ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਮਗਰੋਂ ਬਠਿੰਡਾ ਪਹੁੰਚਦਿਆਂ ਹੀ ਸਿਆਸੀ ਤਸਵੀਰ ਬਦਲ ਗਈ। ਬਹੁਗਿਣਤੀ ਕੌਂਸਲਰਾਂ ਨੇ ਮਨਪ੍ਰੀਤ ਸਿੰਘ ਬਾਦਲ ਦੀ ਹਿਮਾਇਤ ਕੀਤੀ। ਦੱਸ ਦੇਈਏ ਕਿ ਬਠਿੰਡਾ ਨਗਰ ਨਿਗਮ ‘ਤੇ ਕਾਂਗਰਸ ਦਾ ਹੀ ਕਬਜ਼ਾ ਸੀ।
ਬਠਿੰਡਾ ਦੇ ਮਿਊਂਸਪਲ ਕਾਰਪੋਰੇਸ਼ਨ ਦੇ 20 ਦੇ ਕਰੀਬ ਕੌਂਸਲਰਾਂ ਨੇ ਅੱਜ ਪਿੰਡ ਬਾਦਲ ਵਿਖੇ ਮਨਪ੍ਰੀਤ ਸਿੰਘ ਬਾਦਲ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸਮੂਹ ਕੌਂਸਲਰਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ਦੀ ਲੀਡਰਸ਼ਿਪ ‘ਚ ਭਰੋਸਾ ਪ੍ਰਗਟ ਕੀਤਾ।
ਇੰਨ੍ਹਾਂ ‘ਚ ਬਠਿੰਡਾ ਦੇ ਡਿਪਟੀ ਮੇਅਰ ਹਰਮੰਦਰ ਸਿੰਘ ਅਤੇ ਟਹਿਲ ਸਿੰਘ ਬੁੱਟਰ ਜੋਕਿ ਅਕਾਲੀ ਦਲ ਛੱਡ ਕੇ ਮਨਪ੍ਰੀਤ ਸਿੰਘ ਬਾਦਲ ਦੇ ਖੇਮੇ ‘ਚ ਆਏ ਸਨ ਅਤੇ ਇਨ੍ਹਾਂ ਨੂੰ ਟਿਕਟ ਦੇਕੇ ਨਿਵਾਜਿਆ ਗਿਆ ਸੀ, ਵੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਕੁੱਝ ਉਹ ਕੌਸਲਰ ਵੀ ਸ਼ਾਮਲ ਸਨ, ਜੋ ਪੀਪਲ ਪਾਰਟੀ ਆਫ਼ ਪੰਜਾਬ ਦੇ ਸਮੇਂ ਤੋਂ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਤੁਰੇ ਆ ਰਹੇ ਸਨ। ਅੱਜ ਮੁਲਾਕਾਤ ਕਰਨ ਵਾਲਿਆਂ ਚ ਪਰਵਿੰਦਰ ਸਿੰਘ ਗੋਲਾ, ਰਾਜੂ ਸਰਾਂ, ਨਗਰ ਨਿਗਮ ਮੇਅਰ ਦੇ ਪਤੀ ਸੰਦੀਪ ਗੋਇਲ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ : ਮੁਕਤਸਰ ‘ਚ ਪੰਜਾਬੀ ਜੁੱਤੀਆਂ ਦੇ ਵਪਾਰੀ ਘਰ NIA ਦਾ ਛਾਪਾ, PAK ਨਾਲ ਤਾਰ ਜੁੜੇ ਹੋਣ ਦਾ ਸ਼ੱਕ
ਦੱਸ ਦੇਈਏ ਕਿ ਬੀਤੇ ਬੁੱਧਵਾਰ ਮਨਪ੍ਰੀਤ ਬਾਦਲ ਨੇ ਕਾਂਗਰਸ ਨੂੰ ਛੱਡ ਕੇ ਬੀਜੇਪੀ ਦਾ ਪੱਲਾ ਫੜ ਲਿਆ। ਆਪਣੇ ਅਸਤੀਫ਼ੇ ਵਿੱਚ ਉਨ੍ਹਾਂ ਰਾਜਾ ਵੜਿੰਗ ‘ਤੇ ਖੂਬ ਭੜਾਸ ਕੱਢੀ। ਇਸ ਮਗਰੋਂ ਰਾਜਾ ਵੜਿੰਗ ਨੇ ਵੀ ਮਨਪ੍ਰੀਤ ‘ਤੇ ਨਿਸ਼ਾਨਾ ਵਿੰਨ੍ਹਿਆ। ਉਹ ਪਾਰਟੀ ਦੇ ਕਲੇਸ਼ ਤੋਂ ਨਿਰਾਸ਼ ਸਨ।
ਵੀਡੀਓ ਲਈ ਕਲਿੱਕ ਕਰੋ -: