ਚੰਡੀਗੜ੍ਹ : ਨਗਰ ਨਿਗਮ ਚੰਡੀਗੜ੍ਹ ਨੇ ਜੇ.ਏ.ਸੀ ਨੂੰ ਬਿਨਾਂ ਇਜਾਜ਼ਤ ਸ਼ਹਿਰ ਵਿੱਚ ਪੋਸਟਰ ਅਤੇ ਬੈਨਰ ਲਗਾਉਣ ਦੇ ਦੋਸ਼ ਵਿੱਚ 31294/- ਰੁਪਏ ਦਾ ਜੁਰਮਾਨਾ ਕੀਤਾ ਹੈ। MC ਨੇ ਇਸ਼ਤਿਹਾਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਹੋਰਡਿੰਗ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਜੇਏਸੀ ਨੂੰ ਇਸ਼ਤਿਹਾਰ ਕੰਟਰੋਲ ਆਰਡਰ 1954 ਦੀ ਉਲੰਘਣਾ ਦੇ ਤਹਿਤ ਜੁਰਮਾਨਾ ਲਗਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੜਿੰਗ ਖਿਲਾਫ ਚੰਡੀਗੜ੍ਹ ਨਗਰ ਨਿਗਮ ਨੇ ਬਿਨਾਂ ਇਜਾਜ਼ਤ ਦੇ ਹੋਰਡਿੰਗਸ ਤੇ ਪੋਸਟਰ ਲਗਾਉਣ ‘ਤੇ ਨੋਟਿਸ ਜਾਰੀ ਕਰਕੇ ਸਾਢੇ 29 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਚੰਡੀਗੜ੍ਹ ਦੇ ਸੈਕਟਰ-15 ਸਥਿਤ ਕਾਂਗਰਸ ਭਵਨ ਵਿਚ ਸ਼ੁੱਕਰਵਾਰ ਨੂੰ ਪੰਜਾਬ ਦੇ ਨਵ-ਨਿਯੁਕਤ ਪ੍ਰਦੇਸ਼ ਪ੍ਰਧਾਨ ਵੜਿੰਗ ਦਾ ਸਹੁੰ ਚੁੱਕ ਸਮਾਗਮ ਸੀ। ਉਨ੍ਹਾਂ ਦੇ ਸਵਾਗਤ ਲਈ ਨਿਯਮਾਂ ਦੀ ਉਲੰਘਣਾ ਕਰਕੇ ਦਰੱਖਤਾਂ ‘ਤੇ ਪੋਸਟਰ ਤੇ ਬੈਨਰ ਲਗਾ ਦਿੱਤੇ ਗਏ।
ਬਿਨਾਂ ਇਜਾਜ਼ਤ ਦੇ ਹੋਰਡਿੰਗਸ ਤੇ ਪੋਸਟਰ ਲਗਾਉਣ ਲਈ ਨਗਰ ਨਿਗਮ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ । ਸ਼ਹਿਰ ਵਿਚ ਇਸ ਤਰ੍ਹਾਂ ਪ੍ਰਚਾਰ ਕਰਨਾ ਗਲਤ ਹੈ। ਸਾਰੇ ਹੋਰਡਿੰਗਸ, ਪੋਸਟਰ ਤੇ ਬੈਨਰ ਜ਼ਬਤ ਕਰ ਲਏ ਗਏ ਹਨ। ਇਸ ਤੋਂ ਬਾਅਦ ਨਿਗਮ ਨੇ ਨੋਟਿਸ ਜਾਰੀ ਕਰਕੇ ਜੁਰਮਾਨਾ ਲਗਾਇਆ ਹੈ।