ਚੀਨ ਅਰੁਣਾਚਲ ਪ੍ਰਦੇਸ਼ ‘ਤੇ ਦਾਅਵਾ ਕਰਨ ਦੀ ਸਮੇਂ-ਸਮੇਂ ‘ਤੇ ਅਸਫਲ ਕੋਸ਼ਿਸ਼ ਕਰਦਾ ਰਹਿੰਦਾ ਹੈ। ਚੀਨ ਨੇ ਇੱਕ ਵਾਰ ਫਿਰ ਆਪਣੇ ਨਕਸ਼ੇ ਵਿੱਚ ਅਰੁਣਾਚਲ ਨਾਲ ਸਬੰਧਤ 11 ਥਾਵਾਂ ਦੇ ਨਾਂ ਬਦਲ ਦਿੱਤੇ ਹਨ, ਇਸ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਨੇ ਅਜਿਹੀ ਕੋਸ਼ਿਸ਼ ਕੀਤੀ ਹੈ। ਅਸੀਂ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ। ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ, ਅਟੁੱਟ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕਾਢ ਕੱਢੇ ਨਾਮ ਦੇਣ ਦੀਆਂ ਕੋਸ਼ਿਸ਼ਾਂ ਇਸ ਹਕੀਕਤ ਨੂੰ ਨਹੀਂ ਬਦਲ ਸਕਦੀਆਂ।
ਦਰਅਸਲ 1 ਅਪ੍ਰੈਲ ਨੂੰ ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ਅਰੁਣਾਚਲ ਪ੍ਰਦੇਸ਼ ਲਈ 11 ਥਾਵਾਂ ਦੇ ਮਾਨਕੀਕ੍ਰਿਤ ਨਾਮ ਜਾਰੀ ਕੀਤੇ, ਜਿਸ ਨੂੰ ਸਟੇਟ ਕਾਊਂਸਿਲ, ਚੀਨ ਦੀ ਕੈਬਨਿਟ ਦੀ ਜਾਰੀ ਭੌਗੋਲਿਕ ਨਾਵਾਂ ‘ਤੇ ਨਿਯਮਾਂ ਮੁਤਾਬਕ ‘ਤਿੱਬਤ ਦਾ ਦੱਖਣ ਭਹਿੱਸਾ ਜ਼ੰਗਨਾਨ’ ਦੱਸਦਾ ਹੈ। ਇਸ ਲਿਸਟ ਵਿੱਚ ਦੋ ਹੋਰ ਇਲਾਕੇ ਸ਼ਾਮਲ ਹਨ। ਲਿਸਟ ਦੇ ਨਾਲ ਮੈਪ ਵੀ ਜਾਰੀ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਚੀਨ ਨੇ ਜਿਨ੍ਹਾਂ ਥਾਵਾਂ ਦਾ ਨਾਮ ਬਦਲਣ ਜਾਂ ‘ਪਛਾਣ’ ਦੇਣ ਦਾ ਫੈਸਲਾ ਕੀਤਾ ਹੈ, ਉਨ੍ਹਾਂ ਵਿੱਚ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਦੇ ਨੇੜੇ ਇੱਕ ਥਾਂ ਵੀ ਸ਼ਾਮਲ ਹੈ। ਪਿਛਲੇ ਛੇ ਸਾਲਾਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਚੀਨ ਨੇ ਅਰੁਣਾਚਲ ਪ੍ਰਦੇਸ਼ ਦਾ ਨਾਮ ਬਦਲਿਆ ਹੈ। ਰਾਜ ਵਿੱਚ ਸਥਾਨ ਬਦਲ ਗਏ ਹਨ।
ਇਹ ਵੀ ਪੜ੍ਹੋ : ਸਾਈਕਲ ਰਿਪੇਅਰ ਕਰਦੇ-ਕਰਦੇ ਇਸ ਨੌਜਵਾਨ ਨੇ ਭਰੀ ਅਸਮਾਨ ਦੀ ਉਡਾਨ, ਖੁਦ ਬਣਾਇਆ ਪੈਰਾਗਲਾਈਡਰ
ਚੀਨ ਅਰੁਣਾਚਲ ਪ੍ਰਦੇਸ਼ ਦੇ ਇਸ ਹਿੱਸੇ ਨੂੰ ਜੰਗਨਾਨ ਸੂਬਾ ਕਹਿੰਦਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿੱਚ ਭਾਰਤ ਸਰਕਾਰ ਨੇ ਕਿਹਾ ਸੀ ਕਿ ਉਸ ਨੇ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਵਿੱਚ ਕੁਝ ਥਾਵਾਂ ਦਾ ਨਾਂ ‘ਆਪਣੀ ਭਾਸ਼ਾ ਵਿਚ’ ਬਦਲਣ ਦੀ ਕੋਸ਼ਿਸ਼ ਕਰਨ ਦੀ ਰਿਪੋਰਟ ਵੇਖੀ ਹੈ।
ਵੀਡੀਓ ਲਈ ਕਲਿੱਕ ਕਰੋ -: