ਰਾਜਸਥਾਨ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਆਖਰੀ ਦਿਨ ਹੈ। ਇਸ ਦੌਰਾਨ ਬੀਤੇ ਦਿਨੀਂ ਵਿਦੇਸ਼ ਤੋਂ ਪਰਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਇਸ ਯਾਤਰਾ ਵਿੱਚ ਸ਼ਾਮਲ ਹੋਣ ਪਹੁੰਚੇ। ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਚੰਨੀ ਪੰਜਾਬ ਚੋਣਾਂ ਹਾਰਨ ਤੋਂ ਬਾਅਦ ਪਾਰਟੀ ਦੇ ਕਿਸੇ ਪ੍ਰੋਗਰਾਮ ‘ਚ ਨਜ਼ਰ ਆਏ ਹਨ।
ਯਾਤਰਾ ਅੱਜ ਸਵੇਰੇ ਆਪਣੇ ਤੈਅ ਸਮੇਂ ਮੁਤਾਬਕ ਸ਼ੁਰੂ ਹੋਈ। ਅੱਜ ਯਾਤਰਾ 23 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਅੱਜ ਦੀ ਯਾਤਰਾ ਮੰਗਲਵਾਰ ਸਵੇਰੇ ਕਰੀਬ 6.30 ਵਜੇ ਕਾਟੀਘਾਟੀ ਪਾਰਕ ਤੋਂ ਸ਼ੁਰੂ ਹੋਈ। ਇਹ ਯਾਤਰਾ 21 ਦਸੰਬਰ ਦੀ ਸਵੇਰ ਨੂੰ ਪਹਿਲੇ ਪੜਾਅ ਦੌਰਾਨ ਹਰਿਆਣਾ ਵਿੱਚ ਪ੍ਰਵੇਸ਼ ਕਰੇਗੀ।
ਯਾਤਰਾ ਦੌਰਾਨ ਅਲਵਰ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਇਕ ਪਿਆਰ ਦੀ ਗੰਗਾ ਵਹਿ ਰਹੀ ਹੈ, ਜੋ ਲਗਾਤਾਰ ਵਹੇਗੀ। ਇਹ ਦੇਸ਼ ਦੀ ਏਕਤਾ, ਅਖੰਡਤਾ ਦੀ ਗੱਲ ਹੈ, ਰਾਸ਼ਟਰ ਪੱਖ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇੱਕ ਯੁਗ ਪੁਰਸ਼ ਹੋ ਕੇ ਨਿਕਲੇ ਹਨ। ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਸ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ। ਅੱਜ ਜੇ ਅਸੀਂ ਆਜ਼ਾਦ ਹਾਂ ਤਾਂ ਇਸ ਵਿੱਚ ਕਾਂਗਰਸ ਦਾ ਬਹੁਤ ਅਹਿਮ ਰੋਲ ਹੈ। ਹਾਲਾਂਕਿ ਜਨਰੇਸ਼ ਗੈਪ ਆ ਗਿਆ ਹੈ, ਨਵੇਂ ਲੋਕਾਂ ਨੂੰ ਪਤਾ ਨਹਂ ਹੈ ਕਿ ਕਾਂਗਰਸ ਨੇ ਪਿੱਛੇ ਕੀ-ਕੀ ਕੀਤਾ ਹੈ। ਇਹੀ ਸਭ ਲੋਕਾਂ ਤੱਕ ਪਹੁੰਚਾਉਣਾ ਹੈ। ਪਿਆਰ ਦੀ ਸਦਭਾਨਾਵਨਾ ਵੰਡਣੀ ਹੈ, ਜਿਸ ਲਈ ਰਾਹੁਲ ਨਿਕਲੇ ਹਨ।
ਇਹ ਵੀ ਪੜ੍ਹੋ : ਰਾਜਧਾਨੀ ਐਕਸਪ੍ਰੈੱਸ ‘ਚ ਆਮਲੇਟ ‘ਚੋਂ ਨਿਕਲਿਆ ਕਾਕਰੋਚ, ਢਾਈ ਸਾਲਾਂ ਬੱਚੀ ਲਈ ਮੰਗਵਾਇਆ ਸੀ ਖਾਣਾ
ਸਾਬਕਾ ਸੀ.ਐੱਮ. ਨੇ ਕਿਹਾ ਕਿ ਇਹ ਇੱਕ ਇਤਿਹਾਸਕ ਯਾਤਰਾ ਹੈ। ਜਿਹੜਾ ਜਨ ਸੈਲਾਬ ਇਸ ਵਿੱਚ ਉਮੜ ਰਿਹਾ ਹੈ ਉਹ ਇਸ ਦੀ ਸਫਲਤਾ ‘ਤੇ ਮੋਹਰ ਲਾਉਂਦਾ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਭਾਰਤ ਪਰਤ ਆਏ ਹਨ। ਵਾਪਸ ਆਉਂਦਿਆਂ ਹੀ ਉਨ੍ਹਾਂ ਨੇ ਗਾਂਧੀ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਾਲਿਕਾਰਜੁਨ ਖੜਗੇ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਪਾਰਟੀ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: