ਮੋਹਾਲੀ ਸਥਿਤ ਘੜੂੰਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ (CU) ਦੇ 30 ਸਾਲਾਂ ਇੰਜੀਨੀਅਰਿੰਗ ਸਟੂਡੈਂਟ ਹਿਤੇਸ਼ ਭੂਰਾ ਨੂੰ ਹਨੀਟ੍ਰੈਪ ਦਾ ਸ਼ਿਕਾਰ ਬਣਾ ਕੇ ਬੰਧਕ ਬਣਾਇਆ ਗਿਆ ਸੀ। ਜਿਸ ਮਗਰੋਂ ਪਰਿਵਾਰ ਤੋਂ 50 ਲੱਖ ਰੁਪਏ ਫਿਰੌਤੀ ਮੰਗੀ ਗਈ ਸੀ। ਇਸ ਮਾਮਲੇ ਵਿੱਚ ਖਰੜ ਕੋਰਟ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ।
CU ਵਿੱਚ ਹੀ ਪੜ੍ਹਣ ਵਾਲੀ MBA ਦੀ ਸਟੂਡੈਂਟ ਰਾਖੀ ਸਣੇ ਉਸ ਦੇ ਦੋਸਤਾਂ ਨੇ ਹਿਤੇਸ਼ ਦੀ ਕਿਡਨੈਪਿੰਗ ਕੀਤੀ ਸੀ। ਉਸ ਨੂੰ ਡਰੱਗ ਦੇ ਕੇ ਕੁਰਸੀ ਨਾਲ ਬੰਨ੍ਹ ਕੇ ਰਖਿਆ ਹੋਇਆ ਸੀ। ਖਰੜ ਦੇ ਰੰਜੀਤ ਨਗਰ ਦੇ ਇੱਕ ਕਿਰਾਏ ਦੇ ਫਲੈਟ ਵਿੱਚ ਹਿਤੇਸ਼ ਨੂੰ ਬੰਧਕ ਬਣਾਇਆ ਗਿਆ ਸੀ। ਪੁਲਿਸ ਨੇ 48 ਘੰਟੇ ਵਿੱਚ ਹੀ ਇਸ ਕੇਸ ਨੂੰ ਸੁਲਝਾ ਲਿਆ ਸੀ।
ਖਰੜ ਦੀ ਕੋਰਟ ਵਿੱਚ ਪੁਲਿਸ ਨੇ ਤਿੰਨੋਂ ਦੋਸ਼ੀਆਂ ਖਿਲਾਫ IPC ਦੀ ਧਾਰਾ 323, 346, 328, 364ਏ, 365, 468, 471, 482 ਅਤੇ ਆਰਮਸ ਐਕਟ ਦੀ ਧਾਰਾ 25, 54 ਅਤੇ 59 ਦੇ ਤਹਿਤ ਚਾਲਾਨ ਪੇਸ਼ ਕੀਤਾ ਹੈ। ਕੋਰਟ ਨੇ ਹੁਣ ਦੋਸ਼ੀਆਂ ਨੂੰ 3 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਅਗਵਾ ਦਾ ਇਹ ਮਾਮਲਾ ਅਗਸਤ 2022 ਵਿੱਚ ਸਾਹਮਣੇ ਆਇਆ ਸੀ। ਮੁਲਜ਼ਮਾਂ ਨੇ ਫਿਰੌਤੀ ਲਈ ਪੂਰੀ ਯੋਜਨਾ ਬਣਾਈ ਹੋਈ ਸੀ। ਪੁਲਿਸ ਟੀਮ ਨੂੰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਉੱਤਰਾਖੰਡ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਜਾਣਾ ਪਿਆ ਸੀ।
ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਲਗਜ਼ਰੀ ਕਾਰ, 5 ਮੋਬਾਈਲ ਫੋਨ, .32 ਪਿਸਤੌਲ ਅਤੇ 9 ਗੋਲੀਆਂ ਬਰਾਮਦ ਕੀਤੀਆਂ ਹਨ। ਤਿੰਨੋਂ ਮੁਲਜ਼ਮ ਹਰਿਆਣਾ ਦੇ ਰਹਿਣ ਵਾਲੇ ਸਨ। ਮੁਲਜ਼ਮਾਂ ਵਿੱਚੋਂ ਇੱਕ ਐਮਬੀਬੀਐਸ ਅਤੇ ਦੂਜਾ ਐਮਬੀਏ ਕਰ ਰਿਹਾ ਸੀ। ਜਦੋਂਕਿ ਹਿਤੇਸ਼ ਸੀਯੂ ਵਿੱਚ ਇੰਜੀਨੀਅਰਿੰਗ ਵਿੱਚ ਬੈਚਲਰ ਦਾ ਵਿਦਿਆਰਥੀ ਸੀ। ਉਹ ਸੀਯੂ ਦੇ ਹੋਸਟਲ ਵਿੱਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਕੋਲੰਬੀਆ ‘ਚ ਵੱਡਾ ਹਾਦਸਾ, ਕ੍ਰੈਸ਼ ਹੋ ਕੇ ਘਰ ਦੀ ਛੱਤ ‘ਤੇ ਡਿੱਗਿਆ ਜਹਾਜ਼, 8 ਮੌਤਾਂ
ਪੁਲਿਸ ਮੁਤਾਬਕ ਤਿੰਨੋਂ ਮੁਲਜ਼ਮ ਮੋਗਾ ਵਿੱਚ ਇਕੱਠੇ ਪੜ੍ਹਦੇ ਸਨ। ਮੁਲਜ਼ਮ ਰਾਖੀ ਮੁੱਖ ਮੁਲਜ਼ਮ ਅਜੈ ਕਾਦਿਆਨ ਦੀ ਕਲੋਜ਼ਡ ਫ੍ਰੈਂਡ ਸੀ। ਅਜੈ ਕਾਦਿਆਨ (25) ਪਾਣੀਪਤ ਦੇ ਪਿੰਡ ਜੱਟਲ ਦਾ ਰਹਿਣ ਵਾਲਾ ਸੀ। ਅਜੈ ਪੁਨੀਆ (22) ਸਿਰਸਾ ਦੇ ਅਬੂਦ ਪਿੰਡ ਦਾ ਰਹਿਣ ਵਾਲਾ ਸੀ ਅਤੇ ਰਾਖੀ (20) ਸੋਨੀਪਤ ਦੇ ਪਿੰਡ ਬਰੋਲੀ ਦੀ ਰਹਿਣ ਵਾਲੀ ਸੀ।
ਪੁਲਿਸ ਨੇ ਅਗਵਾਕਾਰਾਂ ਅਤੇ ਹਿਤੇਸ਼ ਦੇ ਪਰਿਵਾਰ ਵਿਚਾਲੇ ਫਿਰੌਤੀ ਦੀ ਕਾਲ ਦੇ ਆਧਾਰ ‘ਤੇ ਅਗਵਾਕਾਰਾਂ ਦਾ ਪਿੱਛਾ ਕੀਤਾ। ਮੁਲਜ਼ਮਾਂ ਖ਼ਿਲਾਫ਼ ਖਰੜ ਪੁਲਿਸ ਸਟੇਸ਼ਨ ਵਿੱਚ ਫਿਰੌਤੀ ਲਈ ਅਗਵਾ, ਗਲਤ ਤਰੀਕੇ ਨਾਲ ਕੈਦ ਅਤੇ ਹੋਰ ਅਪਰਾਧਿਕ ਜੁਰਮਾਂ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਰਾਖੀ ਨੇ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲ ਬਣਾਈ ਸੀ। ਹਿਤੇਸ਼ ਨਾਲ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਦੋਸਤੀ ਕੀਤੀ ਸੀ ਅਤੇ ਉਸ ਨੂੰ ਮਿਲਣ ਲਈ ਬੁਲਾਇਆ ਸੀ। ਜਦੋਂ ਹਿਤੇਸ਼ ਰਾਖੀ ਨੂੰ ਮਿਲਣ ਲਈ ਮੋਹਾਲੀ-ਖਰੜ ਹਾਈਵੇ ‘ਤੇ ਇੱਕ ਵੀਆਰ ਮਾਲ ਨੇੜੇ ਪਹੁੰਚਿਆ ਤਾਂ ਰਾਖੀ ਅਤੇ ਅਜੇ ਕਾਦੀਆਂ ਨੇ ਉਸ ਨੂੰ ਅਗਵਾ ਕਰ ਲਿਆ। ਰਾਖੀ ਨੇ ਹਿਤੇਸ਼ ਨੂੰ ਦੱਸਿਆ ਕਿ ਘਰ ‘ਚ ਪਾਰਟੀ ਰੱਖੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: