ਇਕ ਪਾਸੇ ਅੱਜ ਦੇਸ਼ ਭਰ ਵਿਚ ਚਿਲਡਰਨ ਡੇ ਮਨਾਇਆ ਜਾ ਰਿਹਾ ਹੈ ਉਥੇ ਦੂਜੇ ਪਾਸੇ ਰੂਪਨਗਰ ਦੇ ਪਿੰਡ ਕੋਟਲਾ ਨਿਹੰਗ ਵਿਚ ਇਕ 13 ਸਾਲਾ ਬੱਚੇ ਦੀ ਚਾਈਨਾ ਡੋਰ ਨਾਲ ਗਲਾ ਕੱਟਣ ਦੇ ਬਾਅਦ ਮੌਤ ਹੋ ਜਾਣ ਕਾਰਨ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਕੋਟਲਾ ਨਿਹੰਗ ਦਾ 13 ਸਾਲਾ ਗੁਲਸ਼ਨ ਜੋ ਕਿ 8ਵੀਂ ਕਲਾਸ ਦਾ ਵਿਦਿਆਰਥੀ ਸੀ, ਕੱਲ੍ਹ ਸ਼ਾਮ ਸਮੇਂ ਚਾਈਨਾ ਡੋਰ ਨਾਲ ਗਲਾ ਕੱਟਣ ਨਾਲ ਜ਼ਖਮੀ ਹੋ ਗਿਆ। ਉਹ ਰੇਲਵੇ ਸਟੇਸ਼ਨ ਕੋਲ ਫਲਾਈਓਵਰ ਨੇੜੇ ਸਾਈਕਲ ‘ਤੇ ਆਪਣੇ ਘਰ ਜਾ ਰਿਹਾ ਸੀ।
ਜ਼ਖਮੀ ਹੋਣ ਦੇ ਬਾਅਦ ਉਹ ਕਿਸੇ ਤਰ੍ਹਾਂ ਆਪਣੇ ਰੁਮਾਲ ਨਾਲ ਗਲੇ ਨੂੰ ਬੰਨ੍ਹ ਕੇ ਘਰ ਪਹੁੰਚ ਗਿਆ ਪਰ ਘਰ ਜਾਂਦੇ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਦਿਆਂ ਹੀ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਮਾਤਾ-ਪਿਤਾ ਨੇ ਮੰਤਰੀ ਬੈਂਸ ਨਾਲ ਕੀਤੀ ਮੁਲਾਕਾਤ, ਪਿੰਡ ਦੇ ਸਕੂਲ ‘ਚ 9 ਖਾਲੀ ਅਹੁਦੇ ਭਰਨ ਦੀ ਕੀਤੀ ਮੰਗ
ਘਟਨਾ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਿਚ ਗੁੱਸਾ ਹੈ ਤੇ ਉਨ੍ਹਾਂ ਨੇ ਸਰਕਾਰ ਤੋਂ ਚਾਈਨਾ ਡੋਰ ‘ਤੇ ਪੂਰੀ ਤਰ੍ਹਾਂ ਤੋਂ ਪ੍ਰਤੀਬੰਧ ਲਗਾਉਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਉਨ੍ਹਾਂ ਨੇ ਪਤੰਗਾਂ ‘ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਹੋਰ ਨਾਲ ਮਾਸੂਮ ਨਾਲ ਅਜਿਹੀ ਘਟਨਾ ਨਾ ਵਾਪਰ ਸਕੇ।
ਵੀਡੀਓ ਲਈ ਕਲਿੱਕ ਕਰੋ -: