ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਦਾ ਖਤਰਾ ਚੰਡੀਗੜ੍ਹ ਵਿੱਚ ਵੀ ਵਧਦਾ ਜਾ ਰਿਹਾ ਹੈ। ਅੱਜ ਐਤਵਾਰ ਨੂੰ ਚੰਡੀਗੜ੍ਹ ਵਿੱਚ ‘ਓਮੀਕ੍ਰੋਨ’ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਥੇ ਓਮੀਕ੍ਰੋਨ ਦੇ ਕੁਲ ਮਾਮਲਿਆਂ ਦੀ ਗਿਣਤੀ 3 ਹੋ ਗਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 12 ਦਸੰਬਰ ਨੂੰ 20 ਸਾਲ ਦੇ ਇਕ ਨੌਜਵਾਨ ਵਿੱਚ ਓਮੀਕ੍ਰੋਨ ਵੇਰੀਐਂਟ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਸੰਪਰਕ ਵਾਲੇ ਪੰਜ ਲੋਕਾਂ ਦੇ ਸੈਂਪਲ ਦਿੱਲੀ ਟੈਸਟ ਵਾਸਤੇ ਭੇਜੇ ਗਏ ਸਨ। ਐਤਵਾਰ ਨੂੰ ਉਨ੍ਹਾਂ ਵਿੱਚੋਂ ਦੋ ਵਿੱਚ ਓਮੀਕ੍ਰੋਨ ਦੀ ਪੁਸ਼ਟੀ ਹੋਈ ਹੈ।
ਇਟਲੀ ਤੋਂ ਪਰਤਿਆ ਨੌਜਵਾਨ ਪੂਰੇ ਸਮੇਂ ਲੱਛਣ ਰਹਿਤ ਸੀ ਅਤੇ ਉਸ ਨੇ ਫਾਈਜ਼ਰ ਵੈਕਸੀਨ ਦੀਆਂ ਪੂਰੀਆਂ ਖੁਰਾਕਾਂ ਲਈਆਂ ਹੋਈਆਂ ਸਨ। ਨਵੇਂ ਮਿਲੇ ਮਾਮਲਿਆਂ ਵਿੱਚੋਂ ਇੱਕ 80 ਸਾਲਾ ਬੰਦਾ ਹੈ ਜੋ ਹਾਈਪਰਟੈਨਸ਼ਨ ਦਾ ਮਰੀਜ਼ ਹੈ ਪਰ ਲੱਛਣ ਰਹਿਤ ਹੈ। ਉਸ ਨੂੰ ਹਸਪਤਾਲ ਵਿੱਚ ਆਈਸੋਲੇਟ ਕਰ ਦਿੱਤਾ ਗਿਆ ਹੈ। 24 ਦਸੰਬਰ ਨੂੰ ਆਖਰੀ ਰੀ-ਟੈਸਟ ‘ਤੇ ਉਹ ਫਿਰ ਪਾਜ਼ੀਟਿਵ ਆਇਆ ਸੀ। 1 ਜਨਵਰੀ ਨੂੰ ਉਸ ਦਾ ਦੁਬਾਰਾ ਟੈਸਟ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਦੂਜਾ 45 ਸਾਲ ਦਾ ਵਿਅਕਤੀ ਹੈ, ਜਿਸ ਦੀ ਰਿਪੋਰਟ 24 ਦਸੰਬਰ ਨੂੰ ਆਰਟੀਪੀਸੀਆਰ ਨੈਗੇਟਿਵ ਆਈ ਸੀ ਅਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਬਾਕੀ ਤਿੰਨਾਂ ਦੀਆਂ ਜੀਨੋਮ ਸੀਕਵੈਂਸਿੰਗ ਰਿਪੋਰਟਾਂ ਪੈਂਡਿੰਗ ਹਨ ਪਰ 24 ਦਸੰਬਰ ਨੂੰ ਆਰਟੀ ਪੀਸੀਆਰ ਦੀ ਮੁੜ ਜਾਂਚ ‘ਤੇ ਇਨ੍ਹਾਂ ਸਾਰਿਆਂ ਦੀ ਜਾਂਚ ਨੈਗੇਟਿਵ ਆਈ ਅਤੇ ਡਿਸਚਾਰਜ ਕਰ ਦਿੱਤਾ ਗਿਆ। ਉਹ ਹੁਣ ਘਰ ਵਿੱਚ ਹੀ ਕੁਆਰੰਟੀਨ ਹਨ।