ਚੀਨ ਨੇ ਪੁਲਾੜ ਖੇਤਰ ਵਿਚ ਵੱਡਾ ਦਾਅਵਾ ਕੀਤਾ ਹੈ। ਚੀਨ ਨੇ ਕਿਹਾ ਕਿ ਕਿਹਾ ਹੈ ਕਿ 2030 ਤੱਕ ਚੰਦਰਮਾ ‘ਤੇ ਆਪਣੇ ਪੁਲਾੜ ਯਾਤਰੀ ਭੇਜਣ ਦੀ ਤਿਆਰੀ ਕਰ ਰਿਹਾ ਹੈ। ਪੱਛਮੀ ਦੇਸ਼ਾਂ ਨਾਲ ਪੁਲਾੜ ਦੀ ਲੜਾਈ ਵਿਚ ਚੀਨ ਦਾ ਦਾਅਵਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਪ੍ਰਮਾਣੂ ਤੇ ਸੈਨਿਕਾਂ ਦੇ ਬਾਅਦ ਚੀਨ ਪੁਲਾੜ ਵਿਚ ਵੀ ਆਪਣੀ ਤਾਕਤ ਦਿਖਾਉਣ ਦੀ ਤਿਆਰੀ ਵਿਚ ਜੁਟ ਗਿਆ ਹੈ।
ਮੰਗੋਲੀਆ ਦੇ ਜਿਯੂਕਵਾਨ ਸੈਟੇਲਾਈਟ ਲਾਂਚ ਸੈਂਟਰ ਵਿਚ ਚੀਨ ਮਨੁੱਖੀ ਪੁਲਾੜ ਏਜੰਸੀ ਦੇ ਸਬ-ਡਾਇੈਕਟਰ ਲਿਨ ਸ਼ਿਕਿਯਾਂਗ ਨੇ ਆਪਣੇ 2030 ਮਿਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਾੜ ਯਾਤਰੀ ਭੇਜਣ ਦਾ ਐਲਾਨ ਕੀਤਾ। ਮੰਗਲਵਾਰ ਨੂੰ ਚੀਨ ਪੁਲਾੜ ਯਾਤਰੀਆਂ ਦੇ ਤੀਜੇ ਜਥੇ ਨੂੰ ਪੁਲਾੜ ਸਟੇਸ਼ਨ ‘ਤੇ ਭੇਜਣ ਦੀ ਤਿਆਰੀ ਕਰ ਰਿਹਾ ਹੈ। ਲੀ ਨੇ ਦੱਸਿਆ ਕਿ ਆਪਣੇ ਤਿੰਨੋਂ ਪੁਲਾੜ ਯਾਤਰੀਆਂ ਨੂੰ ਤਿਯਾਂਗੋੰਗ ਸਪੇਸ ਸਟੇਸ਼ਨ ਲਿਜਾਇਆ ਜਾਵੇਗਾ। ਚਾਂਦ ‘ਤੇ ਇਕ ਰੋਵਰ ਚੀਨ ਪਹਿਲਾਂ ਹੀ ਭੇਜ ਚੁੱਕਾ ਹੈ।
ਚੰਦਰਯਾਨ ਮਿਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਲੀ ਨੇ ਦੱਸਿਆ ਕਿ ਮਿਸ਼ਨ ਵਿਚ ਪੁਲਾੜ ਯਾਤਰੀ ਦਾ ਚੰਨ੍ਹ ਤੱਕ ਆਉਣਾ ਜਾਣਾ, ਲੂਨਰ ਸਤ੍ਹਾ ‘ਤੇ ਕੁਝ ਦਿਨਾਂ ਤੱਕ ਰੁਕਣਾ, ਲੈਂਡਿੰਗ, ਸੈਪਲਿੰਗ, ਜਾਂਚ ਸਣੇ ਹੋਰ ਕੰਮਾਂ ਨੂੰ ਸਫਲਤਾਪੂਰਵਕ ਪੂਰਾ ਕਰਨਾ ਹੈ। ਰੂਸੀ ਪੁਲਾੜ ਏਜੰਸੀ ਰੋਸਕੋਸਮੋਸ ਨੇ ਮਾਰਚ 2021 ਵਿਚ ਕਿਹਾ ਸੀ ਕਿ ਚੰਦਰਮਾ ਦੀ ਸਤ੍ਹਾ ‘ਤੇ ਚੀਨ ਦੇ ਨਾਲ ਜਾਂ ਫਿਰ ਕਲਾਸ ਵਿਚ ਜਾਂ ਫਿਰ ਦੋਵੇਂ ਖੇਤਰਾਂ ਵਿਚ ਖੋਜ ਸਹੂਲਤਾਂ ਨੂੰ ਵਿਕਸਿਤ ਕਰਨ ਲਈ ਸਮਝੌਤਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : CM ਮਾਨ ਨੇ 30 ਜੂਨ ਤੱਕ ਹੜ੍ਹ ਰੋਕੂ ਕੰਮ ਮੁਕੰਮਲ ਕਰਨ ਅਤੇ ਜਲ ਮਾਰਗਾਂ ਦੀ ਸਫ਼ਾਈ ਦੇ ਦਿੱਤੇ ਹੁਕਮ
ਚੀਨ ਮੰਗਲਵਾਰ ਨੂੰ ਆਪਣੇ ਤਿੰਨ ਪੁਲਾੜ ਯਾਤਰੀ ਜਿੰਗ ਹੈਪੇਂਗ, ਝੂ ਯਾਂਗਝੂ ਤੇ ਗੁਊ ਹਾਈਚਾਓ ਨੂੰ ਪੁਲਾੜ ਸਟੇਸ਼ਨ ਦੀ ਪਰਿਕਰਮਾ ਕਰਨ ਲਈ ਚੁਣਿਆ ਗਿਆ ਹੈ। ਸ਼ੇਨਝੋਅ-16 ਪੁਲਾੜ ਜਹਾਜ਼ ਤੋਂ ਤਿੰਨੋਂ ਪੁਲਾੜ ਲਈ ਰਵਾਨਾ ਹੋਣਗੇ। ਜਿੰਗ ਪਹਿਲੇ ਚੀਨੀ ਯਾਤਰੀ ਹਨ, ਜੋ ਚੌਥੀ ਵਾਰ ਪੁਲਾੜ ਦੀ ਯਾਤਰਾ ਕਰਨਗੇ। ਜਿੰਗ ਨੇ 2008 ਵਿਚ ਸ਼ੇਨਝੋਅ-7, 2012 ਵਿਚ ਸ਼ੇਨਝੋਅ-9 ਤੇ 2016 ਵਿਚ ਸ਼ੇਨਝੋਅ-11 ਕਰੂ ਦੀ ਕਮਾਨ ਸੰਭਾਲੀ ਸੀ। ਜਦੋਂ ਕਿ ਝੂ ਅਤੇ ਗਈ ਆਪਣੀ ਪਹਿਲੀ ਯਾਤਰਾ ‘ਤੇ ਪੁਲਾੜ ਮਿਸ਼ਨ ‘ਤੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: