ਵਿਸ਼ਵ ਵਿੱਚ ਕੋਰੋਨਾ ਕਾਰਨ 2022 ਵਿੱਚ ਵੀ ਹੜਕੰਪ ਮਚਿਆ ਹੋਇਆ ਹੈ। ਉੱਥੇ ਹੀ, ਚੀਨ ਨੇ 3 ਮਾਮਲੇ ਮਿਲਣ ਤੇ 12 ਲੱਖ ਲੋਕਾਂ ਦੀ ਆਬਾਦੀ ਵਾਲੇ ਹੇਨਾਨ ਨੂੰ ਪੂਰੀ ਤਰ੍ਹਾਂ ਲਾਕਡਾਊਨ ਕਰ ਦਿੱਤਾ ਹੈ। ਇੱਥੇ ਐਤਵਾਰ ਕੋਰੋਨਾ ਦੇ ਦੋ ਮਾਮਲੇ ਮਿਲੇ ਸਨ, ਜਿਨ੍ਹਾਂ ਵਿੱਚ ਕੋਈ ਲੱਛਣ ਨਹੀਂ ਸੀ। ਉੱਥੇ ਹੀ, ਤੀਜਾ ਮਾਮਲਾ ਵੀ ਬਿਨਾਂ ਲੱਛਣ ਵਾਲਾ ਸੀ, ਜੋ ਸੋਮਵਾਰ ਨੂੰ ਮਿਲਿਆ। ਇਸ ਮਗਰੋਂ ਸਥਾਨਕ ਸਰਕਾਰ ਨੇ ਲਾਕਡਾਊਨ ਲਾਉਣ ਦਾ ਫ਼ੈਸਲਾ ਕਰ ਲਿਆ ਹੈ, ਤਾਂ ਜੋ ਮਾਮਲੇ ਹੋਰ ਨਾ ਵਧਣ। ਦੱਸ ਦੇਈਏ ਕਿ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਤੋਂ ਹੋਈ ਸੀ
ਸ਼ਹਿਰ ਵਿਚ ਪਹਿਲਾਂ ਹੀ ਬੱਸ ਅਤੇ ਟੈਕਸੀ ਸੇਵਾਵਾਂ ‘ਤੇ ਰੋਕ ਲਗਾਈ ਗਈ ਹੈ ਅਤੇ ਸ਼ਾਪਿੰਗ ਮਾਲ, ਅਜਾਇਬ ਘਰ ਅਤੇ ਮਨੋਰੰਜਨ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ । ਸਿਰਫ਼ ਜ਼ਰੂਰੀ ਚੀਜ਼ਾਂ ਦੀ ਸਪਲਾਈ ਕਰਨ ਵਾਲੀਆਂ ਦੁਕਾਨਾਂ ਹੀ ਖੁੱਲ੍ਹ ਸਕਣਗੀਆਂ।
ਚੀਨ ਵਿਚ ਮੰਗਲਵਾਰ ਨੂੰ 175 ਨਵੇਂ ਕੋਵਿਡ -19 ਕੇਸਾਂ ਦੀ ਪੁਸ਼ਟੀ ਹੋਈ, ਜਿਸ ਵਿੱਚ ਹੇਨਾਨ ਸੂਬੇ ਵਿੱਚ 3 ਅਤੇ ਪੂਰਬੀ ਸ਼ਹਿਰ ਨਿੰਗਬੋ ਵਿੱਚ ਅੱਠ ਕੇਸ ਹਨ। ਸ਼ਿਆਨ ਵਿੱਚ ਮੰਗਲਵਾਰ ਨੂੰ 95 ਨਵੇਂ ਕੇਸ ਦਰਜ ਕੀਤੇ ਗਏ । 13 ਮਿਲੀਅਨ ਲੋਕਾਂ ਦੀ ਆਬਾਦੀ ਵਾਲੇ ਇਸ ਸ਼ਹਿਰ ਵਿਚ 2 ਹਫਤਿਆਂ ਦਾ ਲੌਕਡਾਊਨ ਲਗਾ ਦਿੱਤਾ ਗਿਆ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਕੋਰੋਨਵਾਇਰਸ ਦੇ ਨਵੇਂ ਵੈਰੀਐਂਟ ਓਮਿਕਰੋਨ ਨਾਲ ਕੇਸ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: