ਚੰਡੀਗੜ੍ਹ: ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਚੰਨੀ ਦੇ ਲਏ ਗਏ ਫੈਸਲਿਆਂ ‘ਤੇ ਨਿਸ਼ਾਨੇ ਵਿੰਨ੍ਹਣ ਦਾ ਇੱਕ ਵੀ ਮੌਕਾ ਖੁੱਸਣ ਨਹੀਂ ਦੇ ਰਹੇ, ਜਿਸ ਕਰਕੇ ਪਾਰਟੀ ਵਿੱਚ ਤਣਾਅ ਦੀ ਸਥਿਤੀ ਬਰਕਰਾਰ ਹੈ।
ਇਸੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਇਕੱਠੇ ਕੇਦਾਰਨਾਥ ਯਾਤਰਾ ਲਈ ਰਵਾਨਾ ਹੋ ਗਏ ਹਨ। ਉਹ ਕੁਝ ਦੇਰ ‘ਚ ਦੇਹਰਾਦੂਨ ਪਹੁੰਚ ਜਾਣਗੇ। ਦੇਹਰਾਦੂਨ ਤੋਂ ਮੌਸਮ ਮੁਤਾਬਕ ਉਹ ਕੇਦਾਰਨਾਥ ਦਰਸ਼ਨਾਂ ਲਈ ਅੱਗੇ ਰਵਾਨਾ ਹੋਣਗੇ।
ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਮੌਜੂਦ ਹਨ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੰਜੇ ਤਲਵਾਰ ਅਤੇ ਪ੍ਰਦੀਪ ਵੀ ਚਾਰਟਰ ਜਹਾਜ਼ ਰਾਹੀਂ ਕੇਦਾਰਨਾਥ ਯਾਤਰਾ ਲਈ ਚੰਡੀਗੜ੍ਹ ਏਅਰਪੋਰਟ ਤੋਂ ਰਵਾਨਾ ਹੋਏ।
ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਦੇਰ ਰਾਤ ਮੰਤਰੀ ਪਰਗਟ ਸਿੰਘ ਦੇ ਘਰ ‘ਤੇ ਅਹਿਮ ਮੀਟਿੰਗ ਹੋਈ ਸੀ। ਇਸ ਵਿੱਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਤੇ ਨਵਜੀਤ ਸਿੱਧੂ ਸ਼ਾਮਲ ਹੋਏ ਸਨ। ਉਥੇ ਹੀ ਚੰਨੀ ਤੇ ਸਿੱਧੂ ਦੀ ਵੱਖਰੀ ਮੁਲਾਕਾਤ ਬਾਰੇ ਯੋਜਨਾ ਬਣੀ, ਜਿਸ ਤੋਂ ਬਾਅਦ ਕੇਦਾਰਨਾਥ ਯਾਤਰਾ ਦਾ ਸਬੱਬ ਬਣ ਗਿਆ।
ਇਹ ਵੀ ਪੜ੍ਹੋ : ਸਿੱਧੂ ਨੂੰ ਝਟਕਾ, ਬਿਆਨ ਸੁਣ ਕੇ CM ਚੰਨੀ ਨੇ ਨਕਾਰਿਆ AG ਦਾ ਅਸਤੀਫਾ
ਦੱਸ ਦੇਈਏ ਕਿ ਅਜੇ ਬੀਤੇ ਦਿਨ ਹੀ ਸਿੱਧੂ ਨੇ ਚੰਨੀ ਸਰਕਾਰ ਦੇ ਬਿਜਲੀ ਵਾਲੇ ਫੈਸਲੇ ‘ਤੇ ਵੱਡਾ ਹਮਲਾ ਬੋਲਿਆ। ਇਸ ਦੌਰਾਨ ਦੋਵਾਂ ਦੇ ਇਕੱਠੇ ਕੇਦਾਰਨਾਥ ਜਾਣ ਦੀ ਖਬਰ ਨਾਲ ਸਾਰਿਆਂ ਦੇ ਮਨ ਵਿੱਚ ਇੱਕ ਹੀ ਸਵਾਲ ਉੱਠ ਰਿਹਾ ਹੈ ਕਿ ਸਿੱਧੂ ਤੇ ਚੰਨੀ ਵਿਚਾਲੇ ਰੋਸੇ ਦੂਰ ਹੋ ਗਏ ਹਨ ਜਾਂ ਗਿਲੇ-ਸ਼ਿਕਵੇ ਦੂਰ ਕਰਨ ਲਈ ਉਹ ਇਕੱਠੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਦੱਸ ਦੇਈਏ ਕਿ ਚੰਨੀ ਨੇ ਬੀਤੇ ਦਿਨ ਸਿੱਧੂ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਦੇ ਏਜੀ ਏਪੀਐਸ ਦਿਓਲ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ। ਸਿੱਧੂ ਨੇ ਚੰਨੀ ਦੇ ਪੰਜਾਬੀਆਂ ਨੂੰ ਸਸਤੀ ਬਿਜਲੀ ਦੇ ਦੀਵਾਲੀ ਤੋਹਫੇ ‘ਤੇ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਸੀ।