ਗੁਜਰਾਤ ਦੇ ਵਡਨਗਰ ਵਿੱਚ ਪ੍ਰਾਇਮਰੀ ਸਕੂਲ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਕੀਤੀ, ਨੂੰ ਇੱਕ ਵਿਰਾਸਤੀ ਸਕੂਲ ਵਜੋਂ ਵਿਕਸਤ ਕੀਤਾ ਗਿਆ ਹੈ। ਹੁਣ ਇਹ ਸਕੂਲ ਪ੍ਰੇਰਨਾ ਪ੍ਰਾਜੈਕਟ ਤਹਿਤ ਤਿਆਰ ਕੀਤਾ ਗਿਆ ਹੈ, ਜਿਥੇ ਦੇਸ਼ ਭਰ ਦੇ ਬੱਚੇ ਜਾ ਸਕਣਗੇ।
ਇਸ ਸਕੂਲ ਨੂੰ ਪ੍ਰੇਰਨਾ ਦੇ ਸਥਾਨ ਵਜੋਂ ਵਿਕਸਿਤ ਕੀਤਾ ਗਿਆ ਹੈ। ਇਸ ਸਕੂਲ ਦੀ ਸਾਂਭ-ਸੰਭਾਲ ਦਾ ਕੰਮ ਏ.ਐਸ.ਆਈ. ਵੱਲੋਂ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚੋਂ ਦੋ-ਦੋ ਵਿਦਿਆਰਥੀਆਂ ਨੂੰ ਸਕੂਲ ਦੇਖਣ ਅਤੇ ਸਮਝਣ ਲਈ ਭੇਜਿਆ ਜਾਵੇਗਾ। ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਹ ਆਪਣੀ ਕਿਸਮ ਦਾ ਇੱਕ ਵੱਖਰਾ ਪ੍ਰਾਜੈਕਟ ਹੈ। ਇਸ ਦਾ ਮਕਸਦ ਨੌਜਵਾਨਾਂ ਨੂੰ ਬਦਲਾਅ ਲਿਆਉਣ ਲਈ ਪ੍ਰੇਰਿਤ ਕਰਨਾ ਹੈ।
ਡਿਸਕਵਰੀ ਵੱਲੋਂ ਤਿਆਰ ਕੀਤੀ ਗਈ ਡਾਕੂਮੈਂਟਰੀ ਵਿੱਚ ਵਡਨਗਰ ਦਾ ਇਤਿਹਾਸ ਦੱਸਿਆ ਜਾਵੇਗਾ। ਇਹ ਵੀ ਦਰਸਾਏਗਾ ਕਿ 2500 ਸਾਲਾਂ ਤੋਂ ਇਹ ਜੀਵੰਤ ਸ਼ਹਿਰ ਕਿਵੇਂ ਲਗਾਤਾਰ ਬਣਿਆ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਵਡਨਗਰ ਵਿੱਚ ਹੋਇਆ ਸੀ ਅਤੇ ਆਪਣੀ ਸ਼ੁਰੂਆਤੀ ਪੜ੍ਹਾਈ ਇੱਥੋਂ ਹੀ ਕੀਤੀ ਸੀ। ਇਸ ਤੋਂ ਇਲਾਵਾ ਉਹ ਆਪਣੇ ਪਿਤਾ ਨਾਲ ਵਡਨਗਰ ਰੇਲਵੇ ਸਟੇਸ਼ਨ ‘ਤੇ ਵੀ ਕੰਮ ਕਰਦੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਤਾ ਦਾ ਰੇਲਵੇ ਸਟੇਸ਼ਨ ‘ਤੇ ਹੀ ਚਾਹ ਦਾ ਸਟਾਲ ਸੀ। ਇਸ ਨੂੰ ਵਿਰਾਸਤੀ ਰੇਲਵੇ ਸਟੇਸ਼ਨ ਵਜੋਂ ਵੀ ਵਿਕਸਿਤ ਕੀਤਾ ਗਿਆ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਵਡਨਗਰ ਇਕ ਸੱਭਿਆਚਾਰਕ, ਵਪਾਰਕ ਕੇਂਦਰ ਰਿਹਾ ਹੈ। ਇਸ ਤੋਂ ਇਲਾਵਾ ਇਹ ਪੱਛਮੀ ਭਾਰਤ ਵਿੱਚ ਬੁੱਧ ਧਰਮ ਦਾ ਅਧਿਐਨ ਕੇਂਦਰ ਵੀ ਸੀ। ਚੀਨੀ ਵਿਦਵਾਨ ਜ਼ੁਆਨਜ਼ਾਂਗ ਨੇ ਵੀ 7ਵੀਂ ਸਦੀ ਵਿੱਚ ਵਡਨਗਰ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਇਸ ਸ਼ਹਿਰ ਨੂੰ ਆਨੰਦਪੁਰ ਦੇ ਨਾਮ ਨਾਲ ਸੰਬੋਧਿਤ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਆਉਣਗੇ ਅਮਿਤ ਸ਼ਾਹ ਤੇ ਜੇਪੀ ਨੱਡਾ, ਇੱਕ ਹਫ਼ਤੇ ‘ਚ ਹੋਣਗੀਆਂ BJP ਦੀਆਂ 2 ਵੱਡੀਆਂ ਰੈਲੀਆਂ
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ਵਿੱਚ ਪੀਐਮ ਨਰਿੰਦਰ ਮੋਦੀ ਦੇ ਸਕੂਲ ਅਤੇ ਵਡਨਗਰ ਰੇਲਵੇ ਸਟੇਸ਼ਨ ਨੂੰ ਵਿਰਾਸਤੀ ਸਥਾਨਾਂ ਵਜੋਂ ਵਿਕਸਤ ਕੀਤਾ ਗਿਆ ਹੈ। ਇਨ੍ਹਾਂ ਥਾਵਾਂ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: