ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਸ਼ੁੱਕਰਵਾਰ ਨੂੰ ਬਦਨਾਮ ਗੈਂਗਸਟਰ ਲਾਰੈਂਸ, ਗੋਲਡੀ ਬਰਾੜ ਅਤੇ 12 ਹੋਰ ਸਾਥੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਨ੍ਹਾਂ ਸਾਰਿਆਂ ਦੇ ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅਤੇ ਕਈ ਹੋਰ ਖਾਲਿਸਤਾਨੀ ਸਮਰਥਕ ਅੱਤਵਾਦੀ ਸੰਗਠਨਾਂ ਨਾਲ ਸਬੰਧ ਹਨ। ਤਿੰਨ ਅੱਤਵਾਦੀ-ਗੈਂਗਸਟਰ ਸਿੰਡੀਕੇਟ ਦੇ ਖਿਲਾਫ ਚੱਲ ਰਹੀ ਜਾਂਚ ਵਿੱਚ ਐਨਆਈਏ ਵੱਲੋਂ ਇਹ ਦੂਜੀ ਚਾਰਜਸ਼ੀਟ ਹੈ।
NIA ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਲਾਰੈਂਸ ਬਿਸ਼ਨੋਈ 2015 ਤੋਂ ਹਿਰਾਸਤ ‘ਚ ਹੈ, ਜੋ ਕਿ ਕੈਨੇਡਾ ‘ਚ ਬੈਠਾ ਗੋਲਡੀ ਬਰਾੜ ਨਾਲ ਮਿਲ ਕੇ ਵੱਖ-ਵੱਖ ਸੂਬਿਆਂ ਦੀਆਂ ਜੇਲਾਂ ‘ਚੋਂ ਆਪਣੇ ਅੱਤਵਾਦੀ-ਅਪਰਾਧ ਸਿੰਡੀਕੇਟ ਨੂੰ ਚਲਾ ਰਿਹਾ ਸੀ। ਉਸ ਉੱਤੇ ਨਵੰਬਰ 2022 ਵਿੱਚ ਫਰੀਦਕੋਟ ਵਿੱਚ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪ੍ਰਦੀਪ ਕੁਮਾਰ ਦੀ ਹੱਤਿਆ ਕਰਨ ਦਾ ਦੋਸ਼ ਹੈ। ਇੰਨਾ ਹੀ ਨਹੀਂ, ਉਹ ਮੋਹਾਲੀ ਸਥਿਤ ਪੰਜਾਬ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲੇ ਦਾ ਵੀ ਮੁਲਜ਼ਮ ਹੈ, ਜੋ ਬੀ.ਕੇ.ਆਈ. ਦੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਨਿਰਦੇਸ਼ਾਂ ‘ਤੇ ਕੀਤਾ ਗਿਆ ਸੀ।
NIA ਦੀ ਰਿਪੋਰਟ ਮੁਤਾਬਕ ਗੋਲਡੀ ਬਰਾੜ ਦਾ BKI ਦੇ ਇੱਕ ਹੋਰ ਆਪਰੇਟਿਵ ਲਖਬੀਰ ਸਿੰਘ ਉਰਫ਼ ਲੰਡਾ ਨਾਲ ਸਿੱਧਾ ਸਬੰਧ ਪਾਇਆ ਗਿਆ ਸੀ, ਜੋ ਰਿੰਦਾ ਨਾਲ ਨੇੜਿਓਂ ਕੰਮ ਕਰ ਰਿਹਾ ਸੀ। ਲਖਬੀਰ ਸਿੰਘ ਉਰਫ ਲੰਡਾ ਮੋਹਾਲੀ ਆਰਪੀਜੀ ਹਮਲੇ ਦੇ ਨਾਲ-ਨਾਲ ਦਸੰਬਰ 2022 ਵਿੱਚ ਤਰਨਤਾਰਨ, ਪੰਜਾਬ ਦੇ ਸਰਹਾਲੀ ਪੁਲਿਸ ਸਟੇਸ਼ਨ ਉੱਤੇ ਹੋਏ ਆਰਪੀਜੀ ਹਮਲੇ ਵਿੱਚ ਵੀ ਮੁਲਜ਼ਮ ਹੈ ਅਤੇ ਉਸਦਾ ਨਾਮ ਸਾਹਮਣੇ ਆਇਆ ਹੈ ਅਤੇ ਜਾਂਚ ਚੱਲ ਰਹੀ ਹੈ।
ਸ਼ੁੱਕਰਵਾਰ ਨੂੰ ਚਾਰਜਸ਼ੀਟ ਕੀਤੇ ਗਏ 14 ਦੋਸ਼ੀਆਂ ਦੀ ਪਛਾਣ ਲਾਰੈਂਸ, ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ, ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ, ਅਨਮੋਲ ਬਿਸ਼ਨੋਈ ਉਰਫ ਭਾਨੂ, ਵਿਕਰਮਜੀਤ ਸਿੰਘ ਉਰਫ ਵਿਕਰਮ ਬਰਾੜ, ਸੰਦੀਪ ਝਾਂਝਰੀਆ ਉਰਫ ਕਾਲਾ ਪ੍ਰਤਾਪ ਸਿੰਘ ਉਰਫ ਕਾਲਾ ਰਾਣਾ, ਜੋਗਿੰਦਰ ਸਿੰਘ, ਰਾਜੇਸ਼ ਕੁਮਾਰ ਉਰਫ ਰਾਜੂ ਮੋਟਾ, ਰਾਜ ਕੁਮਾਰ ਉਰਫ ਰਾਜੂ ਉਰਫ ਰਾਜੂ ਬਸੋਦੀ, ਅਨਿਲ ਉਰਫ ਚਿੱਪੀ, ਨਰੇਸ਼ ਯਾਦਵ ਉਰਫ ਸੇਠ ਅਤੇ ਸ਼ਾਹਬਾਜ਼ ਅੰਸਾਰੀ ਉਰਫ ਸ਼ਾਹਬਾਜ਼ ਵਜੋਂ ਹੈ।
ਜਦੋਂ ਕਿ 21 ਮਾਰਚ ਨੂੰ 12 ਦੋਸ਼ੀਆਂ ਖਿਲਾਫ ਪਹਿਲੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਜਿਸ ਵਿੱਚ ਲਖਬੀਰ ਲੰਡਾ ਵਰਗੇ ਮੁਲਜ਼ਮਾਂ ਦੇ ਨਾਂ ਵੀ ਸ਼ਾਮਲ ਸਨ।
ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਦੀ ਸੂਚੀ ਵਿੱਚ ਮਸ਼ਹੂਰ ਸਮਾਜ ਸੇਵਕ, ਧਾਰਮਿਕ ਆਗੂ, ਫਿਲਮੀ ਸਿਤਾਰੇ, ਗਾਇਕ ਅਤੇ ਕਾਰੋਬਾਰੀ ਸ਼ਾਮਲ ਹਨ। ਦੋਸ਼ੀ ਪਾਕਿਸਤਾਨ, ਕੈਨੇਡਾ, ਨੇਪਾਲ ਅਤੇ ਹੋਰ ਦੇਸ਼ਾਂ ਦੇ ਸਾਜ਼ਿਸ਼ਕਾਰਾਂ ਨਾਲ ਸਬੰਧ ਰੱਖਣ ਤੋਂ ਇਲਾਵਾ ਖਾਲਿਸਤਾਨ ਪੱਖੀ ਅਨਸਰਾਂ ਦੇ ਸੰਪਰਕ ਵਿਚ ਵੀ ਸਨ।
ਇਹ ਵੀ ਪੜ੍ਹੋ : ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲੇ IG ਜਸਕਰਨ, ਇੱਕ ਘੰਟਾ ਬੰਦ ਕਮਰੇ ‘ਚ ਹੋਈ ਮੀਟਿੰਗ
NIA ਨੇ 6 ਮਹੀਨਿਆਂ ‘ਚ ਜਾਂਚ ਤੋਂ ਬਾਅਦ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਚੰਡੀਗੜ੍ਹ ਅਤੇ ਦਿੱਲੀ ‘ਚ 74 ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ 9 ਗੈਰ-ਕਾਨੂੰਨੀ ਅਤੇ ਆਧੁਨਿਕ ਹਥਿਆਰ, 14 ਮੈਗਜ਼ੀਨ, 298 ਗੋਲਾ ਬਾਰੂਦ ਅਤੇ 183 ਡਿਜੀਟਲ ਡਿਵਾਈਸ ਅਤੇ ਹੋਰ ਅਪਰਾਧਕ ਸਮੱਗਰੀ ਬਰਾਮਦ ਕੀਤੀ ਹੈ।
ਇਸ ਤੋਂ ਇਲਾਵਾ, ਧਾਰਾ 25 UA(P) ਐਕਟ ਦੇ ਤਹਿਤ 7 ਅਚੱਲ ਸੰਪਤੀਆਂ ਕੁਰਕ/ਜ਼ਬਤ ਕੀਤੀਆਂ ਗਈਆਂ ਹਨ ਅਤੇ 62 ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: