ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, “ਸਾਡੇ ਲਈ ਇਹ ਆਸਾਨ ਨਹੀਂ ਸੀ ਜਦੋਂ ਅਸੀਂ ਆਪਣੇ ਉੱਨਤੀ ਵਰ੍ਹਿਆਂ ਦੇ ਹੋਣਹਾਰ ਗੱਭਰੂ ਦੀ ਅੰਨੇਵਾਹ ਗੋਲੀ ਨਾਲ ਭੁੰਨੀ ਹੋਈ ਦੇਹ ਓਹਦੀ ਮਿਹਨਤ ਦੀ ਖੱਟੀ ਹਵੇਲੀ ਵਿੱਚ ਦੇਖੀ ਸੀ, ਦੁਨੀਆ ਦਾ ਦਿੱਤਾ ਹੌਂਸਾਲ ਓਸ ਵੇਲੇ ਮੇਰੇ ਲਈ ਥੋੜਾ ਪੈ ਜਾਂਦਾ ਜਦੋਂ ਮੈਂ ਓਹਨਾ ਸਮਿਆਂ ਵਿੱਚ ਕੋਈ ਸੁੰਨੇ ਪੇ ਉਹਦੇ ਕਮਰੇ ਵਿੱਚ ਬੈਠੀ ਓਹਦੀ ਜਨਮ ਹੋਣ ਤੋਂ ਪਹਿਲਾਂ ਦੇ ਸਮਿਆਂ ਵਿੱਚ ਖੋਹੀ ਹੁੰਦੀ ਆਂ, ਮੈਂ ਜਾਣਦੀ ਹਾਂ ਜਦੋਂ ਓਸ ਨੂੰ ਗਲ ਨਾਲ ਲਾਉਣ ਲਈ, ਕੋਲੇ ਬਿਠਾਉਣ ਲਈ ਮੇਰਾ ਦਿਲ ਬੇਚੈਨੀ ਮਹਿਸੂਸ ਕਰਦਾ ਹਾਂ ਕਿਵੇਂ ਆਪਣੇ ਆਪ ਨੂੰ ਰੋਕਦੀ ਹਾਂ।
ਉਨ੍ਹਾਂ ਅੱਗੇ ਲਿਖਿਆ ਕਿ ਮੈਂ ਇੱਕ ਗਾਇਕ ਦੀ ਇੱਕ ਸ਼ਾਇਰ ਦੀ ਤੇ ਇੱਕ ਕਵੀ ਦੀ ਮਾਂ ਬਾਅਦ ਵਿੱਚ ਬਣੀ ਆਂ ਪਰ, ਪਹਿਲਾਂ ਮੈਂ ਸਿਰਫ ਮੇਰੇ ਸ਼ੁੱਭਦੀਪ ਦੀ ਮਾਤਾ ਹਾਂ, ਤੇ ਇੱਕ ਮਾਂ ਦਾ ਦਿਲ ਹੀ ਜਾਣਦਾ ਹੈ ਕਿ ਜਦੋਂ ਓਹ ਆਪਣੇ ਪੁੱਤਰ ਨੂੰ ਸ਼ਗਨਾਂ ਦੀ ਘੋੜੀ ਚੜਾਉਣ ਦੀਆਂ ਤਿਆਰੀਆਂ ਕਰੇ ਤੇ ਓਹੀ ਵੇਲੇ ਓਹ ਆਪਣੇ ਪੁੱਤਰ ਦਾ ਜਨਾਜ਼ਾ ਜਾਂਦਾ ਦੇਖੇ, ਤੇ ਓਹ ਵੀ, ਬਿਨਾਂ ਕਿਸੇ ਕਸੂਰ ਤੋਂ, ਸਿਰਫ ਸ਼ੱਕ ਦੇ ਆਧਾਰ ‘ਤੇ ਤਾਂ ਕੀ ਬੀਤਦੀ ਹੈ ਓਸ ਮਾਂ ਦੇ ਦਿਲ ਉਪਰ।
ਮਾਤਾ ਚਰਨ ਕੌਰ ਨੇ ਲਿਖਿਆ ਕਿ ਜਿਹੜੇ ਲੋਕ ਸਾਨੂੰ ਸਰਕਾਰ ਦੀ ਬਗਾਵਤ ਕਰਨ ਤੋਂ ਰੋਕਦੇ ਆ ਸਾਨੂੰ ਚੁੱਪ ਵੱਟਣ ਲਈ ਕਹਿੰਦੇ ਆ ਉਹਨਾਂ ਨੂੰ ਇਹੋ ਕਹਿਣਾ ਚਾਹੁੰਦੀ ਆ ਕਿ ਅਸੀਂ ਬਗਾਵਤ ਤਾਂ ਕਰਦੇ ਆਂ ਕਿਉਂਕਿ ਉੱਨਤੀ ਵਰ੍ਹਿਆਂ ਦੇ ਗੱਭਰੂ ਨੂੰ ਇਹਨਾਂ ਵੱਡਾ ਮੁਕਾਮ ਹਾਸਿਲ ਕਰਵਾਉਣ ਲਈ ਅਸੀਂ ਆਪਣੀ ਪੂਰੀ ਜ਼ਿੰਦਗੀ ਲਾਈ ਸੀ, ਅਸੀਂ ਬਗਾਵਤ ਬੇਬਸ ਹੋ ਕੇ ਕਰਦੇ ਆਂ, ਕਿਉਂਕਿ ਸਾਡਾ ਪੁੱਤਰ ਬੇਕਸੂਰ ਸੀ ਤੇ ਉਹਦੀਆਂ ਨਜ਼ਰਾਂ ਦੁਨੀਆਂ ਨੂੰ ਕਿਸੇ ਵੀ ਫਰਕ ਨਾਲ ਨਹੀਂ ਦੇਖ ਦੀਆਂ ਸੀ, ਜਿਸ ਦੀ ਗਵਾਹੀ ਸਾਰਾ ਜੱਗ ਭਰਦਾ ਅਸੀਂ ਏਸ ਲਈ ਬਗਾਵਤ ਕਰਦੇ ਹਾਂ।
ਇਹ ਵੀ ਪੜ੍ਹੋ : ਆਦਿਵਾਸੀ ਮੁੰਡੇ ‘ਤੇ ਪਿਸ਼ਾਬ ਕਰਨ ਵਾਲਾ BJP ਆਗੂ ਗ੍ਰਿਫ਼ਤਾਰ, ਲੱਗਾ NSA, ਘਰ ‘ਤੇ ਚੱਲਿਆ ਬੁਲਡੋਜ਼ਰ
ਦੱਸ ਦੇਈਏ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਲਈ ਸੀ, ਜਿਨ੍ਹਾਂ ਵਿੱਚੋਂ ਕੁਝ ਦਾ ਐਨਕਾਊਂਟਰ ਹੋ ਚੁੱਕਾ ਹੈ ਅਤੇ ਕੁਝ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਸਿੱਧੂ ਦੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਸਿੱਧੂ ਅੱਜ ਵੀ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਲਈ ਕਈ ਯਤਨ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: