ਓਡੀਸ਼ਾ ਦੇ ਬਾਲਾਸੋਰ ਵਿੱਚ ਅੰਧਵਿਸ਼ਵਾਸ ਦੇ ਚੱਲਦਿਆਂ ਦੋ ਨਾਬਾਲਗ ਬੱਚਿਆਂ ਦਾ ਕੁੱਤਿਆਂ ਨਾਲ ਵਿਆਹ ਕਰਵਾ ਦਿੱਤਾ ਗਿਆ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਨਾਲ ਦੁਸ਼ਟ ਆਤਮਾਵਾਂ ਤੋਂ ਬਚਾਅ ਹੋਵੇਗਾ। 11 ਸਾਲਾਂ ਤਪਨ ਸਿੰਘ ਦਾ ਵਿਆਹ ਮਾਦਾ ਕੁੱਤੇ ਨਾਲ ਅਤੇ 7 ਸਾਲਾਂ ਲਕਸ਼ਮੀ ਦਾ ਵਿਆਹ ਨਰ ਕੁੱਤੇ ਨਾਲ ਹੋਇਆ ਸੀ। ਇਸ ਦੇ ਪਿੱਛੇ ਲੋਕਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਦੁਸ਼ਟ ਆਤਮਾਵਾਂ ਦੂਰ ਹੋ ਜਾਂਦੀਆਂ ਹਨ।
ਦੋਵੇਂ ਬੱਚੇ ਬੰਦਸ਼ਾਹੀ ਪਿੰਡ ਦੇ ਆਦਿਵਾਸੀ ਹਨ। ਜਦੋਂ ਬੱਚਿਆਂ ਦੇ ਦੰਦ ਆਉਣੇ ਸ਼ੁਰੂ ਹੋਏ ਸਨ ਤਾਂ ਪਹਿਲਾਂ ਉਪਰਲੇ ਜਬਾੜੇ ਵਿੱਚ ਦੰਦ ਆਏ ਸਨ। ਇਸ ਮਗਰੋਂ ਉਨ੍ਹਾਂ ਦੇ ਪਰਿਵਾਰ ਨੇ ਕੁੱਤਿਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਨ੍ਹਾਂ ਦੀ ਮਾਨਤਾ ਹੈ ਕਿ ਪਹਿਲਾ ਦੰਦ ਉਪਰਲੇ ਜਬਾੜੇ ਵਿੱਚ ਆਉਣਾ ਬਦਸ਼ਗੁਨੀ ਹੁੰਦਾ ਹੈ। ਜਿਵੇਂ ਹੀ ਉਨ੍ਹਾਂ ਨੂੰ ਮੇਲ ਤੇ ਫੀਮੇਲ ਕੁੱਤੇ ਮਿਲੇ, ਉਨ੍ਹਾਂ ਨੇ ਬੱਚਿਆਂ ਦਾ ਉਨ੍ਹਾਂ ਨਾਲ ਵਿਆਹ ਕਰਵਾ ਦਿੱਤਾ।
ਇਕ ਪਿੰਡ ਵਾਸੀ ਨੇ ਦੱਸਿਆ ਕਿ ਭਾਈਚਾਰੇ ਦੀਆਂ ਰਵਾਇਤਾਂ ਮੁਤਾਬਕ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਦੋਹਾਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋਈਆਂ। ਇਸ ਤੋਂ ਬਾਅਦ ਸਮੁੱਚੇ ਭਾਈਚਾਰੇ ਲਈ ਦਾਵਤ ਦਾ ਆਯੋਜਨ ਕੀਤਾ ਗਿਆ।
ਇਹ ਵੀ ਪੜ੍ਹੋ : MLA ਉਗੋਕੇ ਦਾ ਐਕਸ਼ਨ, ਮੁਹੱਲਾ ਕਲੀਨਿਕ ਦੇ ਡਾਕਟਰ ਤੇ 3 ਮੁਲਾਜ਼ਮ ਸਸਪੈਂਡ, ਲੱਗੇ ਧਾਂਦਲੀ ਦੇ ਦੋਸ਼
ਉਸ ਨੇ ਦੱਸਿਆ ਕਿ ਭਾਈਚਾਰੇ ਦਾ ਮੰਨਣਾ ਹੈ ਕਿ ਜੇ ਕੋਈ ਮਾੜਾ ਸ਼ਗਨ ਹੁੰਦਾ ਹੈ ਤਾਂ ਉਹ ਵਿਆਹ ਹੁੰਦੇ ਹੀ ਕੁੱਤਿਆਂ ‘ਤੇ ਚਲਾ ਜਾਵੇਗਾ। ਹਾਲਾਂਕਿ ਇਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ, ਇਹ ਸਿਰਫ਼ ਇੱਕ ਅੰਧਵਿਸ਼ਵਾਸ ਹੈ ਜੋ ਬਜ਼ੁਰਗਾਂ ਤੋਂ ਨਵੀਂ ਪੀੜ੍ਹੀ ਵਿੱਚ ਟਰਾਂਸਫਰ ਹੋ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: