ਸੋਸ਼ਲ ਮੀਡੀਆ ‘ਤੇ ਈਰਾਨ ਦੇ ਕੁਝ ਵੀਡੀਓ ਵਾਇਰਲ ਹੋ ਰਹੇ ਹਨ। ਇਸ ਵਿਚ ਪੁਲਿਸ ਔਰਤਾਂ ਦੇ ਵਾਲ ਖਿੱਚ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਦੀ ਨਜ਼ਰ ਆ ਰਹੀ ਹੈ। ਇਹ ਉਨ੍ਹਾਂ ਬੱਚੀਆਂ ਦੀਆਂ ਮਾਵਾਂ ਹਨ, ਜੋ ਅਜੇ ਹਸਪਤਾਲ ਵਿਚ ਭਰਤੀ ਹੈ।
ਦਸੰਬਰ 2022 ਵਿਚ ਸਕੂਲੀ ਵਿਦਿਆਰਥੀਆਂ ਦੇ ਬੀਮਾਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਕਿਹਾ ਜਾ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਨ ਤੋਂ ਰੋਕਣ ਲਈ ਉੁਨ੍ਹਾਂ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ। ਅਜਿਹਾ ਕਰਨ ਲਈ ਸਕੂਲ ਦੇ ਪਾਣੀ ਵਿਚ ਕੈਮੀਕਲਸ ਮਿਲਾਏ ਜਾ ਰਹੇ ਹਨ। ਦੂਸ਼ਿਤ ਪਾਣੀ ਪੀਣ ਨਾਲ ਸੈਂਕੜੇ ਵਿਦਿਆਰਥੀਆਂ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਹੈ ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾ ਰਿਹਾ ਹੈ।
ਪ੍ਰਦਰਸ਼ਨ ਕਰ ਰਹੇ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਸਰਕਾਰ ਇਸ ਮਾਮਲੇ ਵਿਚ ਕਾਰਵਾਈ ਕਰੇ। ਦਸੰਬਰ 2022 ਵਿਚ ਵਿਦਿਆਰਥੀਆਂ ਦੇ ਬੀਮਾਰ ਹੋਣ ਦੇ ਮਾਮਲੇ ਵਿਚ ਜਾਂਚ ਦੇ ਹੁਕਮ ਦਿੱਤੇ ਗਏ ਸਨ ਪਰ 3 ਮਹੀਨੇ ਬਾਅਦ ਵੀ ਇਸ ਮਾਮਲੇ ਵਿਚ ਕਿਸੇ ਨੂੰ ਫੜਿਆ ਨਹੀਂ ਗਿਆ। ਨਾ ਹੀ ਕੋਈ ਕਾਰਵਾਈ ਹੋਈ। ਇਸ ਤੋਂ ਨਾਰਾਜ਼ ਮਾਪੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ ਹਨ। ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਰਹੀ ਹੈ।
ਡਿਪਟੀ ਹੈਲਥ ਮਨਿਸਟਰ ਯੂਨੂਸ ਪਨਾਹੀ ਨੇ 27 ਫਰਵਰੀ ਨੂੰ ਕਿਹਾ ਸੀ ਕਿ ਘੋਮ, ਬੋਰੂਜਰਡ ਵਰਗੇ ਸ਼ਹਿਰ ਵਿਚ ਨਵੰਬਰ 2022 ਦੇ ਬਾਅਦ ਰੈਸਪਰੇਟਰੀ ਪੁਆਇਜ਼ਨਿੰਗ ਦੇ ਸੈਂਕੜੇ ਮਾਮਲੇ ਸਾਹਮਣੇ ਆਏ। ਉਨ੍ਹਾਂ ਦਾ ਕਹਿਣਾ ਸੀ ਕਿ ਸਕੂਲਾਂ ਦੇ ਪਾਣੀ ਵਿਚ ਕੈਮੀਕਲ ਮਿਲਾਇਆ ਜਾ ਰਿਹਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਹੈ।
ਡਿਪਟੀ ਹੈਲਥ ਮਨਿਸਟਰ ਯੂਨੁਸ ਪਨਾਹੀ ਨੇ ਕਿਹਾ ਸੀ ਕਿ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਜ਼ਹਿਰ ਦਿੱਤੇ ਜਾਣ ਦੇ ਮਾਮਲਿਆਂ ਤੋਂ ਪਤਾ ਲੱਗਦਾ ਹੈ ਕਿ ਕੁਝ ਲੋਕ ਲੜਕੀਆਂ ਦੀ ਸਿੱਖਿਆ ਰੋਕਣਾ ਚਾਹੁੰਦੇ ਹਨ ਤੇ ਗਰਲਸ ਸਕੂਲ ਬੰਦ ਕਰਨਾ ਚਾਹੁੰਦੇ ਹਨ। ਵਿਦਿਆਰਥੀਆਂ ਨੂੰ ਜ਼ਹਿਰ ਦਿੱਤੇ ਜਾਣ ਦੇ ਮਾਮਲੇ 16 ਸਤੰਬਰ ਨੂੰ ਹੋਈ ਮਹਸਾ ਅਮਿਨੀ ਦੀ ਮੌਤ ਨੂੰ ਲੈ ਕੇ ਸ਼ੁਰੂ ਹੋਏ ਪ੍ਰਦਰਸ਼ਨ ਦੇ ਬਾਅਦ ਸਾਹਮਣੇ ਆਏ ਹਨ। 16 ਸਤੰਬਰ ਨੂੰ ਪੁਲਿਸ ਕਸਟੱਡੀ ਵਿਚ 22 ਸਾਲ ਦੀ ਮਹਸਾ ਦੀ ਮੌਤ ਹੋ ਗਈ ਸੀ। ਉਸ ਨੇ ਹਿਜਾਬ ਨਹੀਂ ਪਾਇਆ ਸੀ ਜਿਸ ਦੇ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਸਰ ਗੰਗਾਰਾਮ ਹਸਪਤਾਲ ਵਿਚ ਕਰਾਇਆ ਗਿਆ ਭਰਤੀ
ਈਰਾਨ ਵਿਚ ਲੜਕੀਆਂ ‘ਤੇ ਪਾਬੰਦੀਆਂ ਹਨ ਤੇ ਹਿਜਾਬ ਪਹਿਨਣ ਨੂੰ ਲੈ ਕੇ ਸਖਤ ਕਾਨੂੰਨ ਹਨ। ਮਹਸਾ ਦੀ ਮੌਤ ਤੇ ਹਿਜਾਬ ਨੂੰ ਮੇਂਡੇਟਰੀ ਕੀਤੇ ਜਾਣ ਦੇ ਵਿਰੋਧ ਵਿਚ ਕਈ ਸਕੂਲ ਲੜਕੀਆਂ ਸੜਕਾਂ ‘ਤੇ ਉਤਰੀਆਂ ਸਨ। ਉੁਨ੍ਹਾਂ ਨੇ ਜ਼ਹਿਰ ਦੇਣ ਦੇ ਦੋਸ਼ ਲਗਾਏ ਸਨ। ਅਧਿਕਾਰੀਆਂ ਨੇ ਕਿਹਾ ਸੀ ਕਿ ਅਸੀਂ ਇਹ ਮੰਨਦੇ ਹਾਂ ਕਿ ਵਿਦਿਆਰਥੀ ਬੀਮਾਰ ਹੋਏ ਹਨ। ਇਸ ਦੀ ਵਜ੍ਹਾ ਖਰਾਬ ਪਾਣੀ ਹੈ। ਪਾਣੀ ਵਿਚ ਕੀਟਾਣੂ ਸਨ ਤੇ ਇਸ ਨੂੰ ਪੀਣ ਨਾਲ ਵਿਦਿਆਰਥੀ ਬੀਮਾਰ ਹੋਏ।
ਵੀਡੀਓ ਲਈ ਕਲਿੱਕ ਕਰੋ -: