਤਾਲ ਵਿੱਚ ਮੌਤ ਹੋ ਗਈ। ਇੱਕ ਮਾਰਚ ਨੂੰ ਤਾਇਆ ਕ੍ਰਿਸ਼ਣ ਕੁਮਾਰ ਜਿੰਦਲ ਵਾਪਸ ਪਰਤ ਆਏ ਸਨ ਤੇ ਕੁਝ ਦਿਨਾਂ ਬਾਅਦ ਸ਼ੀਸ਼ਨ ਕੁਮਾਰ ਜਿੰਦਲ ਵੀ ਉਥੋਂ ਪਰਤ ਆਏ ਸਨ।
ਪੀੜਤ ਪਰਿਵਾਰ ਨੂੰ ਚੰਦਨ ਜਿੰਦਲ ਦੀ ਮ੍ਰਿਤਕ ਦੇਹ ਯੂਕਰੇਨ ਤੋਂ ਭਾਰਤ ਲਿਆਉਣ ਵਿੱਚ ਛੇ ਲੱਖ ਦਾ ਖਰਚਾ ਆਇਆ। ਮ੍ਰਿਤਕ ਚੰਦਨ ਦੇ ਚਚੇਰੇ ਭਰਾ ਨੀਰਜ ਜਿੰਦਲ ਨੇ ਦੱਸਆ ਕਿ ਉਸ ਦੀ ਮ੍ਰਿਤਕ ਦੇਹ ਨੂੰ ਬਰਨਾਲਾ ਲਿਆਉਣ ਲਈ ਪੀੜਤ ਪਰਿਵਾਰ ਦੀ ਕੇਂਦਰ ਤੇ ਪੰਜਾਬ ਸਰਾਕਰ ਨੇ ਕੋਈ ਮਦਦ ਨਹੀਂ ਕੀਤੀ ਤੇ ਨਾ ਹੀ ਕੋਈ ਕੋਸ਼ਿਸ਼ ਕੀਤੀ, ਉਨ੍ਹਾਂ ਨੇ ਆਪਣੀਆਂ ਕੋਸ਼ਿਸ਼ਾਂ ਤੇ ਖਰਚੇ ਤੋਂ ਹੀ ਮ੍ਰਿਤਕ ਚੰਦਨ ਦੀ ਦੇਹ ਨੂੰ ਬੜੀ ਮੁਸ਼ਕਲ ਤੋਂ ਭਾਰਤ ਤੇ ਦਿੱਲੀ ਤੋਂ ਬਰਨਾਲਾ ਲਿਆਂਦੀ ਹੈ।